ਅੰਮ੍ਰਿਤਸਰ (ਅਵਧੇਸ਼)- ਤਰਨਤਾਰਨ ’ਚ ਫੂਡ ਸੇਫਟੀ ਵਿਭਾਗ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਸਿਹਤ ਵਿਭਾਗ ਦੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਸਿਹਤ ਅਧਿਕਾਰੀ ਅੰਮ੍ਰਿਤਸਰ ਡਾ. ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਟੀਮ ’ਚ ਸ਼ਾਮਲ ਫੂਡ ਸੇਫਟੀ ਐਕਟ ਅਧਿਕਾਰੀ ਕਮਲਦੀਪ ਕੌਰ ਅਤੇ ਅਮਨਦੀਪ ਸਿੰਘ ਨੇ ਤਰਨਤਾਰਨ ਦੇ ਵੱਖ-ਵੱਖ ਹਿੱਸਿਆਂ ’ਚ ਛਾਪੇਮਾਰੀ ਕਰਦਿਆਂ ਖਾਧ-ਪਦਾਰਥਾਂ ਦੇ 19 ਸੈਂਪਲ ਸੀਲ ਕੀਤੇ ਅਤੇ ਕੁਝ ਦੁਕਾਨਾਂ ’ਤੇ ਮਿਆਦ ਪੁੱਗ ਚੁੱਕਾ ਸਾਮਾਨ ਮੌਕੇ ’ਤੇ ਹੀ ਨਸ਼ਟ ਕਰਵਾਇਆ। ਜ਼ਿਲਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਦੇ ਨਾਲ ਗਈ ਟੀਮ ਵੱਲੋਂ ਜਦੋਂ ਦੁਕਾਨਾਂ ’ਚ ਛਾਪੇਮਾਰੀ ਕੀਤੀ ਗਈ, ਤਾਂ ਕਈ ਦੁਕਾਨਦਾਰ ਕਾਹਲੀ-ਕਾਹਲੀ ’ਚ ਆਪਣੀਆਂ ਦੁਕਾਨਾਂ ਬੰਦ ਕਰ ਕੇ ਭੱਜ ਗਏ।
ਇਹ ਵੀ ਪੜ੍ਹੋ- ਪੰਜਾਬ: ਦੋ ਮਾਸੂਮਾਂ ਦੀ ਦਰਦਨਾਕ ਮੌਤ, ਇਕੋ ਘਰ ਵਿਛੇ 2 ਸੱਥਰ, ਪਰਿਵਾਰ 'ਤੇ ਟੁੱਟਿਆ ਕਹਿਰ
ਇਨ੍ਹਾਂ ਖਾਧ-ਪਦਾਰਥਾਂ ਦੇ ਭਰੇ ਸੈਂਪਲ
ਛਾਪੇਮਾਰੀ ਦੌਰਾਨ ਟੀਮ ਨੇ ਵੱਖ-ਵੱਖ ਦੁਕਾਨਾਂ ਤੋਂ 19 ਸੈਂਪਲ ਸੀਲ ਕੀਤੇ, ਜਿਨ੍ਹਾਂ ’ਚ 3 ਦੁੱਧ, 2 ਦਹੀਂ, 1 ਬੇਸਣ ਦਾ ਲੱਡੂ, 1 ਰਸ, 1 ਨਮਕੀਨ, 1 ਸੋਇਆਬੀਨ ਤੇਲ ਅਤੇ 10 ਕਿਸਮਾਂ ਦੇ ਸਰ੍ਹੋਂ ਦੇ ਤੇਲ ਦੇ ਸੈਂਪਲ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ: ਕੁੜੀ ਨੇ ਘਰ ਸੱਦ ਮਰਵਾ'ਤਾ ਮੁੰਡਾ ਤੇ ਫਿਰ ਪੈਟਰੋਲ...
ਦੁਕਾਨਾਂ ਵਿਚ ਪਿਆ ਮਿਆਦ ਪੁੱਗਿਆ ਸਾਮਾਨ ਕਰਵਾਇਆ ਨਸ਼ਟ
ਜ਼ਿਲਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਕੁਝ ਦੁਕਾਨਾਂ ’ਤੇ ਮਿਆਦ ਪੁੱਗ ਚੁੱਕਾ ਸਾਮਾਨ ਮਿਲਿਆ ਜਿਸ ’ਚ ਹਲਦੀ ਅਤੇ ਐਨਰਜੀ ਡ੍ਰਿੰਕ ਸ਼ਾਮਲ ਸਨ, ਜਿਨ੍ਹਾਂ ਨੂੰ ਟੀਮ ਵੱਲੋਂ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੁਬਾਰਾ ਅਜਿਹਾ ਸਾਮਾਨ ਪਾਇਆ ਗਿਆ ਤਾਂ ਵਿਭਾਗ ਵੱਲੋਂ ਫੂਡ ਸੇਫਟੀ ਦਾ ਲਾਇਸੈਂਸ ਰੱਦ ਕਰ ਕੇ ਦੁਕਾਨ ਸੀਲ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ: ਰਿਸ਼ਵਤ ਲੈਂਦਾ ਇੰਸਪੈਕਟਰ ਗ੍ਰਿਫਤਾਰ
ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ
ਡਾ. ਰਟੌਲ ਨੇ ਦੱਸਿਆ ਕਿ ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਵੀ ਵਿਅਕਤੀ ਮਿਲਾਵਟਖੋਰੀ ਕਰਨ ਵਾਲੇ ਬਾਰੇ ਵਿਭਾਗ ਨੂੰ ਸੂਚਿਤ ਕਰੇਗਾ, ਤਾਂ ਉਸ ਵਿਅਕਤੀ ਦਾ ਨਾਮ ਗੁਪਤ ਰੱਖ ਕੇ ਸਬੰਧਤ ਫੂਡ ਆਪਰੇਟਰ ਖ਼ਿਲਾਫ਼ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਲੈਬ ਵਿਚ ਜਾਂਚ ਲਈ ਭੇਜੇ ਸੈਂਪਲ
ਜ਼ਿਲਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਸਾਰੇ 19 ਸੈਂਪਲਾਂ ਨੂੰ ਸੀਲ ਕਰ ਕੇ ਜਾਂਚ ਲਈ ਖਰੜ ਲੈਬਾਰਟਰੀ ’ਚ ਭੇਜ ਦਿੱਤਾ ਗਿਆ ਹੈ। ਜਿਸ ਫੂਡ ਆਪਰੇਟਰ ਦੇ ਖਾਦ-ਪਦਾਰਥਾਂ ’ਚ ਕਮੀ ਪਾਈ ਜਾਵੇਗੀ, ਉਸ ਖ਼ਿਲਾਫ਼ ਫੂਡ ਸੇਫਟੀ ਐਕਟ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸੁਧਾਰ ਕਰਨ ਦਾ ਨੋਟਿਸ ਦਿੱਤਾ ਜਾਵੇਗਾ। ਜੇਕਰ ਉਸ ਤੋਂ ਬਾਅਦ ਵੀ ਸੁਧਾਰ ਨਾ ਹੋਇਆ ਤਾਂ ਦੁਕਾਨ ਨੂੰ ਸੀਲ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪਿੰਡ ਸਰਜਾ ਦੇ ਮੁਅੱਤਲ ਪੰਚਾਇਤ ਮੈਂਬਰਾਂ ਨੂੰ ਲੈ ਕੇ ਮਾਣਯੋਗ ਹਾਈਕੋਰਟ ਦਾ ਵੱਡਾ ਫੈਸਲਾ
NEXT STORY