ਅੰਮ੍ਰਿਤਸਰ (ਸੰਜੀਵ) : ਆਪਣੇ ਬੱਚੇ ਨੂੰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਛੱਡ ਕੇ ਚਲੇ ਜਾਣ ਵਾਲਾ ਜੋੜਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ, ਉਥੇ ਹੀ ਪੁਲਸ ਨੇ ਬੱਚੇ ਨੂੰ ਗੁਰਦੁਆਰੇ ਤੋਂ ਬਰਾਮਦ ਕਰ ਕੇ ਰੈੱਡ ਕਰਾਸ ਵਲੋਂ ਚਲਾਏ ਗਏ ਪੰਘੂੜੇ 'ਚ ਪਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਜੋੜਾ ਗੋਦ 'ਚ ਲੈ ਕੇ ਬੱਚੇ ਨੂੰ ਗੁਰਦੁਆਰੇ ਪਹੁੰਚਿਆ ਅਤੇ ਉਥੇ ਹੀ ਛੱਡ ਕੇ ਚਲਾ ਗਿਆ, ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤਾਂ
ਗੁਰਦੁਆਰਾ ਪ੍ਰਸ਼ਾਸਨ ਨੇ ਉਸ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਜਦੋਂ ਕੋਈ ਵੀ ਬੱਚੇ ਨੂੰ ਲੈਣ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਥਾਣਾ ਸੀ-ਡਵੀਜ਼ਨ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਜਦੋਂ ਗੁਰਦੁਆਰੇ ਦੀ ਸੀ. ਸੀ. ਟੀ. ਵੀ. ਕੈਮਰੇ ਨੂੰ ਖੰਗਾਲਿਆ ਗਿਆ ਤਾਂ ਉਸ 'ਚ ਇਕ ਜੋੜਾ ਉਸ ਬੱਚੇ ਨੂੰ ਗੋਦ 'ਚ ਚੁੱਕੀ ਗੁਰਦੁਆਰੇ ਵੱਲ ਆ ਰਿਹਾ ਦਿਖਾਈ ਦਿੱਤਾ। ਪੁਲਸ ਨੇ ਬੱਚੇ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਚਲਾਏ ਗਏ ਪੰਘੂੜੇ ਤਹਿਤ ਰੈੱਡ ਕਰਾਸ ਨੂੰ ਹੈਂਡਓਵਰ ਕਰ ਦਿੱਤਾ।
ਪੱਤਰਕਾਰਾਂ ਨੂੰ ਫੀਲਡ 'ਚ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਕੀਤੀ ਮੀਟਿੰਗ
NEXT STORY