ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਪੈਂਦੇ ਬੀਬੀ ਸੁੰਦਰੀ ਘੱਲੂਘਾਰਾ ਮੋੜ 'ਤੇ ਦੋ ਗੱਡੀਆਂ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਹੋਣ 'ਤੇ 7 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਹਸਪਤਾਲ 'ਚ ਜਾਣਕਾਰੀ ਦਿੰਦਿਆਂ ਜ਼ਖਮੀ ਵਰਿੰਦਰ ਸਿੰਘ ਪੁੱਤਰ ਸੁਰਿੰਦਰ ਪਾਲ ਨਿਵਾਸੀ ਬਹਾਦਰ ਨੌਸ਼ਹਿਰਾ ਨੇ ਦੱਸਿਆ ਕਿ ਉਹ ਆਪਣੀ ਸਕਾਰਪੀਓ ਗੱਡੀ ਪੀ. ਬੀ. 02 ਏ. ਡਬਲਯੂ. 0111 'ਤੇ ਆਪਣੀ ਗਰਭਵਤੀ ਪਤਨੀ ਰਿੰਪੀ ਦਾ ਚੈੱਕਅਪ ਕਰਵਾਉਣ ਲਈ ਆਪਣੀ ਮਾਂ ਸੁਦੇਸ਼ ਕੁਮਾਰੀ, ਬੱਚੇ ਤਨਵੀ ਦੇ ਨਾਲ ਮੁਕੇਰੀਆਂ ਜਾ ਰਿਹਾ ਸੀ। ਜਦੋਂ ਉਹ ਬੀਬੀ ਸੁੰਦਰੀ ਘੱਲੂਘਾਰਾ ਮੋੜ 'ਤੇ ਪਹੁੰਚਿਆ ਤਾਂ ਪਿਛੋਂ ਆ ਰਹੀ ਗੱਡੀ ਸੀ. ਐੱਚ. 01 ਏੇ. ਕੇ. 0799 ਨੇ ਉਨ੍ਹਾਂ ਨੂੰ ਅਚਾਨਕ ਓਵਰਟੇਕ ਕਰ ਦਿੱਤਾ, ਜਿਸ ਕਾਰਣ ਦੋਵੇ ਗੱਡੀਆਂ ਆਪਸ 'ਚ ਟਕਰਾ ਗਈਆਂ। ਇਸ ਹਾਦਸੇ ਦੌਰਾਨ ਉਸ ਦੀ ਪਤਨੀ , ਮਾਂ ਅਤੇ ਬੱਚਾ ਵੀ ਜ਼ਖਮੀ ਹੋ ਗਿਆ ਜਦਕਿ ਦੂਜੀ ਗੱਡੀ 'ਚ ਸਵਾਰ ਅਮਨਦੀਪ ਕੌਰ ਪਤਨੀ ਰਾਜਿੰਦਰ ਸਿੰਘ ਨਿਵਾਸੀ ਰਾਮ ਸ਼ਰਨਮ ਕਾਲੋਨੀ ਗੁਰਦਾਸਪੁਰ ਵੀ ਜ਼ਖਮੀ ਹੋ ਗਏ ਜਦਕਿ ਗੱਡੀਆਂ ਨਾਲ ਅੱਗੇ ਜਾ ਰਿਹਾ ਮੋਟਰਸਾਈਕਲ ਵੀ ਗੱਡੀਆਂ ਨਾਲ ਟਕਰਾ ਗਿਆ, ਜਿਸ 'ਤੇ ਸਵਾਰ ਅਵਤਾਰ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਅਤੇ ਉਸ ਦਾ ਭਰਾ ਹਰਦੀਪ ਸਿੰਘ ਨਿਵਾਸੀ ਪਿੰਡੋਰੀ ਰੋਡ ਵੀ ਜ਼ਖਮੀ ਹੋ ਗਏ। ਰਾਹਗੀਰਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
ਸੰਸਥਾ ਨੇ ਕੀਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਸ਼ੁਕਰਾਨੇ ਲਈ ਕੀਤੀ ਅਰਦਾਸ
NEXT STORY