ਕੋਲਕਾਤਾ (ਏਜੰਸੀ) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਤ੍ਰਿਣਮੂਲ ਕਾਂਗਰਸ ਦੇ ਬੈਂਕ ਖਾਤਿਆਂ ’ਚ ਸ਼ੱਕੀ ਰਾਸ਼ੀ ਦੇ ਲੈਣ-ਦੇਣ ਨਾਲ ਸਬੰਧਤ ਆਪਣੀ ਜਾਂਚ ਸਬੰਧੀ ਮੰਗਲਵਾਰ ਨੂੰ ਕੋਲਕਾਤਾ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਰਾਜਧਾਨੀ ’ਚ ਲੱਗਭਗ 5 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਇਹ ਸੰਕੇਤ ਮਿਲਦਾ ਹੈ ਕਿ 150 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਹਵਾਬਾਜ਼ੀ ਤੇ ਯਾਤਰਾ ਕੰਪਨੀਆਂ ਜ਼ਰੀਏ ਭੇਜੀ ਗਈ ਹੈ।
ਪੜ੍ਹੋ ਇਹ ਵੀ - ਹਰ ਮਹੀਨੇ ਔਰਤਾਂ ਦੇ ਖਾਤੇ 'ਚ ਆਉਣਗੇ 2500 ਰੁਪਏ, ਰੇਖਾ ਸਰਕਾਰ ਦਾ ਵੱਡਾ ਐਲਾਨ
ਈ. ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਰਾਏ ਅਤੇ ਲੀਜ਼ ’ਤੇ ਨਿੱਜੀ ਚਾਰਟਰ ਜਹਾਜ਼ ਸੇਵਾ ਦੇਣ ਵਾਲੀ ਕੰਪਨੀ ‘ਕੇਅਰਵੈੱਲ ਐਵੀਏਸ਼ਨ’ ਦੇ ਕੋਲਕਾਤਾ ਸਥਿਤ ਦਫ਼ਤਰਾਂ, ਉਸ ਦੇ ਡਾਇਰੈਕਟਰਾਂ ਅਤੇ ਇਕ ਕਥਿਤ ਚੋਣ ਟਰੱਸਟ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕੋਲਕਾਤਾ ਪੁਲਸ ਨੇ ਪਿਛਲੇ ਮਹੀਨੇ ਪਾਰਟੀ ਦੇ 3 ਬੈਂਕ ਖਾਤਿਆਂ ’ਚੋਂ ਪੈਸੇ ਕਢਵਾਉਣ ’ਤੇ ਰੋਕ ਲਗਾ ਦਿੱਤੀ ਸੀ। ਇਹ ਕਾਰਵਾਈ ਪਾਰਟੀ ਦੇ ਬਾਗੀ ਵਿਧਾਇਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ, ਜਿਨ੍ਹਾਂ ਨੇ ਖਾਤਿਆਂ ’ਚ ਜਮ੍ਹਾ ਪੈਸੇ ਦੇ ਸਰੋਤ ਦੀ ਜਾਂਚ ਦੀ ਮੰਗ ਕੀਤੀ ਸੀ। ਇਹ ਘਟਨਾਕ੍ਰਮ ਵਿਰੋਧੀ ਧਿਰ ਦੇ ਵਿੱਤੀ ਫੰਡ ’ਤੇ ਕੰਟਰੋਲ ਨੂੰ ਲੈ ਕੇ ਜਾਰੀ ਅੰਦਰੂਨੀ ਖਿੱਚੋਤਾਣ ਦੌਰਾਨ ਸਾਹਮਣੇ ਆਇਆ ਹੈ।
ਪੜ੍ਹੋ ਇਹ ਵੀ - 7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ ਲੈ ਕੇ ਕਰ 'ਤੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'40 ਦਿਨਾਂ ਦੀ CCTV ਫੁਟੇਜ ’ਚ 70 ਵਾਰ ਚੋਰੀ', ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਸਨਸਨੀਖੇਜ਼ ਖੁਲਾਸਾ
NEXT STORY