ਗੁਰਦਾਸਪੁਰ (ਵਿਨੋਦ) : ਜੇਠ ਵਲੋਂ ਆਪਣੀ ਪਤਨੀ ਦੇ ਨਾਲ ਮਿਲੀਭੁਗਤ ਕਰ ਕੇ ਆਪਣੇ ਛੋਟੇ ਭਰਾ ਦੀ ਪਤਨੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ 'ਤੇ ਧਾਰੀਵਾਲ ਪੁਲਸ ਨੇ ਦੋਸ਼ੀ ਵਿਰੁੱਧ ਧਾਰਾ 376,313,511 ਅਤੇ 34 ਅਧੀਨ ਕੇਸ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਪਤਨੀ ਮਲਕੀਤ ਸਿੰਘ ਨਿਵਾਸੀ ਪਿੰਡ ਕੰਗ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪਤੀ ਅਤੇ ਉਸ ਦੇ ਜੇਠ ਤਰਲੋਕ ਸਿੰਘ ਦੇ ਵਿਚਕਾਰ ਘਰੇਲੂ ਜ਼ਮੀਨ ਦੀ ਵੰਡ ਸਬੰਧੀ ਝਗੜਾ ਚੱਲ ਰਿਹਾ ਹੈ। ਸਾਡੇ ਦੋਵਾਂ ਦਾ ਘਰ 'ਚ ਸਾਂਝਾ ਵਿਹੜਾ ਹੈ ਅਤੇ 29 ਜੁਲਾਈ ਨੂੰ ਜਦ ਆਪਣੇ ਘਰ ਦੇ ਵਿਹੜਾ 'ਚ ਸੁੱਤੀ ਪਈ ਸੀ, ਜਦਕਿ ਉਸ ਦਾ ਪਤੀ ਤੇ ਬੱਚੇ ਕਮਰੇ 'ਚ ਸੁੱਤੇ ਪਏ ਸਨ। ਰਾਤ ਲਗਭਗ 10:45 ਵਜੇ ਦੋਸ਼ੀ ਤਰਲੋਕ ਸਿੰਘ ਨੇ ਆਪਣੀ ਪਤਨੀ ਗੁਰਜੀਤ ਕੌਰ ਦੇ ਕਹਿਣ 'ਤੇ ਉਸ ਨਾਲ ਅਸ਼ਲੀਲ ਹਰਕਤਾ ਕੀਤੀਆਂ ਅਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ।
ਇਸ ਸਬੰਧੀ ਔਰਤ ਕ੍ਰਾਈਮ ਬ੍ਰਾਂਚ ਦੀ ਇੰਚਾਰਜ ਪੁਲਸ ਅਧਿਕਾਰੀ ਅੰਜੂ ਬਾਲਾ ਵਲੋਂ ਜਾਂਚ ਪੜਤਾਲ ਕਰਨ ਉਪਰੰਤ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਗਿਆ, ਉਥੇ ਹੀ ਇਸ ਮਾਮਲੇ 'ਚ ਦੋਸ਼ੀ ਦੀ ਪਤਨੀ ਗੁਰਜੀਤ ਕੌਰ ਦੇ ਬਿਆਨ 'ਤੇ ਸ਼ਿਕਾਇਤ ਕਰਨ ਵਾਲੀ ਜਸਵਿੰਦਰ ਕੌਰ ਅਤੇ ਉਸ ਦੇ ਪਤੀ ਮਲਕੀਤ ਸਿੰਘ ਦੇ ਵਿਰੁੱਧ ਵੀ ਧਾਰਾ 326,324,323, ਅਧੀਨ ਕਰਾਸ ਕੇਸ ਦਰਜ ਕੀਤਾ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ
NEXT STORY