ਅੰਮ੍ਰਿਤਸਰ (ਦਲਜੀਤ)- ਸਰਕਾਰੀ ਹਾਈ ਸਕੂਲ ਕਾਹਲਵਾਂ ਦੇ ਅਧਿਆਪਕ ਵੱਲੋਂ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਪੰਜਾਬ ਘੱਟਗਿਣਤੀ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਪੀੜਤ ਬੱਚੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮਾਪਿਆਂ ਨੇ ਦੱਸਿਆ ਕਿ ਅਧਿਆਪਕ ਨੇ ਉਨ੍ਹਾਂ ਦੇ ਬੱਚੇ ਦੇ ਪਿੱਠ ’ਤੇ ਪੈਰਾਂ ਨਾਲ ਕੁੱਟਿਆ ਅਤੇ ਮੁੱਕੇ ਮਾਰੇ। ਬੱਚੇ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਕਿ ਉਸ ਦੇ ਕਈ ਅੰਦਰੂਨੀ ਸੱਟਾਂ ਵੱਜੀਆਂ ਸਨ।
ਇਹ ਵੀ ਪੜ੍ਹੋ- 40 ਸਾਲਾਂ ਬਾਅਦ ਮਾਝਾ ਤੇ ਦੁਆਬਾ ਖ਼ੇਤਰ ਦੇ ਖੇਤਾਂ ’ਚ ਪਹੁੰਚੇਗਾ ਨਹਿਰੀ ਪਾਣੀ, ਸਿੰਚਾਈ ਵਿਭਾਗ ਨੇ ਸ਼ੁਰੂ ਕੀਤਾ ਕੰਮ
ਯੂਸਫ਼ ਮਸੀਹ ਨੇ ਦੱਸਿਆ ਕਿ ਉਸ ਦਾ ਮੁੰਡਾ ਅੰਕੁਸ਼ਦੀਪ ਸਰਕਾਰੀ ਹਾਈ ਸਕੂਲ ਕਾਹਲਵਾਂ ਵਿਖੇ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ। 30 ਅਪ੍ਰੈਲ ਨੂੰ ਉਹ ਸਕੂਲ ਦੀ ਚਾਰਦੀਵਾਰੀ ਵਿਚ ਲਗਾਏ ਫਲਦਾਰ ਦਰੱਖਤ ਕੋਲ ਖੜ੍ਹਾ ਸੀ। ਇਸ ਦੌਰਾਨ ਅਧਿਆਪਕ ਨੇ ਉਸ ਨੂੰ ਦੇਖਿਆ ਅਤੇ ਕਿਹਾ ਕਿ ਦਰੱਖਤ ਤੋਂ ਫਲ ਕਿਉਂ ਤੋੜ ਰਹੇ ਹੋ? ਇਸ ਦੌਰਾਨ ਅਧਿਆਪਕ ਨੇ ਅੰਕੁਸ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਉਸ ਨੇ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਦਰੱਖਤ ਨੇੜੇ ਦੇਖਿਆ ਗਿਆ ਤਾਂ ਉਹ ਉਸ ਨੂੰ ਬਿਜਲੀ ਦਾ ਕਰੰਟ ਲਗਾ ਦੇਵੇਗੀ। ਬੱਚਾ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਸਕੂਲ ਦੇ ਹੋਰ ਅਧਿਆਪਕਾਂ ਨੇ ਉਸ ਨੂੰ ਤੁਰੰਤ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲਿਆਂ 'ਤੇ DGP ਦੇ ਵੱਡੇ ਖ਼ੁਲਾਸੇ, ਦੱਸਿਆ ਕਿਵੇਂ ਬਣਾਈ ਸੀ ਯੋਜਨਾ
ਹਸਪਤਾਲ ਵਿਚ ਬੱਚੇ ਦੀ ਸਿਹਤ ਲਗਾਤਾਰ ਵਿਗੜਦੀ ਰਹੀ। ਇਸ ਤੋਂ ਬਾਅਦ ਬੱਚੇ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੰਜਾਬ ਘੱਟ ਗਿਣਤੀ ਕਮਿਸ਼ਨ ਨੂੰ ਕੀਤੀ ਸੀ। ਕਮਿਸ਼ਨ ਨੇ ਜਾਂਚ ਦੇ ਹੁਕਮ ਦਿੱਤੇ ਅਤੇ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੂੰ ਜਾਂਚ ਲਈ ਭੇਜਿਆ। ਡਾ. ਸੁਭਾਸ਼ ਨੇ ਨਿੱਜੀ ਹਸਪਤਾਲ ਜਾ ਕੇ ਬੱਚੇ ਨਾਲ ਗੱਲਬਾਤ ਕੀਤੀ ਅਤੇ ਸਾਰਾ ਹਾਲ ਚਾਲ ਪੁੱਛਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਧਮਾਕੇ ਮਾਮਲੇ 'ਚ ਸ਼ਾਮਲ ਮੁਲਜ਼ਮ ਅਮਰੀਕ ਤੋਂ ਪਰਿਵਾਰ ਖ਼ਫ਼ਾ, ਦੁਖੀ ਹੋ ਕਹੀਆਂ ਇਹ ਗੱਲਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
40 ਸਾਲਾਂ ਬਾਅਦ ਮਾਝਾ ਤੇ ਦੁਆਬਾ ਖ਼ੇਤਰ ਦੇ ਖੇਤਾਂ ’ਚ ਪਹੁੰਚੇਗਾ ਨਹਿਰੀ ਪਾਣੀ, ਸਿੰਚਾਈ ਵਿਭਾਗ ਨੇ ਸ਼ੁਰੂ ਕੀਤਾ ਕੰਮ
NEXT STORY