ਬਟਾਲਾ(ਸਾਹਿਲ)- ਵੱਖ-ਵੱਖ ਜਗ੍ਹਾ ਹੋਏ ਸੜਕੀ ਹਾਦਸਿਆਂ ਵਿਚ ਦੋ ਬੱਚਿਆਂ ਸਮੇਤ ਅੱਧੀ ਦਰਜਨ ਦੇ ਕਰੀਬ ਜ਼ਖਮੀ ਹੋਣ ਦਾ ਸਮਾਚਰ ਮਿਲਿਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਘਸੀਟਪੁਰ, ਜੋ ਕਿ ਹਰਚੋਵਾਲ ਭੱਠੇ ’ਤੇ ਕੰਮ ਕਰਦਾ ਹੈ, ਆਪਣੀ ਪਤਨੀ ਗੀਤਾ ਤੇ ਦੋ ਬੱਚਿਆਂ ਨਾਲ ਅੱਡਾ ਹਰਚੋਵਾਲ ਤੋਂ ਕੱਪੜੇ ਖਰੀਦ ਕੇ ਆਪਣੇ ਸਹੁਰੇ ਘਰ ਗੁਰਦਾਸਪੁਰ ਵਿਖੇ ਪਾਰਟੀ ਵਿਚ ਸ਼ਾਮਲ ਹੋਣ ਲਈ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਇਹ ਰਸਤੇ ਵਿਚ ਸੀ ਤਾਂ ਇਕ ਤੇਜ਼ ਰਫਤਾਰ ਕਾਰ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਫੇਟ ਮਾਰ ਦਿੱਤੀ, ਜਿਸਦੇ ਸਿੱਟੇ ਵਜੋਂ ਉਕਤ ਚਾਰੋਂ ਜਣੇ ਜ਼ਖਮੀ ਹੋ ਗਏ। ਓਧਰ, ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਤੁੰਰਤ ਉਕਤ ਜ਼ਖਮੀਆਂ ਨੂੰ ਇਲਾਜ ਲਈ ਪਹਿਲਾਂ ਹਰਚੋਵਾਲ ਵਿਖੇ ਲਿਜਾਇਆ, ਜਿਥੋਂ ਡਾਕਟਰਾਂ ਨੇ ਇਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਬੰਦ! ਭਾਰੀ ਪੁਲਸ ਫੋਰਸ ਤਾਇਨਾਤ
ਓਧਰ, ਹੋਏ ਦੂਜੇ ਸੜਕ ਹਾਦਸੇ ਦੀ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਮਹਿੰਦਰ ਮਸੀਹ ਪੁੱਤਰ ਸ਼ਿੰਦਾ ਵਾਸੀ ਵਡਾਲਾ ਗ੍ਰੰਥੀਆਂ ਆਪਣੀ ਪਤਨੀ ਮਹਿੰਦਰੋ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਇਹ ਪਿੰਡ ਦੁਨੀਆ ਸੰਧੂ ਕੋਲ ਪਹੁੰਚੇ ਤਾਂ ਇਕ ਤੇਜ਼ ਰਫਤਾਰ ਕਾਰ ਨੇ ਇਨ੍ਹਾਂ ਨੂੰ ਸਾਈਡ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਉਕਤ ਦੋਵੇਂ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਐਂਬੂਲੈਂਸ 108 ਰਾਹੀਂ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ ਨਾਕਾਮ, 6 ਖ਼ਤਰਨਾਕ ਮੁਲਜ਼ਮ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਸਤੌਲ, 2 ਜ਼ਿੰਦਾ ਰੌਂਦ ਤੇ ਵਰਨਾ ਕਾਰ ਸਮੇਤ 2 ਕਾਬੂ
NEXT STORY