ਅੰਮ੍ਰਿਤਸਰ- ਅੰਮ੍ਰਿਤਸਰ ਥਾਣਾ ਗੇਟ ਹਕੀਮਾ ਅਧੀਨ ਆਉਂਦੇ ਇਲਾਕੇ ਵਿਚ ਰਾਤ ਦੌਰਾਨ ਹੋਏ ਇੱਕ ਝਗੜੇ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ। ਪੀੜਤ ਪਰਿਵਾਰ ਦੇ ਦਾਅਵੇ ਅਨੁਸਾਰ ਰਾਤ ਨੂੰ ਕੁਲ 15-20 ਲੋਕਾਂ ਨੇ ਘਰ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦਰਵਾਜ਼ੇ-ਬਾਰੀਆਂ ਦਿੱਤੇ ਗਏ ਅਤੇ ਔਰਤਾਂ ਅਤੇ ਬੱਚੇ ਸਹਿਮ ਗਏ।
ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਭਗਵਾਨ ਵਾਲਮੀਕਿ ਸੇਵਾ ਸੋਸਾਇਟੀ ਦੇ ਮੁਖੀ 'ਤੇ ਚੱਲੀਆਂ ਗੋਲੀਆਂ
ਪੀੜਤ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਉਹ ਅਤੇ ਉਸ ਦੀ ਮਾਂ ਘਰ 'ਚ ਇਕੱਲੀਆਂ ਸਨ। ਮਾਂ ਨੂੰ ਹਾਸਪਟਲ ਤੋਂ ਛੁੱਟੀ ਕਰਕੇ ਲਿਆਇਆ ਗਿਆ ਸੀ ਅਤੇ ਇਹ ਦੋਵੇਂ ਘਰ ਵਿੱਚ ਹੀ ਸਨ। ਇਸ ਦੌਰਾਨ ਅਚਾਨਕ ਬਾਹਰੋਂ ਸ਼ੋਰ-ਸ਼ਰਾਬਾ ਹੋਣ ਦੀ ਆਵਾਜ਼ ਆਈ ਤਾਂ ਉਹ ਦਰਵਾਜ਼ਾ ਬੰਦ ਕਰਨ ਲਈ ਨਿਕਲੀ ਤਾਂ ਸਮੂਹ ਨੇ ਇੱਟਾਂ ਮਾਰ ਕੇ ਦਰਵਾਜ਼ਾ ਤੋੜ ਦਿੱਤਾ। ਉਨ੍ਹਾਂ ਕਿਹਾ ਜਿਨ੍ਹਾਂ ਨੇ ਵੀ ਹਿੰਸਾ ਕੀਤੀ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਹੋਵੇ। ਜਦੋਂ ਮੀਡੀਆ ਨੇ ਥਾਣਾ ਗੇਟ ਦੇ ਪੁਲਸ ਅਧਿਕਾਰੀ ਨਾਲ ਸਵਾਲ ਕੀਤੇ ਤਾਂ ਉਨ੍ਹਾਂ ਨੇ ਬਿਆਨ ਦੇਣ ਤੋਂ ਇਨਕਾਰ ਕੀਤਾ।
ਇਹ ਵੀ ਪੜ੍ਹੋ-ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਇਨ੍ਹਾਂ ਪਿੰਡਾਂ ਲਈ ਜਾਰੀ ਕਰ'ਤੇ ਫੰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ ਪੁਲਸ ਦੀ ਵੱਡੀ ਸਫ਼ਲਤਾ, 80 ਕਰੋੜ ਦੀ ਹੈਰੋਇਨ ਸਣੇ 2 ਅੰਤਰਰਾਸ਼ਟਰੀ ਸਮਗਲਰ ਗ੍ਰਿਫਤਾਰ
NEXT STORY