ਅੰਮ੍ਰਿਤਸਰ,(ਸੰਜੀਵ)- ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਪੰਜਾਬ ਦੇ ਸਰਹੱਦੀ ਖੇਤਰਾਂ ’ਚ ਆਪਣੇ ‘ਸਲਿਪਰ ਸੈੱਲ’ ਐਕਟਿਵ ਕਰ ਰਹੀ ਹੈ, ਜਿਨ੍ਹਾਂ ਨੂੰ ਰਾਜ ਵਿਚ ਗੜਬੜੀ ਫੈਲਾਉਣ ਲਈ ਇਸਤੇਮਾਲ ਕੀਤਾ ਜਾਵੇਗਾ। ਰਾਜਾਸਾਂਸੀ ਦੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ ’ਚ ਸਤਿਸੰਗ ਦੌਰਾਨ ਹੋਇਆ ਗ੍ਰਨੇਡ ਹਮਲਾ ਵੀ ਕਿਤੇ ਇਸ ਦਾ ਇਕ ਹਿੱਸਾ ਤਾਂ ਨਹੀਂ ਸੀ, ਜਿਸ ਵਿਚ ਗ੍ਰਿਫਤਾਰ ਕੀਤੇ ਗਏ ਬਿਕਰਮਜੀਤ ਸਿੰਘ ਤੇ ਫਰਾਰ ਚੱਸ ਦੇ ਸਾਥੀ ਅਵਤਾਰ ਸਿੰਘ ਨੂੰ ਪਾਕਿਸਤਾਨ ’ਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਗੁੰਮਰਾਹ ਕਰ ਕੇ ਇਸ ਵਾਰਦਾਤ ਲਈ ਤਿਆਰ ਕੀਤਾ ਹੋਵੇ।
ਕੀ ਹੈ ਰੈਫਰੈਂਡਮ 2020? : ਵਿਦੇਸ਼ਾਂ ’ਚ ਬੈਠੇ ਖਾਲਿਸਤਾਨ ਸਮਰਥਕ ਭਾਰਤੀ ਸਿੱਖਾਂ ਲਈ ਵੱਖ ਖਾਲਿਸਤਾਨ ਦੀ ਮੰਗ ਕਰਦੇ ਹਨ, ਜੋ ਵਿਦੇਸ਼ੀ ਤਾਕਤਾਂ ਦੀ ਦਖਲ-ਅੰਦਾਜ਼ੀ ਨਾਲ ਪੰਜਾਬ ਵਿਚ ਗੜਬੜੀ ਫੈਲਾਉਣਾ ਚਾਹੁੰਦੇ ਹਨ। ਸਿੱਖ ਫਾਰ ਜਸਟਿਸ ਪੰਜਾਬ ’ਚ ਰੈਫਰੈਂਡਮ 2020 ਦੇ ਨਾਂ ’ਤੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ।
ਧਰਮ ਦੇ ਨਾਂ ’ਤੇ ਨੌਜਵਾਨਾਂ ਨੂੰ ਕੀਤਾ ਜਾ ਰਿਹਾ ਗੁੰਮਰਾਹ : ਧਰਮ ਦੇ ਨਾਂ ’ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲੇ ਦਹਿਸ਼ਤਗਰਦਾਂ ਦਾ ਮਕਸਦ ਪੰਜਾਬ ’ਚ ਗੜਬੜੀ ਫੈਲਾਉਣਾ ਤੇ ਨੁਕਸਾਨ ਕਰਨਾ ਹੈ। ਇਹ ਦਹਿਸ਼ਤਗਰਦ ਅਜਿਹੇ ਨੌਜਵਾਨਾਂ ਦੀ ਭਾਲ ’ਚ ਰਹਿੰਦੇ ਹਨ, ਜੋ ਸੋਸ਼ਲ ਸਾਈਟਾਂ ਅਤੇ ਫੇਸਬੁੱਕ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਨਾਲ ਜੁੜ ਰਹੇ ਹਨ। ਇਕ ਵਾਰ ਜੁੜਨ ਤੋਂ ਬਾਅਦ ਇਹ ਦੇਸ਼ ਵਿਰੋਧੀ ਤਾਕਤਾਂ ਨੌਜਵਾਨਾਂ ਨਾਲ ਸੰਪਰਕ ਬਣਾਉਂਦੀਅਾਂ ਹਨ ਤੇ ਉਨ੍ਹਾਂ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਇਸਤੇਮਾਲ ਕਰਦੀਅਾਂ ਹਨ।
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਗਾਤਾਰ ਨੌਜਵਾਨਾਂ ਨੂੰ ਪੈਸਿਆਂ ਤੇ ਧਰਮ ਦੇ ਝਾਂਸੇ ’ਚ ਲਿਆ ਕੇ ਆਪਣੇ ਨਾਲ ਜੋੜ ਰਹੀ ਹੈ ਤੇ ਆਪਣਾ ਮਕਸਦ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੰਦੀ ਹੈ, ਜਿਸ ਤੋਂ ਬਾਅਦ ਗੁੰਮਰਾਹ ਹੋਏ ਇਹ ਨੌਜਵਾਨ ਆਪਣੇ-ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦੇ ਹਨ। ਕਿਤੇ ਗ੍ਰਿਫਤਾਰ ਕੀਤਾ ਗਿਆ ਬਿਕਰਮਜੀਤ ਤੇ ਉਸ ਦਾ ਸਾਥੀ ਅਵਤਾਰ ਸਿੰਘ ਧਰਮ ਦੇ ਨਾਂ ’ਤੇ ਤਾਂ ਨਹੀਂ ਆਈ. ਐੱਸ. ਆਈ. ਦੇ ਹੱਥੇ ਚੜ੍ਹੇ। ਇਹ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਉੱਚ ਪੁਲਸ ਅਧਿਕਾਰੀਆਂ ਲਈ ਵੀ ਇਕ ਗੰਭੀਰ ਜਾਂਚ ਦਾ ਵਿਸ਼ਾ ਹੈ।
ਵੀਡੀਓ ’ਚ ਦਿੱਤੀ ਜਾਂਦੀ ਹੈ ਹਥਿਆਰਾਂ ਦੀ ਸਿਖਲਾਈ : ਪੰਜਾਬ ’ਚ ਦਹਿਸ਼ਤਗਰਦਾਂ ਨਾਲ ਜੁੜੇ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਲਈ ਸੋਸ਼ਲ ਮੀਡੀਆ ’ਤੇ ਭੇਜੀ ਜਾਣ ਵਾਲੀ ਵੀਡੀਓ ਦਾ ਇਸਤੇਮਾਲ ਹੋ ਰਿਹਾ ਹੈ। ਪਿੰਡ ਅਦਲੀਵਾਲ ਵਿਚ ਨਿਰੰਕਾਰੀ ਸਤਿਸੰਗ ਹਾਲ ’ਚ ਹੋਇਆ ਗ੍ਰਨੇਡ ਹਮਲਾ ਵੀ ਕਿਤੇ ਸਿਖਲਾਈ ਦਾ ਇਹੀ ਤਰੀਕਾ ਤਾਂ ਨਹੀਂ ਸੀ, ਜਿਸ ਵਿਚ ਗ੍ਰਿਫਤਾਰ ਕੀਤੇ ਗਏ ਬਿਕਰਮਜੀਤ ਤੇ ਉਸ ਨਾਲ ਅਵਤਾਰ ਸਿੰਘ ਨੂੰ ਵਾਰਦਾਤ ਕਰਨ ਤੋਂ ਪਹਿਲਾਂ ਭੇਜੀ ਗਈ ਹੋਵੇ। ਅਦਲੀਵਾਲ ਗ੍ਰਨੇਡ ਹਮਲੇ ਦਾ ਰਾਜ਼ ਫਰਾਰ ਚੱਲ ਰਹੇ ਅਵਤਾਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਖੁੱਲ੍ਹੇਗਾ। ਪੁਲਸ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਬਿਕਰਮਜੀਤ ਸਿੰਘ ਤੋਂ ਉਸ ਹੱਦ ਤੱਕ ਜਾਣਕਾਰੀ ਹਾਸਲ ਨਹੀਂ ਕਰ ਸਕੀ ਜਿਥੋਂ ਤੱਕ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਸ਼ਹਿਰ ਦੇ 12 ਦਰਵਾਜ਼ਿਅਾਂ ਨੂੰ ਜੋੜਨ ਵਾਲੀ ਦੀਵਾਰ ਅਾਖਰੀ ਸਾਹਾਂ ’ਤੇ
NEXT STORY