Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    5:37:29 PM

  • key defence pact

    "ਇੱਕ 'ਤੇ ਹਮਲਾ, ਸਾਰਿਆਂ 'ਤੇ ਹਮਲਾ"! ਪਾਕਿਸਤਾਨ,...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • heroin worth rs 350 000 000 seized in punjab  one smuggler arrested

    ਪੰਜਾਬ 'ਚ 350,000,000 ਦੀ ਹੈਰੋਇਨ ਬਰਾਮਦ, ਇਕ...

  • amritsar police commissioner gurpreet singh bhullar on leave

    ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Amritsar
  • ਨਗਰ ਨਿਗਮ ਬਜਟ ਮੀਟਿੰਗ ’ਚ ਜ਼ਬਰਦਸਤ ਹੰਗਾਮਾ, ਮੇਅਰ ਨੇ ਬਿਨਾਂ ਬਹਿਸ ਸਾਰੇ ਮਤੇ ਕੀਤੇ ਪਾਸ

MAJHA News Punjabi(ਮਾਝਾ)

ਨਗਰ ਨਿਗਮ ਬਜਟ ਮੀਟਿੰਗ ’ਚ ਜ਼ਬਰਦਸਤ ਹੰਗਾਮਾ, ਮੇਅਰ ਨੇ ਬਿਨਾਂ ਬਹਿਸ ਸਾਰੇ ਮਤੇ ਕੀਤੇ ਪਾਸ

  • Edited By Shivani Bassan,
  • Updated: 31 Mar, 2026 04:11 PM
Amritsar
huge uproar in municipal corporation budget meeting
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ(ਰਮਨ)- ਨਗਰ ਨਿਗਮ ਬਜਟ ਅਤੇ ਹਾਊਸ ਦੀ ਬੈਠਕ ਇਕ ਸਾਲ ਬਾਅਦ ਤਾਂ ਹੋਈ ਪਰ ਹੰਗਾਮੇ ਦੀ ਭੇਟ ਚੜ੍ਹ ਗਈ। ਇਤਿਹਾਸ ’ਚ ਪਹਿਲੀ ਵਾਰ ਹੋਇਆ ਕਿ ਹਾਊਸ ਦੀ ਬੈਠਕ ’ਚ ਮੇਅਰ ਵੱਲੋਂ ਕਿਸੇ ਨੂੰ ਵੀ ਕਿਸੇ ਤਰੀਕੇ ਦਾ ਸੰਬੋਧਨ ਨਹੀਂ ਕੀਤਾ ਗਿਆ। ਜਦੋਂ ਕਾਂਗਰਸੀ ਕੌਂਸਲਰਾਂ ਵੱਲੋਂ ਹਾਊਸ ਦੀ ਬੈਠਕ ਦੇ ਵਿਚਕਾਰ ਪਾਏ ਗਏ ਮਤਿਆਂ ’ਤੇ ਬਹਿਸ ਕਰਨੀ ਸ਼ੁਰੂ ਕੀਤੀ ਗਈ ਤਾਂ ਮੇਅਰ ‘ਪਾਸ-ਪਾਸ’ ਕਹਿੰਦੇ ਹੋਏ ਮੰਤਰੀ ਅਤੇ ਵਿਧਾਇਕਾਂ ਸਮੇਤ ਮੀਟਿੰਗ ਹਾਲ ’ਚੋਂ ਬਾਹਰ ਚਲੇ ਗਏ। ਨਿਗਮ ਹਾਊਸ ’ਚ ਜਦੋਂ ਬਜਟ ਅਤੇ ਹਾਊਸ ਦੀ ਬੈਠਕ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਵੱਲੋਂ ਰੌਲਾ ਪਾਇਆ ਜਾ ਰਿਹਾ ਸੀ ਤਾਂ ਸੀਨੀਅਰ ਡਿਪਟੀ ਮੇਅਰ ਵੱਲੋਂ ਖ਼ੁਦ ਕਮਾਨ ਸੰਭਾਲੀ ਗਈ। ਉਨ੍ਹਾਂ ਨਿਗਮ ਕਮਿਸ਼ਨਰ ਨੂੰ ਕਿਹਾ ਕਿ ਜਿਹੜੇ ਕੌਂਸਲਰ ਸਵਾਲ ਪੁੱਛ ਰਹੇ ਹਨ, ਉਸ ਦਾ ਉਹ ਜਵਾਬ ਦੇਣ ਕਿਉਂਕਿ ਸਾਰੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਚਲਣਗੀਆਂ 860 ਵਿਸ਼ੇਸ਼ ਰੇਲ ਗੱਡੀਆਂ, ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਇਸ ਦੌਰਾਨ ਸਾਰੇ ਹਾਊਸ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਸ਼ਾਂਤਮਈ ਢੰਗ ਨਾਲ ਬੈਠ ਗਏ ਪਰ ਜਦੋਂ ਹਾਊਸ ਦੇ ਮਤੇ ਪੜ੍ਹੇ ਜਾ ਰਹੇ ਸਨ ਤਾਂ ਫਿਰ ਮਾਮਲਾ ਭਖ ਗਿਆ। ਕਾਂਗਰਸੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਜ਼ਮੀਨ ’ਤੇ ਬੈਠ ਕੇ ਮੇਅਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਇਸ ਦੌਰਾਨ ਕਾਂਗਰਸੀ ਕੌਂਸਲਰਾਂ ਵੱਲੋਂ ਸਾਲਿਡ ਵੇਸਟ ਪ੍ਰਾਜੈਕਟ ’ਚ ਕਰੋੜਾਂ ਰੁਪਇਆ ਦੇ ਘਪਲੇ ਦੇ ਖ਼ੁਲਾਸੇ ਕਰਦੇ ਹੋਏ ਕਿਹਾ ਗਿਆ ਕਿ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਰਿਹਾ ਹੈ ਅਤੇ ਕਾਗ਼ਜ਼ਾਂ ’ਚ ਕੰਮ ਦਿਖਾ ਕੇ ਕੰਪਨੀਆਂ ਨੂੰ ਪੈਸੇ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਹਾਊਸ ਅਤੇ ਬਜਟ ਦੀ ਬੈਠਕ ਹੋਈ ਹੈ, ਉਸ ’ਚ ਮੇਅਰ ਕੋਲ ਪੂਰਾ ਬਹੁਮਤ ਨਹੀਂ ਹੈ ਕਿਉਂਕਿ ਕਈ ਕੌਂਸਲਰ ਗੈਰ-ਹਾਜ਼ਰ ਸਨ। ਕਾਂਗਰਸੀ ਅਤੇ ਭਾਜਪਾ ਦੇ ਕੌਂਸਲਰਾਂ ਵੱਲੋਂ ਹਾਊਸ ਅਤੇ ਬਜਟ ਦੀ ਬੈਠਕ ’ਚ ਪਾਏ ਗਏ ਮਤਿਆਂ ’ਤੇ ਸਹਿਮਤੀ ਨਹੀਂ ਜਤਾਈ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਕੌਂਸਲਰ ਵਿਕਾਸ ਸੋਨੀ ਵੱਲੋਂ ਮੰਗ ਕੀਤੀ ਗਈ ਕਿ ਡੀ. ਐੱਮ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਜਾਵੇ, ਜਿਸ ਨੂੰ ਲੈ ਕੇ ਹਾਊਸ ਮੀਟਿੰਗ ’ਚ ਪੁੱਜੇ ਕੌਂਸਲਰਾਂ ਅਤੇ ਹੋਰ ਨੁਮਾਇੰਦਿਆਂ ਨੇ ਸ਼ਰਧਾਂਜਲੀ ਦਿੱਤੀ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਦੀ ਦਰਦਨਾਕ ਮੌਤ

ਦੱਸਣਯੋਗ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਦਾ ਸਾਲ 2026-27 ਦਾ ਅਨੁਮਾਨਤ ਬਜਟ ਕੁੱਲ 48118.64 ਲੱਖ ਰੁਪਏ (481.19 ਕਰੋੜ) ਦਾ ਪਾਸ ਕੀਤਾ ਗਿਆ ਹੈ ਅਤੇ ਸਰਕਾਰ ਵੱਲੋਂ ਪ੍ਰਾਪਤ ਹੋਣ ਵਾਲੀਆਂ ਗ੍ਰਾਂਟਾਂ ਇਸ ਨਾਲੋਂ ਵੱਖਰੇ ਤੌਰ ’ਤੇ ਹਨ, ਜਿਨ੍ਹਾਂ ਨਾਲ ਵੀ ਵਿਕਾਸ ਦੇ ਕੰਮ ਕਰਵਾਏ ਜਾਣਗੇ। ਜੇਕਰ ਸਰਕਾਰ ਵੱਲੋਂ ਕਿਸੇ ਵੀ ਟੈਕਸ ਫ਼ੀਸ ਆਦਿ ਦਾ ਵਾਧਾ ਕੀਤਾ ਜਾਵੇਗਾ ਤਾਂ ਉਸ ਅਨੁਸਾਰ ਨਗਰ ਨਿਗਮ ਦੀ ਆਮਦਨ ’ਚ ਵਾਧਾ ਵੱਖਰਾ ਹੋਵੇਗਾ।

38 ਏਜੰਡਿਆਂ ਦੇ ਨਾਲ 21 ਸਪਲੀਮੈਂਟਰੀ ਏਜੰਡੇ, 60 ਦੇ ਕਰੀਬ ਟੇਬਲ ਏਜੰਡੇ ਪਾਏ ਗਏ

ਹਾਊਸ ਦੀ ਬੈਠਕ ’ਚ 38 ਏਜੰਡਿਆਂ ਦਾ ਮਤਾ ਗਿਆ ਹੈ। ਇਸ ਦੇ ਨਾਲ 21 ਸਪਲੀਮੈਂਟਰੀ ਏਜੰਡੇ ਅਤੇ 60 ਦੇ ਕਰੀਬ ਕੌਂਸਲਰਾਂ ਵੱਲੋਂ ਟੇਬਲ ਏਜੰਡੇ ਪਾਏ ਗਏ ਹਨ। ਇਨ੍ਹਾਂ ’ਚ ਵਾਲਡ ਸਿਟੀ (ਅੰਦਰੂਨੀ ਇਲਾਕਿਆਂ) ਦੇ ਮੇਨ ਸੀਵਰ ਅਤੇ ਬ੍ਰਾਂਚ ਸੀਵਰ ਦੀ ਸਫ਼ਾਈ ਸੁਪਰ ਸੰਕਸ਼ਨ/ਮਿੰਨੀ ਸੁਪਰ ਸੰਕਸ਼ਨ ਮਸ਼ੀਨ ਨਾਲ ਕਰਵਾਉਣ ਸਬੰਧੀ, ਨਿਗਮ ਅਧੀਨ ਪੈਂਦੀਆਂ ਕਿਰਾਏ ਵਾਲੀਆਂ ਦੁਕਾਨਾਂ, ਲੀਜ਼ ਦੇ ਆਧਾਰ ’ਤੇ ਅਲਾਟ ਕੀਤੀਆਂ ਪ੍ਰੋਪਰਟੀਆਂ/ਦੁਕਾਨਾਂ ਅਤੇ ਨਿਗਮ ਦੀ ਮਾਲਕੀ ਵਾਲੇ ਪਲਾਟ/ਦੁਕਾਨਾਂ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚਣ ਸਬੰਧੀ, ਹਲਕਾ ਉੱਤਰੀ ਦੀ ਵਾਰਡ ਨੰਬਰ 11 ਦੇ ਏਰੀਆ ਇੰਦਰਾ ਕਾਲੋਨੀ ਤੇ ਨਿਊ ਗ੍ਰੀਨ ਫੀਲਡ ਇੰਦਰਾ ਕਾਲੋਨੀ ਵਿਖੇ ਰੋਡ ਟਿਊਬਵੈੱਲ ਲਾਉਣ ਬਾਰੇ, ਵੱਖ-ਵੱਖ ਵਾਰਡਾਂ ’ਚ ਆਪ੍ਰੇਸ਼ਨ ਐਂਡ ਮੇਨਟੀਨੈਂਸ ਨਾਲ ਸਬੰਧਤ ਕੰਮਾਂ ਨੂੰ ਕਰਵਾਉਣ ਲਈ ਮਨਜ਼ੂਰੀ ਦੇਣ ਬਾਰੇ 10 ਕੰਮ (ਜਿਸ ’ਚ ਬਦਲੀਆਂ ਕਰਵਾਉਣ ਸਬੰਧੀ), ਵਪਾਰਕ ਖਪਤਕਾਰ ਨੂੰ ਵਾਟਰ ਮੀਟਰ ਖ਼ਰਾਬ ਹੋਣ ਦੀ ਸੂਰਤ ’ਚ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ ਤਿੰਨ ਗੁਣਾ ਰਾਸ਼ੀ ਤਹਿਤ ਬਿੱਲ ਜਾਰੀ ਕਰਨ ਬਾਰੇ, ਨਗਰ ਨਿਗਮ ਅੰਮ੍ਰਿਤਸਰ ’ਚ ਸੁਰੱਖਿਆ ਡਿਊਟੀ ਲਈ ਪੁਲਸ ਮੁਲਾਜ਼ਮਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ’ਚ ਵਾਧਾ ਕਰਨ ਸਬੰਧੀ, ਹਰਵਿੰਦਰ ਸਿੰਘ (ਡਰਾਈਵਰ ਆਪ੍ਰੇਟਰ ਫ਼ਾਇਰ ਬ੍ਰਿਗੇਡ ਵਿਭਾਗ) ਦੇ ਤਬਾਦਲੇ ਸਬੰਧੀ, ਨਗਰ ਨਿਗਮ ਅੰਮ੍ਰਿਤਸਰ ਤੋਂ ਨਗਰ ਨਿਗਮ ਪਠਾਨਕੋਟ ਵਿਖੇ ਤਬਾਦਲਾ ਕਰਵਾਉਣ ਸਬੰਧੀ, ਨਗਰ ਨਿਗਮ ਜਲੰਧਰ ਤੋਂ ਨਗਰ ਨਿਗਮ ਅੰਮ੍ਰਿਤਸਰ ਵਿਖੇ ਤਬਾਦਲਾ ਕਰਵਾਉਣ ਸਬੰਧੀ, ਕਪਲ ਕੇਸ ਦੇ ਆਧਾਰ ’ਤੇ ਅੰਮ੍ਰਿਤਸਰ ਤੋਂ ਪਠਾਨਕੋਟ ਵਿਖੇ ਬਦਲੀ ਕਰਵਾਉਣ ਸਬੰਧੀ, ਸਿਵਲ ਵਿਭਾਗ ਅਧੀਨ ਵੱਖ-ਵੱਖ ਵਿਕਾਸ ਦੇ ਪ੍ਰਵਾਨਿਤ ਹੋਏ ਤਖਮੀਨਿਆਂ, ਵਾਤਾਵਰਣ ਵਣ ਅਤੇ ਕਮਿਸ਼ਨਰ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਸਬੰਧੀ ਮਾਣਯੋਗ ਹਾਊਸ ਨੂੰ ਸੂਚਿਤ ਕਰਨ ਬਾਰੇ, ਆਮ ਆਦਮੀ ਕਲੀਨਿਕ ਅਧੀਨ ਕਰਵਾਏ ਜਾਣ ਵਾਲੇ ਕੰਮਾਂ ਸਬੰਧੀ, ਫੋਕਲ ਪੁਆਇੰਟ ਅਧੀਨ ਵਿਕਾਸ ਦੇ ਕੰਮਾਂ ਸਬੰਧੀ, ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ’ਚ ਆਪ੍ਰੇਸ਼ਨ ਐਂਡ ਮੇਨਟੀਨੈਂਸ ਨਾਲ ਸਬੰਧਤ ਕੰਮਾਂ ਨੂੰ ਕਰਵਾਉਣ ਲਈ ਮਨਜ਼ੂਰੀ ਦੇਣ ਬਾਰੇ ਅਤੇ ਗਊਸ਼ਾਲਾ ਦੀ ਮੁਰੰਮਤ ਕਰਵਾਉਣ ਬਾਰੇ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਥਾਣੇ 'ਚ ਹੋਏ ਧਮਾਕੇ ਦੀ KLA ਨੇ ਲਈ ਜ਼ਿੰਮੇਵਾਰੀ

ਬਜਟ ਪਾਸ, ਪ੍ਰਕਿਰਿਆ ਫ਼ੇਲ 

ਹਾਊਸ ਦੀ ਮੀਟਿੰਗ ਦੌਰਾਨ ਬਜਟ ਤਾਂ ਪਾਸ ਕੀਤਾ ਗਿਆ ਪਰ ਕਿਸੇ ਵੀ ਕੌਂਸਲਰ ਨੂੰ ਬਜਟ ਅਤੇ ਹਾਊਸ ਦੇ ਮਤਿਆਂ ’ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਜਦੋਂ ਕੌਂਸਲਰਾਂ ਵੱਲੋਂ ਇਸ ਸਬੰਧੀ ਵਿਰੋਧ ਕੀਤਾ ਗਿਆ ਤਾਂ ਮੇਅਰ ਵੱਲੋਂ ਮੀਟਿੰਗ ਨੂੰ ਵਿਚਾਲੇ ਛੱਡ ਕੇ ਬਿਨਾਂ ਕਿਸੇ ਜਵਾਬਦੇਹੀ ਤੋਂ ਸਾਰੇ ਮਤਿਆਂ ਨੂੰ ਪਾਸ ਕਰ ਦਿੱਤਾ ਗਿਆ, ਜਿਸ ਦਾ ਕਾਂਗਰਸੀ ਅਤੇ ਭਾਜਪਾ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਨੂੰ ਲੈ ਕੇ ਅਹਿਮ ਖ਼ਬਰ: 6 ਮਹੀਨੇ ਤੱਕ...

ਜਾਅਲੀ ਮੇਅਰ ਨੂੰ ਏ. ਬੀ. ਸੀ. ਦਾ ਪਤਾ ਨਹੀਂ, ਜ਼ਬਰਦਸਤੀ ਕੁਰਸੀ ’ਤੇ ਬੈਠਾ ਹੈ

 ਕਾਂਗਰਸੀ ਲੀਡਰ ਵਿਕਾਸ ਸੋਨੀ ਨੇ ਨਿਗਮ ਦੀ ਕਾਰਜਪ੍ਰਣਾਲੀ ’ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰਦਿਆਂ ਕਿਹਾ ਕਿ ਸਾਲਿਡ ਵੇਸਟ ਪ੍ਰਾਜੈਕਟ ਦੇ ਵਿਚਕਾਰ ਕਰੋੜਾਂ ਰੁਪਇਆ ਦਾ ਘਪਲਾ ਹੋ ਰਿਹਾ ਹੈ, ਜਿਸ ਨੂੰ ਲੈ ਕੇ ਹਾਊਸ ’ਚ ਇਨ੍ਹਾਂ ਨੂੰ ਜਵਾਬ ਦੇਣਾ ਪੈਣਾ ਸੀ ਪਰ ਉਨ੍ਹਾਂ ਨੇ ਮੇਅਰ ਨੂੰ ‘ਜਾਅਲੀ ਮੇਅਰ’ ਕਹਿੰਦੇ ਹੋਏ ਕਿਹਾ ਕਿ ਜਿਸ ਨੂੰ ਮੇਅਰਸ਼ਿਪ ਦੀ ਏ. ਬੀ. ਸੀ. ਨਹੀਂ ਪਤਾ, ਉਹ ਜ਼ਬਰਦਸਤੀ ਕੁਰਸੀ ’ਤੇ ਬੈਠਾ ਹੋਇਆ ਹੈ। ਉਨ੍ਹਾਂ ਨੇ ਚੱਲਦੇ ਹਾਊਸ ’ਚ ਵੀ ਕਮਿਸ਼ਨਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਇਸ ਨੂੰ ਮੇਅਰ ਨਹੀਂ ਮੰਨਦੇ ਹਾਂ। ਸੋਨੀ ਨੇ ਕਿਹਾ ਕਿ ਸਾਲਿਡ ਵੇਸਟ ਪ੍ਰਾਜੈਕਟ ’ਚ ਹਰ ਮਹੀਨੇ ਕਰੋੜਾਂ ਰੁਪਇਆ ਲੁਟਾਇਆ ਜਾ ਰਿਹਾ ਹੈ। ਡੰਪ ’ਤੇ ਬਾਇਓ-ਰੇਮੀਡੇਸ਼ਨ ਦੇ ਨਾਂ ’ਤੇ ਕੁਝ ਵੀ ਨਹੀਂ ਹੋ ਰਿਹਾ ਹੈ। ਮਸ਼ੀਨਰੀ ਬੰਦ ਪਈ ਹੈ ਅਤੇ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਰਿਹਾ ਪਰ ਕਰੋੜਾਂ ਰੁਪਏ ਹਰ ਮਹੀਨੇ ਦਿੱਲੀ ਦੀਆਂ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ। ਅਧਿਕਾਰੀ ਧਿਆਨ ਦੇਣ ਕਿ ਇਹ ਸਰਕਾਰੀ ਪੈਸਾ ਹੈ। ਇਸ ਦਾ ਹਿਸਾਬ ਹਰ ਮੌਜੂਦਾ ਅਫ਼ਸਰ ਨੂੰ ਦੇਣਾ ਪਵੇਗਾ।

ਕੌਂਸਲਰ ਨੀਤੂ ਟਾਂਗਰੀ ਨੇ ਕਿਹਾ ਕਿ ਹਾਊਸ ਦੀ ਬੈਠਕ ਨੂੰ ਲੈ ਕੇ ਕਿਸੇ ਵੀ ਕੌਂਸਲਰ ਨਾਲ ਕੋਈ ਚਰਚਾ ਨਹੀਂ ਹੋਈ। ਬੈਠਕ ’ਚ ਜਦੋਂ ਕਿਸੇ ਦੀ ਗੱਲ ਹੀ ਨਹੀਂ ਸੁਣਨੀ ਸੀ ਤਾਂ ਮੀਟਿੰਗ ਬੁਲਾਉਣ ਦਾ ਕੀ ਫ਼ਾਇਦਾ ਸੀ। ਉਨ੍ਹਾਂ ਕਿਹਾ ਕਿ ਹਾਊਸ ਦੀ ਮੀਟਿੰਗ ’ਚ ਮਤਾ ਨੰਬਰ 12 ਦੀ ਲੜੀ ਨੰਬਰ 5 ’ਚ ਜੋ ਪਾਇਆ ਗਿਆ ਹੈ, ਉਸ ’ਤੇ ਇਤਰਾਜ਼ ਜਤਾਇਆ ਗਿਆ ਹੈ ਕਿਉਂਕਿ ਉਸ ਦੀ ਵਿਜੀਲੈਂਸ ਬਿਊਰੋ ਵੱਲੋਂ ਜਾਂਚ-ਪੜਤਾਲ ਲਈ ਲਿਖਿਆ ਗਿਆ ਹੈ।

ਜ਼ਮੀਨੀ ਪੱਧਰ ’ਤੇ ਨਹੀਂ ਹੋ ਰਿਹਾ ਕੋਈ ਕੰਮ

 ਭਾਜਪਾ ਦੇ ਕੌਂਸਲਰ ਅਮਨ ਐਰੀ ਨੇ ਕਿਹਾ ਕਿ ਨਗਰ ਨਿਗਮ ਦੇ ਬਾਹਰ ਲੱਗੀਆਂ ਟਾਈਲਾਂ ਦੀ ਮੁਰੰਮਤ ਦਾ ਇਕ ਕਰੋੜ ਰੁਪਏ ਦਾ ਮਤਾ ਪਾਇਆ ਗਿਆ ਹੈ, ਜੋ ਕਿ ਸਾਫ਼ ਤੌਰ ’ਤੇ ਦਿਸ ਰਿਹਾ ਹੈ ਕਿ ਇਹ ਪੈਸਾ ਕਿੱਥੇ ਲੱਗੇਗਾ। ਇਕ ਕਰੋੜ ਰੁਪਏ ਦੇ ਨਾਲ ਟਾਈਲਾਂ ਦੀ ਕਿੰਨੀ ਮੁਰੰਮਤ ਹੋ ਸਕਦੀ ਹੈ ਜੋ ਕਿ ਕੁਝ ਪੈਸਿਆਂ ਦੇ ਨਾਲ ਹੀ ਹੋ ਜਾਣੀ ਹੈ। ਭਾਜਪਾ ਦੇ ਕੌਂਸਲਰ ਵਿਕਾਸ ਗਿੱਲ ਨੇ ਕਿਹਾ ਕਿ ਨਿਗਮ ਵੱਲੋਂ ਕੇਂਦਰ ਦੇ ਪੈਸਿਆਂ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ ਅਤੇ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਰਿਹਾ। ਠੇਕੇਦਾਰਾਂ ਨੂੰ ਮਿਲੀਭੁਗਤ ਨਾਲ ਬਿਨਾਂ ਵਜ੍ਹਾ ਪੈਸੇ ਜਾਰੀ ਕੀਤੇ ਜਾ ਰਹੇ ਹਨ। ਕੌਂਸਲਰ ਕੀਰਤੀ ਅਰੋੜਾ ਨੇ ਵੀ ‘ਆਪ’ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਸ਼ਹਿਰ ’ਚ ਕੋਈ ਵੀ ਵਿਕਾਸ ਕੰਮ ਨਹੀਂ ਹੋ ਰਿਹਾ। ਲੋਕ ਤਰਾਹ-ਤਰਾਹ ਕਰ ਰਹੇ ਹਨ। ਜਿੱਥੇ ਬੈਠਕ ’ਚ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਣਾ ਸੀ, ਉਥੇ ਸੀਟਾਂ ’ਤੇ ਬੈਠੇ ਮੇਅਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਦੇਖੇ ਗਏ।

ਹਾਊਸ ਦੀ ਬੈਠਕ ’ਚ ਜਾਣ ਲਈ ਤਾਇਨਾਤ ਸੀ ਭਾਰੀ ਪੁਲਸ

 ਹਾਊਸ ਦੀ ਬੈਠਕ ’ਚ ਜਾਣ ਲਈ ਇਸ ਵਾਰ ਨਿਗਮ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਵੱਲੋਂ ਲਿਫ਼ਟ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਲੋਕਾਂ ਅਤੇ ਬਜ਼ੁਰਗ ਕੌਂਸਲਰਾਂ ਨੂੰ ਕਾਫ਼ੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੌੜੀਆਂ ਦਾ ਇਕ ਰਸਤਾ ਬੰਦ ਕੀਤਾ ਗਿਆ ਸੀ। ਮੀਟਿੰਗ ਹਾਲ ਨੂੰ ਜਾਣ ਲਈ ਦੂਜੀ ਮੰਜ਼ਿਲ ’ਤੇ ਪੁਲਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਸੀ। ਉਥੇ ਅਧਿਕਾਰੀਆਂ ਦਾ ਇਕ ਟੇਬਲ ਲਾਇਆ ਗਿਆ ਸੀ ਅਤੇ ਕੌਂਸਲਰਾਂ ਦੀ ਪਛਾਣ ਕਰਕੇ ਹੀ ਮੀਟਿੰਗ ਹਾਲ ’ਚ ਜਾਣ ਦਿੱਤਾ ਜਾਂਦਾ ਸੀ। ਜਦੋਂ ਕੌਂਸਲਰ ਅਸ਼ੋਕ ਕੁਮਾਰ ਮੀਟਿੰਗ ਹਾਲ ’ਚ ਪੁਲਸ ਦੇ ਸਾਹਮਣੇ ਹੋ ਕੇ ਨਿਕਲੇ ਤਾਂ ਕਾਂਗਰਸੀ ਕੌਂਸਲਰਾਂ ਨੇ ਵਿਰੋਧ ਕੀਤਾ ਕਿ ਇਕ ਤਾਂ ਕੌਂਸਲਰ ’ਤੇ ਐੱਫ. ਆਈ. ਆਰ. ਦਰਜ ਹੈ ਅਤੇ ਦੂਜਾ ਪੁਲਸ ਹੀ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਮੀਟਿੰਗ ਹਾਲ ’ਚ ਭੇਜ ਰਹੀ ਹੈ, ਜਿਸ ਦਾ ਪੁਲਸ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਸੀ। ਬੈਰੀਕੇਡਿੰਗ ’ਚ ਜਦੋਂ ਸੱਤਾਧਾਰੀ ਪਾਰਟੀ ਦੇ ਕੁਝ ਲੀਡਰ (ਜੋ ਕੌਂਸਲਰ ਨਹੀਂ ਸਨ) ਇਸ ਰਸਤੇ ਵਿਚਕਾਰੋਂ ਨਿਕਲੇ ਤਾਂ ਪੁਲਸ ਦੇ ਨਾਲ ਕਾਂਗਰਸੀ ਲੀਡਰਾਂ ਦੀ ਵੀ ਧੱਕਾਮੁੱਕੀ ਹੋਈ।

ਟਰੱਸਟ ਵੱਲੋਂ 30-30 ਲੱਖ ਦੇ ਕੰਮ ਪਾਸ ਪਰ ਨਿਗਮ ਵੱਲੋਂ ਨਹੀਂ ਦਿੱਤੀ ਜਾ ਰਹੀ ਐੱਨ. ਓ. ਸੀ.

 ਨਗਰ ਸੁਧਾਰ ਟਰੱਸਟ ਵੱਲੋਂ ਸ਼ਹਿਰ ਦੀਆਂ 85 ਵਾਰਡਾਂ ਦੇ ਵਿਕਾਸ ਕੰਮਾਂ ਨੂੰ ਲੈ ਕੇ ਸਰਕਾਰ ਵੱਲੋਂ ਧਾਰਾ 69-ਏ ਤਹਿਤ 30-30 ਲੱਖ ਰੁਪਏ ਦੇ ਕੰਮ ਪਾਸ ਕਰਵਾਏ ਗਏ ਸਨ ਪਰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਐੱਨ. ਓ. ਸੀ. ਜਾਰੀ ਨਹੀਂ ਕੀਤੀ ਜਾ ਰਹੀ ਸੀ। ਇਸ ਨੂੰ ਲੈ ਕੇ ਸੱਤਾਧਾਰੀ ਕੌਂਸਲਰਾਂ ਦੇ ਨਾਲ-ਨਾਲ ਕਾਂਗਰਸੀ, ਭਾਜਪਾ ਅਤੇ ਅਕਾਲੀ ਦਲ ਦੇ ਕੌਂਸਲਰ ਵੀ ਪ੍ਰੇਸ਼ਾਨ ਸਨ ਕਿਉਂਕਿ ਅਧਿਕਾਰੀ ਉਨ੍ਹਾਂ ਨੂੰ ਐੱਨ. ਓ. ਸੀ. ਜਾਰੀ ਨਹੀਂ ਕਰਦੇ ਸਨ। ਇਸ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਵੱਲੋਂ ਟੇਬਲ ਏਜੰਡਾ ਪਵਾ ਕੇ ਪਾਸ ਕਰਵਾਇਆ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਕੀ ਨਿਗਮ ਅਧਿਕਾਰੀ ਹੁਣ ਐੱਨ. ਓ. ਸੀ. ਜਾਰੀ ਕਰਦੇ ਹਨ ਜਾਂ ਨਹੀਂ?

ਸਾਲ ਬਾਅਦ ਹੋਈ ਹਾਊਸ ਦੀ ਬੈਠਕ ’ਚ ਕਾਂਗਰਸੀ ਕੌਂਸਲਰ ਅਤੇ ਜ਼ਿਲਾ ਪ੍ਰਧਾਨ ਰਹੇ ਗੈਰ-ਹਾਜ਼ਰ

 ਕਾਂਗਰਸ ਪਾਰਟੀ ਦੀ ਸ਼ਹਿਰ ’ਚ ਨੁਮਾਇੰਦਗੀ ਕਰਨ ਵਾਲੇ ਕੌਂਸਲਰ ਅਤੇ ਜ਼ਿਲਾ ਪ੍ਰਧਾਨ (ਸ਼ਹਿਰੀ) ਸੌਰਭ ਮਦਾਨ ਮਿੱਠੂ ਇਸ ਬੈਠਕ ’ਚ ਗੈਰ-ਹਾਜ਼ਰ ਦਿਸੇ। ਉਨ੍ਹਾਂ ਦੇ ਨਾਲ ਸ਼ਹਿਰ ਦੇ ਕਈ ਹੋਰ ਕੌਂਸਲਰ ਵੀ ਗੈਰ-ਹਾਜ਼ਰ ਸਨ। ਨਿਗਮ ਹਾਊਸ ਦੇ ਵਿਚਕਾਰ ਲਗਭਗ 70 ਦੇ ਕਰੀਬ ਕੌਂਸਲਰਾਂ ਨੇ ਆਪਣੀ ਹਾਜ਼ਰੀ ਦਿਖਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

  • Municipal Corporation
  • budget meeting
  • Mayor
  • passes all resolutions
  • ਨਗਰ ਨਿਗਮ
  • ਬਜਟ ਮੀਟਿੰਗ
  • ਮੇਅਰ
  • ਮਤੇ ਪਾਸ

ਕੇਂਦਰੀ ਜੇਲ੍ਹ ’ਚੋਂ ਫਿਰ ਮੋਬਾਈਲ ਬਰਾਮਦ

NEXT STORY

Stories You May Like

  • f c meeting of municipal corporation to be held at mayor  s house today
    ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਮੀਟਿੰਗ
  • big blow to jalandhar corporation
    ਜਲੰਧਰ ਨਿਗਮ ਨੂੰ ਵੱਡਾ ਝਟਕਾ, ਅਦਾਲਤ ਨੇ ਮਾਡਲ ਟਾਊਨ ਸਥਿਤ 'ਮੇਅਰ ਹਾਊਸ' ਕੀਤਾ ਕੁਰਕ
  • raja warring meeting
    ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ ਲੱਗੇ ਨਾਅਰੇ
  • lok sabha appropriation bill passed
    ਲੋਕ ਸਭਾ 'ਚ ਵਿਰੋਧੀ ਧਿਰ ਦਾ ਹੰਗਾਮਾ, ਵਿਨਿਯੋਜਨ ਬਿੱਲ ਕੀਤਾ ਪਾਸ, ਕਾਰਵਾਈ ਦਿਨ ਭਰ ਲਈ ਮੁਲਤਵੀ
  • lok sabha  birth and death registration amendment bill  passed
    ਲੋਕ ਸਭਾ 'ਚ ਬਿਨਾਂ ਚਰਚਾ ਦੇ ਪਾਸ ਹੋਇਆ 'ਜਨਮ-ਮੌਤ ਰਜਿਸਟਰੇਸ਼ਨ ਸੋਧ ਬਿੱਲ'
  • vande mataram bill passed in lok sabha
    ਲੋਕ ਸਭਾ 'ਚ ਵੀ ਪਾਸ ਹੋਇਆ ਵੰਦੇ ਮਾਤਰਮ ਬਿੱਲ, ਵਿਰੋਧੀ ਧਿਰ ਨੇ ਕੀਤਾ ਹੰਗਾਮਾ
  • municipal corporation issues notices to several shopkeepers
    ਬੰਗਾ ਤੇ ਸਰਾਰੇ ਰੋਡ ਦੇ ਕਈ ਦੁਕਾਨਦਾਰਾਂ ਨੂੰ ਨਗਰ ਨਿਗਮ ਵੱਲੋਂ ਨੋਟਿਸ ਜਾਰੀ, ਕਬਜ਼ੇ ਹਟਾਉਣ ਦੇ ਹੁਕਮ
  • mla son resign
    ਲੁਧਿਆਣਾ ਨਗਰ ਨਿਗਮ 'ਚ ਡੈਮੇਜ ਕੰਟਰੋਲ! ਵਿਧਾਇਕਾਂ ਦੇ ਪੁੱਤਰਾਂ ਨੇ F&CC ਤੋਂ ਦਿੱਤਾ ਅਸਤੀਫ਼ਾ
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
  • railways   major action
    ਰੇਲਵੇ ਦੀ ਵੱਡੀ ਕਾਰਵਾਈ, ਟਿਕਟ ਚੈਕਿੰਗ ਮੁਹਿੰਮ ਤਹਿਤ ਜੁਲਾਈ ’ਚ 34,410 ਯਾਤਰੀਆਂ...
  • jantar mantar  protest  punjab police
    ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਵਾਲਿਆਂ ਦਾ ਕਿਸੇ ਵੀ ਅੱਤਵਾਦੀ ਮਾਡਿਊਲ ਨਾਲ ਸਬੰਧ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • garbage moving from city to villages
      ਸ਼ਹਿਰ ਤੋਂ ਪਿੰਡਾਂ ਵੱਲ ਹੋਇਆ ਕੂੜੇ ਦਾ ਰੁਖ, ਲੋਕਾਂ ਨੇ ਕੀਤਾ ਜੰਮ ਕੇ ਵਿਰੋਧ,...
    • 6 robbers chased after 2 friends returning home after doing service
      ਸੇਵਾ ਕਰਕੇ ਘਰ ਪਰਤ ਰਹੇ 2 ਦੋਸਤਾਂ ਦੇ ਪਿੱਛੇ ਪੈ ਗਏ 6 ਲੁਟੇਰੇ, ਪਿਸਤੌਲ ਦੀ ਨੋਕ...
    • desecration of the holy image in gurdwara sahib nanakpura
      ਗੁਰਦੁਆਰਾ ਸਾਹਿਬ ਨਾਨਕਪੁਰਾ ’ਚ ਬੇਅਦਬੀ, ਸਿੰਘਾਸਨ ਸਾਹਿਬ ਵਾਲੇ ਕਮਰੇ 'ਚ...
    • gurdaspur police  s major operation
      ਗੁਰਦਾਸਪੁਰ ਪੁਲਸ ਦੀ ਵੱਡੀ ਕਾਰਵਾਈ: 11 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨ ਚੜ੍ਹੇ...
    • youths going to buy household goods attacked
      ਗੁਰਦਾਸਪੁਰ: ਘਰ ਦਾ ਸਾਮਾਨ ਲੈਣ ਜਾ ਰਹੇ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ...
    • high alert in punjab before august 15
      15 ਅਗਸਤ ਤੋਂ ਪਹਿਲਾਂ ਪੰਜਾਬ 'ਚ ਹਾਈ ਅਲਰਟ, DIG ਬੋਲੇ- ਫਰਜ਼ੀ ਈ-ਮੇਲਾਂ ਤੋਂ...
    • 24 new polling stations built for the convenience of voters  dr  pallavi
      ਵੋਟਰਾਂ ਦੀ ਸਹੂਲਤ ਤੇ ਚੋਣ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ 24 ਨਵੇਂ...
    • sgpc takes a strong stand on live telecast of gurbani
      ਗੁਰਬਾਣੀ ਦੇ ਟੈਲੀਕਾਸਟ 'ਤੇ SGPC ਸਖ਼ਤ, ਬਿਨਾਂ ਮਨਜ਼ੂਰੀ ਪ੍ਰਸਾਰਣ ਕਰਨ ਵਾਲਿਆਂ...
    • heavy rain warning in punjab tomorrow
      ਪੰਜਾਬ 'ਚ ਭਲਕੇ ਭਾਰੀ ਮੀਂਹ ਦੀ ਚਿਤਾਵਨੀ, 8 ਜ਼ਿਲ੍ਹਿਆਂ 'ਚ ਅਲਰਟ
    • one arrested with 118 drug pills
      118 ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਕਾਬੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +