ਬਾਬਾ ਬਕਾਲਾ ਸਾਹਿਬ (ਰਾਕੇਸ਼) : ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਚੀਮਾਬਾਠ ਵਿਖੇ ਮਨਰੇਗਾ `ਚ ਕੰਮ ਕਰਦੇ ਦਿਹਾੜੀਦਾਰ ਮਜ਼ਦੂਰ ਰਜਿੰਦਰ ਸਿੰਘ ਉਰਫ ਰਾਜੂ ਤੇ ਉਸਦੀ ਪਤਨੀ ਰਾਜਵਿੰਦਰ ਕੌਰ ਨਾਲ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਨ ਅਤੇ ਜਾਤੀਸੂਚਕ ਸ਼ਬਦ ਵਰਤੇ ਜਾਣ ਦੀ ਘਟਨਾ ਵਾਪਰੀ ਹੈ। ਪੀੜਿਤ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪਿੰਡ ਦੇ ਹੀ ਕੁਝ ਵਿਅਕਤੀ ਜੋ ਕਿ ਰਾਤ 11 ਵਜੇ ਦੇ ਕਰੀਬ 2 ਕਾਰਾਂ `ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਆ ਕੇ ਉਨ੍ਹਾਂ ਦੇ ਘਰ ਦੇ ਦਰਵਾਜੇ ਦੀ ਭੰਨਤੋੜ ਕੀਤੀ ਅਤੇ ਇੱਟਾਂ ਰੋੜੇ ਵੀ ਚਲਾਏ। ਉਸ ਤੋਂ ਬਾਅਦ ਘਰ `ਚ ਮੌਜੂਦ ਰਜਿੰਦਰ ਸਿੰਘ ਤੇ ਉਸਦੀ ਪਤਨੀ ਨਾਲ ਕੁੱਟਮਾਰ ਕੀਤੀ, ਜਿਸ ਨਾਲ ਔਰਤ ਦੇ ਕਪੜੇ ਵੀ ਫਟ ਗਏ।
ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਪਿਓ ਨੇ ਹਥਿਆਰਾਂ ਦੀ ਨੋਕ 'ਤੇ ਆਪਣੇ ਹੀ ਪੁੱਤ ਨੂੰ ਕੀਤਾ ਅਗਵਾ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਰਜਿੰਦਰ ਸਿੰਘ ਨੇ ਇਸਦੀ ਸੂਚਨਾ ਪਿੰਡ ਦੇ ਸਰਪੰਚ ਰਵਿੰਦਰ ਸਿੰਘ ਰਵੀ ਚੀਮਾ ਨੂੰ ਦਿਤੀ, ਜਿੰਨ੍ਹਾਂ ਨੇ ਮੌਕੇ `ਤੇ ਜਾ ਕੇ ਦੇਖਿਆ ਕਿ ਵਾਕਿਆ ਹੀ ਰਜਿੰਦਰ ਸਿੰਘ ਦੇ ਘਰ ਵਿਚ ਇੱਟਾਂ ਰੋੜੇ ਖਿੱਲਰੇ ਹੋਏ ਸਨ। ਸਰਪੰਚ ਨੇ ਮਾਰਕੁੱਟ ਦਾ ਸ਼ਿਕਾਰ ਹੋਏ ਪਤੀ ਪਤਨੀ ਦੇ ਹਾਲਾਤ ਤੋਂ ਵੀ ਜਾਣੂ ਹੋਇਆ ਅਤੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਉਕਤ ਪਰਿਵਾਰ ਬਹੁਤ ਗਰੀਬ ਹੈ ਅਤੇ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਪੀੜਿਤ ਦੇ ਮਕਾਨ ਦੀ ਛੱਤ ਵੀ ਨਹੀ ਹੈ ਅਤੇ ਘਰ ਦੇ ਦਰਵਾਜੇ ਵੀ ਖਸਤਾ ਹਾਲਤ 'ਚ ਲੱਗੇ ਹੋਏ ਹਨ। ਜਿਸ ਤੋਂ ਲਗਦਾ ਹੈ ਕਿ ਉਨ੍ਹਾਂ ਦੀ ਮਾਲੀ ਹਾਲਤ ਵੀ ਠੀਕ ਨਹੀ ਹੈ। ਪੀੜਿਤ ਨੇ ਦੋਸ਼ੀਆਂ ਦੀ ਪਹਿਚਾਣ ਕਰਦੇ ਹੋਏ ਇਸਦੀ ਸੂਚਨਾ ਥਾਣਾ ਬਿਆਸ ਦੀ ਪੁਲਿਸ ਨੂੰ ਦਰਜ ਕਰਵਾ ਕੇ ਮੰਗ ਕੀਤੀ ਕਿ ਉਸਨੂੰ ਇਨਸਾਫ ਦਿਵਾਇਆ ਜਾਵੇ।
ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਤ ਦੇ ਮੂੰਹ ’ਚ ਜ਼ਿੰਦਗੀ, ਬੰਦ ਫਾਟਕ ਦੇ ਹੇਠਾਂ ਰੋਜ਼ਾਨਾ ਲੰਘਦੇ ਹਨ ਕਈ ਲੋਕ, ਹੋ ਸਕਦੀ 6 ਮਹੀਨੇ ਦੀ ਕੈਦ
NEXT STORY