ਪਠਾਨਕੋਟ (ਆਦਿੱਤਿਆ)- ਇਕ ਮਹੱਤਵਪੂਰਨ ਸਫ਼ਲਤਾ ਵਿਚ ਪਠਾਨਕੋਟ ਪੁਲਸ ਨੇ ਦੋ ਵਿਅਕਤੀਆਂ ਨੂੰ ਸਫ਼ਲਤਾਪੂਰਵਕ ਛੁਡਾਇਆ ਹੈ ਜੋ ਇਕ ਗੈਰ-ਕਾਨੂੰਨੀ ਯਾਤਰਾ ਘਪਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਕੰਬੋਡੀਆ ’ਚ ਬੰਦੀ ਬਣਾਏ ਗਏ ਸਨ। ਪੀੜਤਾਂ ਪਰਮਜੀਤ ਸੈਣੀ ਅਤੇ ਸਚਿਨ ਸੈਣੀ ਨੂੰ 13 ਮਈ 2023 ਨੂੰ ਸੁਰੱਖਿਅਤ ਭਾਰਤ ਪਰਤਣ ਤੋਂ ਪਹਿਲਾਂ ਇਕ ਦੁਖਦਾਈ ਤਜਰਬੇ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਇਸ ਯੋਜਨਾ ਨੂੰ ਤਿਆਰ ਕਰਨ ’ਚ ਸ਼ਾਮਲ ਦੋਸ਼ੀਆਂ ਨੂੰ ਵੀ ਫੜ ਲਿਆ ਹੈ।
ਜਾਣਕਾਰੀ ਅਨੁਸਾਰ ਵਿਜੇ ਸੈਣੀ ਪੁੱਤਰ ਮੰਗਤ ਰਾਮ ਵਾਸੀ ਪਿੰਡ ਪੰਜੂਪਰ ਜ਼ਿਲ੍ਹਾ ਪਠਾਨਕੋਟ ਨੇ ਥਾਣਾ ਡਵੀਜ਼ਨ ਨੰਬਰ-2 ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਤਾਂ ਜਾਂਚ ਸ਼ੁਰੂ ਕੀਤੀ ਗਈ। ਵਿਜੇ ਸੈਣੀ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਭਰਾ ਪਰਮਜੀਤ ਸੈਣੀ ਅਤੇ ਸਚਿਨ ਸੈਣੀ ਨੇ ਤਜਿੰਦਰ ਕੁਮਾਰ ਵਾਸੀ ਪੰਜੂਪੁਰ ਸਮੇਤ 3 ਹੋਰ ਵਿਅਕਤੀਆਂ ਨਾਲ ਮਿਲ ਕੇ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਨੇ ਵਰਕ ਪਰਮਿਟ ਦੇ ਆਧਾਰ ’ਤੇ ਨਿਊਜ਼ੀਲੈਂਡ ਦੀ ਯਾਤਰਾ ਦੀ ਸਹੂਲਤ ਦੇਣ ਲਈ ਸਰੀਂਹ ਪਿੰਡ ਡੇਹਲੋ ਜ਼ਿਲ੍ਹਾ ਲੁਧਿਆਣਾ ਦੇ ਇਕ ਏਜੰਟ ਮਨਪ੍ਰੀਤ ਸਿੰਘ ਉਰਫ਼ ਮਨੀ ਸੂਰੋ ਕਾਲਾ ਦੀਆਂ ਸੇਵਾਵਾਂ ਲਈਆਂ ਸਨ, ਜਿਸ ਨਾਲ ਹਰ ਪੀੜਤ ਨੂੰ 15 ਲੱਖ ਰੁਪਏ ਦੀ ਰਕਮ ਅਦਾ ਕਰਨ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ- ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਭਰੇ ਪ੍ਰੋਫ਼ਾਰਮੇ 18 ਮਈ ਨੂੰ ਰਾਜਪਾਲ ਨੂੰ ਸੌਂਪੇਗੀ ਸ਼੍ਰੋਮਣੀ ਕਮੇਟੀ
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮਨਪ੍ਰੀਤ ਸਿੰਘ ਉਰਫ਼ ਮਨੀ ਨੇ ਯਾਤਰਾ ਦਾ ਪ੍ਰਬੰਧ ਕਰਨ ਲਈ ਪਿਛਲੇ ਚਾਰ ਸਾਲਾਂ ਤੋਂ ਗ੍ਰੀਸ ’ਚ ਰਹਿ ਰਹੇ ਤਜਿੰਦਰ ਕੁਮਾਰ ਨਾਲ ਤਾਲਮੇਲ ਕੀਤਾ ਸੀ। ਏਜੰਟ ਨੇ 18 ਅਪ੍ਰੈਲ 2023 ਨੂੰ ਪਰਮਜੀਤ ਸੈਣੀ ਅਤੇ ਸਚਿਨ ਸੈਣੀ ਦੀਆਂ ਦਿੱਲੀ ਤੋਂ ਥਾਈਲੈਂਡ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ। ਪੀੜਤਾਂ ਨੇ ਏਜੰਟ ਲਈ 50-50 ਹਜ਼ਾਰ ਰੁਪਏ ਲਏ ਸਨ। ਪਰਮਜੀਤ ਸੈਣੀ ਨੇ ਆਸਟ੍ਰੇਲੀਆ ਵਿਚ ਆਪਣੀ ਮਾਸੀ ਦੇ ਮੁੰਡੇ ਰਾਹੀਂ ਪੈਸੇ ਦਾ ਪ੍ਰਬੰਧ ਕੀਤਾ ਸੀ ਅਤੇ ਸਚਿਨ ਸੈਣੀ ਨੇ ਇਹ ਪੈਸੇ ਇਕ ਰਿਸ਼ਤੇਦਾਰ ਤੋਂ ਲਏ ਸਨ।
ਇਹ ਵੀ ਪੜ੍ਹੋ- ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚੇ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਘੱਟ ਗਿਣਤੀ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ
ਸਥਿਤੀ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਏਜੰਟ ਮਨਪ੍ਰੀਤ ਸਿੰਘ ਉਰਫ਼ ਮਨੀ ਨੇ ਹਰ ਪੀੜਤ ਤੋਂ 15 ਲੱਖ ਰੁਪਏ ਵਾਧੂ ਦੀ ਮੰਗ ਕੀਤੀ। ਇਸ ਘਟਨਾਕ੍ਰਮ ਤੋਂ ਦੁਖੀ ਹੋ ਕੇ ਪਰਮਜੀਤ ਸੈਣੀ ਅਤੇ ਸਚਿਨ ਸੈਣੀ ਨੇ ਵਿਜੇ ਸੈਣੀ ਨੂੰ ਏਜੰਟ ਦੀਆਂ ਮੰਗਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਲਖਬੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸਰੀਂਹ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਨੇ ਜਲੰਧਰ ਵਿਚ ਪੈਸੇ ਲੈਣੇ ਸਨ। ਡੂੰਘਾਈ ਨਾਲ ਜਾਂਚ ਕਰਨ ’ਤੇ ਇਹ ਪੁਸ਼ਟੀ ਹੋਈ ਕਿ ਤਜਿੰਦਰ ਕੁਮਾਰ, ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਲਖਬੀਰ ਸਿੰਘ ਨੇ ਪਰਮਜੀਤ ਸੈਣੀ ਅਤੇ ਸਚਿਨ ਸੈਣੀ ਨੂੰ ਧੋਖਾਦੇਹੀ ਕਰਕੇ ਨਾਜਾਇਜ਼ ਤੌਰ ’ਤੇ ਪੈਸੇ ਹਾਸਲ ਕਰਕੇ ਕੰਬੋਡੀਆ ’ਚ ਫ਼ਸਾਉਣ ਦੀ ਯੋਜਨਾ ਬਣਾਈ ਸੀ, ਜਦੋਂ ਤੱਕ ਉਨ੍ਹਾਂ ਦੀ ਰਿਹਾਈ ਲਈ 30 ਲੱਖ ਰੁਪਏ ਦੀ ਫ਼ਿਰੌਤੀ ਨਹੀਂ ਦਿੱਤੀ ਗਈ। ਸਿੱਟੇ ਵਜੋਂ 5 ਮਈ ਨੂੰ ਪਠਾਨਕੋਟ ਪੁਲਸ ਨੇ ਥਾਣਾ ਡਵੀਜ਼ਨ ਨੰ. 2 ਵਿਖੇ ਪੰਜਾਬ ਟਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ ਐਕਟ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- 40 ਸਾਲਾਂ ਬਾਅਦ ਮਾਝਾ ਤੇ ਦੁਆਬਾ ਖ਼ੇਤਰ ਦੇ ਖੇਤਾਂ ’ਚ ਪਹੁੰਚੇਗਾ ਨਹਿਰੀ ਪਾਣੀ, ਸਿੰਚਾਈ ਵਿਭਾਗ ਨੇ ਸ਼ੁਰੂ ਕੀਤਾ ਕੰਮ
ਪਠਾਨਕੋਟ ਪੁਲਸ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ 5 ਮਈ 2023 ਨੂੰ ਲਖਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਪ੍ਰਾਪਤ ਸਬੂਤਾਂ ਦੇ ਆਧਾਰ ’ਤੇ ਏਜੰਟ ਮਨਪ੍ਰੀਤ ਸਿੰਘ ਉਰਫ਼ ਮਨੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਭਰੇ ਪ੍ਰੋਫ਼ਾਰਮੇ 18 ਮਈ ਨੂੰ ਰਾਜਪਾਲ ਨੂੰ ਸੌਂਪੇਗੀ ਸ਼੍ਰੋਮਣੀ ਕਮੇਟੀ
NEXT STORY