ਸੁਰਸਿੰਘ/ਭਿੱਖੀਵਿੰਡ, (ਗੁਰਪ੍ਰੀਤ ਢਿੱਲੋਂ)- ਸਿਹਤ ਵਿਭਾਗ ਦੀ ਟੀਮ ਨੇ ਅੱਜ ਜ਼ਿਲਾ ਫੂਡ ਸੇਫਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਪੰਨੂੰ ਦੀ ਅਗਵਾਈ ਹੇਠ ਕਸਬਾ ਸੁਰ ਸਿੰਘ ਅਤੇ ਭਿੱਖੀਵਿੰਡ ਇਲਾਕੇ ਅੰਦਰ ਹਲਵਾਈਆਂ ਦੀਅਾਂ ਦੁਕਾਨਾਂ ਦੀ ਅਚਨਚੇਤ ਜਾਂਚ ਕੀਤੀ। ਦੀਵਾਲੀ ਸਮੇਂ ਵਿਕਣ ਵਾਲੀ ਤਾਜ਼ਾ ਮਠਿਆਈ ਹਫ਼ਤਾ ਪਹਿਲਾਂ ਹੀ ਤਿਆਰ ਕੀਤੇ ਜਾਣ ਦਾ ਮਾਮਲਾ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ। ਜਿਸ ਦਾ ਨੋਟਿਸ ਲੈਂਦਿਆਂ ਸਿਹਤ ਵਿਭਾਗ ਨੇ ਅਜਿਹੀ ਮਠਿਆਾਈ ਸਟੋਰ ਕਰਨ ਵਾਲੇ ਹਲਵਾਈਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।
ਜ਼ਿਲਾ ਫੂਡ ਸੇਫਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕਸਬਾ ਸੁਰਸਿੰਘ, ਭਿੱਖੀਵਿੰਡ ਅਤੇ ਮਾਣੋਚਾਹਲ ਵਿਖੇ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਅਤੇ ਘਟੀਆ ਕਿਸਮ ਦੇ ਰੰਗਾਂ ਨਾਲ ਤਿਆਰ ਕੀਤੀ ਮਠਿਆਈ ਦੁਕਾਨਾਂ ਤੋਂ ਬਾਹਰ ਸੁਟਵਾਈ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਅਜਿਹੇ ਹਲਵਾਈਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਟੀਮਾਂ ਲਗਾਤਾਰ ਅਜਿਹੀ ਜਾਂਚ ਕਰਦੀਆਂ ਰਹਿਣਗੀਆਂ। ਜੇਕਰ ਫਿਰ ਵੀ ਹਲਵਾਈਆਂ ਨੇ ਆਪਣੀਆਂ ਆਦਤਾਂ ਨਾ ਸੁਧਾਰੀਆਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਿਦੇਸ਼ ਭੇਜਣ ਦੇ ਨਾਂ ’ਤੇ 5 ਲੱਖ ਠੱਗੇ, ਮਾਮਲਾ ਦਰਜ
NEXT STORY