ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁੱਕਰਵਾਰ ਨੂੰ ਰੇਲਵੇ ਅਧਿਕਾਰੀਆਂ ਨੇ ਦੀਨਾਨਗਰ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨੂੰ ਲੈ ਕੇ ਸਟੇਸ਼ਨ ਦਾ ਦੌਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਸੂਬਾ ਸਕੱਤਰ ਪ੍ਰਿੰਸੀਪਲ ਰੇਣੂ ਕਸ਼ਅਪ ਅਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਯਸ਼ਪਾਲ ਕੁੰਡਲ ਨੇ ਦੱਸਿਆ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਰੇਲਵੇ ਸਟੇਸ਼ਨ ਦੀਨਾਨਗਰ ਵਿਖੇ ਰੇਲਵੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਰੇਲਵੇ ਸਟੇਸ਼ਨ ਦੇ ਨਵੀਨੀਕਰਨ, ਦੀਨਾਨਗਰ ਤੋਂ ਹਰਿਦੁਆਰ ਲਈ ਟ੍ਰੇਨ ਚਲਾਉਣ, ਰੇਲਵੇ ਓਵਰਬ੍ਰਿਜ ਦੇ ਨੇੜਿਓਂ ਲੋਕਾਂ ਦੇ ਆਉਣ-ਜਾਣ ਲਈ ਰਸਤਾ ਬਣਾਉਣ ਅਤੇ ਪਨਿਆੜ ਵਿਖੇ ਲੋਕਲ ਟ੍ਰੇਨਾਂ ਦੇ ਸਟੋਪਜ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਇਹ ਵੀ ਪੜ੍ਹੋ : ਪ੍ਰਦੂਸ਼ਣ ਸਮੱਸਿਆ ਦੀ ਜ਼ਮੀਨੀ ਹਕੀਕਤ ਜਾਣਨ ਲਈ ਬੁੱਢੇ ਨਾਲੇ ’ਤੇ ਪੁੱਜੀ PPCB ਚੇਅਰਪਰਸਨ
ਇਸ ਮੌਕੇ ਮੌਜੂਦ ਰੇਲਵੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਹਨਾਂ ਵੱਲੋਂ ਦਿੱਤੇ ਸੁਝਾਅ ਜਲਦ ਹੀ ਉੱਚ ਅਧਿਕਾਰੀਆਂ ਕੋਲ ਭੇਜੇ ਜਾਣਗੇ ਤਾਂ ਜੋ ਉਹਨਾਂ 'ਤੇ ਯੋਗ ਕਾਰਵਾਈ ਹੋ ਸਕੇ। ਮੌਕੇ 'ਤੇ ਮੌਜੂਦ ਲੋਕ ਸੇਵਾ ਦਲ ਦੇ ਆਗੂਆਂ ਵੱਲੋਂ ਰੇਲਵੇ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਰੇਲਵੇ ਅਧਿਕਾਰੀਆਂ ਸਣੇ ਲੋਕ ਸੇਵਾ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ ਸਣੇ ਸ਼ਹਿਰ ਦੇ ਕਈ ਪਤਵੰਤੇ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬੰਦ ਰਹੇਗੀ ਬਿਜਲੀ
NEXT STORY