ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਨਿਕਲੀ ਤਿੱਖੀ ਧੁੱਪ ਕਾਰਨ ਕਣਕ ਸਮੇਤ ਵੱਖ-ਵੱਖ ਫਸਲਾਂ ਦੇ ਰੰਗ ਖਿੜ ਗਏ ਹਨ। ਖੇਤੀਬਾੜੀ ਮਾਹਿਰਾਂ ਅਨੁਸਾਰ ਮੌਸਮ ’ਚ ਆਇਆ ਇਹ ਬਦਲਾਅ ਫਸਲਾਂ ਲਈ ਘਿਓ ਵਰਗਾ ਸਾਬਤ ਹੋਵੇਗਾ, ਜਿਸ ਨਾਲ ਫਸਲਾਂ ਦੀ ਸਿਹਤ ਹੋਰ ਸੁਧਰੇਗੀ ਅਤੇ ਕੋਹਰੇ ਤੋਂ ਵੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, ਪੜ੍ਹੋ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਦੂਜੇ ਪਾਸੇ ਬਾਰਿਸ਼ ਕਾਰਨ ਖੇਤਾਂ ਵਿਚ ਪਾਣੀ ਜਮ੍ਹਾ ਹੋਣ ਨਾਲ ਗੰਨੇ ਦੀ ਕਟਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਨੀਵੇਂ ਖੇਤਰਾਂ ’ਚ ਅਜੇ ਵੀ ਜ਼ਿਆਦਾ ਸਿਲ ਹੋਣ ਕਾਰਨ ਗੰਨੇ ਦੀ ਕਟਾਈ ਸੰਭਵ ਨਹੀਂ ਹੈ। ਕਿਸਾਨਾਂ ਅਨੁਸਾਰ ਜੇਕਰ ਕਟਾਈ ਕਰ ਵੀ ਲਈ ਜਾਵੇ, ਤਾਂ ਗੰਨੇ ਨੂੰ ਟਰਾਲੀਆਂ ’ਚ ਲੋਡ ਕਰ ਕੇ ਖੇਤਾਂ ਤੋਂ ਬਾਹਰ ਲਿਜਾਣਾ ਕੁਝ ਦਿਨਾਂ ਤੱਕ ਮੁਸ਼ਕਲ ਰਹੇਗਾ।
ਇਹ ਵੀ ਪੜ੍ਹੋ- ਹਵਾਲਾਤ ’ਚ ਮੁਲਜ਼ਮ ਨੇ ਕੀਤੀ ਖ਼ੁਦਕੁਸ਼ੀ, ਪੁਲਸ ਵਾਲਿਆਂ ਪੈ ਗਈਆਂ ਭਾਜੜਾਂ
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਮੌਸਮ ਜ਼ਿਆਦਾਤਰ ਸਾਫ਼ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਮੰਗਲਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਰੂਰ ਦੱਸੀ ਗਈ ਹੈ, ਪਰ ਉਸ ਤੋਂ ਬਾਅਦ ਮੌਸਮ ਮੁੜ ਸਾਫ਼ ਹੋ ਜਾਵੇਗਾ। ਇਸ ਸਮੇਂ ਇਲਾਕੇ ਵਿੱਚ ਦਿਨ ਦਾ ਤਾਪਮਾਨ ਕਰੀਬ 18 ਡਿਗਰੀ ਸੈਂਟੀਗਰੇਟ ਦਰਜ ਕੀਤਾ ਗਿਆ ਹੈ, ਜਦਕਿ ਰਾਤ ਦਾ ਤਾਪਮਾਨ 5 ਤੋਂ 6 ਡਿਗਰੀ ਸੈਂਟੀਗਰੇਟ ਦੇ ਦਰਮਿਆਨ ਰਿਹਾ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਖਤਰਨਾਕ ਚਾਈਨਾ ਡੋਰ ਦਾ ਕਹਿਰ ਜਾਰੀ, ਕਈ ਲੋਕ ਗੁਆ ਚੁੱਕੇ ਜਾਨਾਂ ਤੇ ਹੋਏ ਜ਼ਖਮੀ
NEXT STORY