ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲਾਂ ਵਿਚ ਤਾਇਨਾਤ ਜ਼ਿਆਦਾਤਰ ਡਾਕਟਰ ਮੈਡੀਕਲ-ਲੀਗਲ ਨਿਯਮਾਂ ਨੂੰ ਛਿੱਕੇ ਟੰਗ ਕੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਮਾਣਯੋਗ ਅਦਾਲਤ ਵੱਲੋਂ ਮੈਡੀਕੋ-ਲੀਗਲ ਕੇਸ ਵਿਚ ਪੁਲਸ ਵੱਲੋਂ ਐੱਮ.ਐੱਲ.ਆਰ. ਕੱਟਣ ’ਤੇ ਪਾਬੰਦੀ ਲਾਉਣ ਦੇ ਬਾਵਜੂਦ ਵਿਭਾਗ ਦੇ ਡਾਕਟਰ ਮਰੀਜ਼ ਨੂੰ ਪ੍ਰੇਸ਼ਾਨ ਕਰਦੇ ਹੋਏ ਜਾਣਬੁਝ ਕੇ ਐੱਮ.ਐੱਲ.ਆਰ ਮੰਗ ਰਹੇ ਹਨ। ਮਾਣਯੋਗ ਅਦਾਲਤ ਵੱਲੋਂ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਮਰੀਜ਼ ਆਪਣੇ ਬਿਨੈ ਪੱਤਰ ’ਤੇ ਪਰਚੀ ਡਾਕਟਰ ਤੋਂ ਕਟਵਾ ਸਕਦਾ ਹੈ ਪਰ ਵਿਭਾਗ ਦੇ ਡਾਕਟਰ ਕਿਸੇ ਹੁਕਮ ਦੀ ਪਾਲਣਾ ਨਹੀਂ ਕਰ ਰਹੇ ਅਤੇ ਮਰੀਜ਼ਾਂ ਨੂੰ ਪੁਲਸੀਆਂ ਚੱਕਰ ਵਿਚ ਪਾ ਕੇ ਖੁਦ ਕਾਗਜ਼ੀ ਕਾਰਵਾਈ ਤੋਂ ਭੱਜ ਰਹੇ ਹਨ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਸਵੈ-ਇੱਛਾ ਨਾਲ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ
ਜਾਣਕਾਰੀ ਅਨੁਸਾਰ ਮੈਡੀਕਲ-ਕਾਨੂੰਨੀ ਭਾਵ ਕਿ ਲੜਾਈ-ਝਗੜਿਆਂ ਦੇ ਮਾਮਲਿਆਂ ਵਿਚ ਪਹਿਲਾਂ ਪੁਲਸ ਵਲੋਂ ਐੱਮ.ਐੱਲ.ਆਰ ਕਰਵਾਏ ਤਾਂ ਉਪਰੰਤ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦਾ ਡਾਕਟਰ ਵਲੋਂ ਪਰਚਾ ਕੱਟਿਆ ਜਾਂਦਾ ਸੀ। ਅਕਸਰ ਹੀ ਝਗੜੇ ਵਿਚ ਜ਼ਖਮੀ ਹੋਏ ਮਰੀਜ਼ਾਂ ਦੇ ਘਟਨਾ ਸਥਾਨ ਤੋਂ ਪਹਿਲਾਂ ਸਟੇਸ਼ਨ ਦੂਰ ਹੋਣ ਅਤੇ ਬਾਅਦ ਵਿਚ ਸਮੇਂ ਸਿਰ ਐੱਮ.ਐੱਲ.ਆਰ ਨਾ ਮਿਲਣ ਕਾਰਨ ਕਾਫੀ ਦੇਰੀ ਹੋ ਜਾਂਦੀ ਸੀ। ਇਸ ਦੌਰਾਨ ਕਈ ਮਰੀਜ਼ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਨਾਜ਼ੁਕ ਹੋ ਜਾਂਦੇ ਸਨ।
ਮਾਣਯੋਗ ਅਦਾਲਤ ਨੇ ਮਰੀਜ਼ਾਂ ਨੂੰ ਲੜਾਈ-ਝਗੜੇ ਤੋਂ ਤੁਰੰਤ ਬਾਅਦ ਇਲਾਜ ਕਰਵਾਉਣ ਅਤੇ ਕਾਗਜ਼ੀ ਕਾਰਵਾਈ ਤੋਂ ਬਾਹਰ ਕੱਢਣ ਲਈ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕੋਈ ਮਰੀਜ਼ ਹੈ।ਅੰਮ੍ਰਿਤਸਰ ਜ਼ਿਲ੍ਹੇ ਵਿਚ ਹਾਲਾਤ ਇਹ ਬਣੇ ਹਨ ਕਿ ਜ਼ਿਆਦਾਤਰ ਡਾਕਟਰ ਨਾ ਤਾਂ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਨਾ ਹੀ ਮੈਡੀਕਲ ਲੀਗਲ ਦੇ ਨਿਯਮਾਂ ਨੂੰ ਮੰਨਦੇ ਹਨ। ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਬੀਤੇ ਦਿਨ ਅਜਿਹਾ ਹੀ ਮਾਮਲਾ ਉਜ਼ਾਗਰ ਹੋਇਆ ਹੈ।
ਇਹ ਵੀ ਪੜ੍ਹੋ- ਗੁਰਬਾਣੀ ਪ੍ਰਸਾਰਣ ਲਈ ਆਪਣਾ Youtube ਚੈਨਲ ਸ਼ੁਰੂ ਕਰਨ ਦੀ ਤਿਆਰੀ 'ਚ ਸ਼੍ਰੋਮਣੀ ਕਮੇਟੀ
ਲੜਾਈ ਝਗੜੇ ਵਿਚ ਜ਼ਖ਼ਮੀ ਇਕ ਮਰੀਜ਼ ਸਿੱਧਾ ਇਲਾਜ ਲਈ ਹਸਪਤਾਲ ਦੀ ਐਮਰਜੈਂਸੀ ਵਿਚ ਆਇਆ, ਉਥੇ ਤਾਇਨਾਤ ਮਹਿਲਾ ਡਾਕਟਰ ਵਲੋਂ ਮਰੀਜ਼ ਨੂੰ ਸਪੱਸ਼ਟ ਕਹਿ ਦਿੱਤਾ ਗਿਆ ਕਿ ਪੁਲਸ ਵਲੋਂ ਦੋ ਕਟ ਲਗਾ ਕੇ ਲਿਆਉ ਫਿਰ ਤੁਹਾਡਾ ਪਰਚਾ ਕੱਟਿਆ ਜਾਵੇਗਾ, ਜਦੋਂ ਮਰੀਜ਼ ਪੁਲਸ ਨੂੰ ਦੋ ਕੱਟ ਕਟਵਾ ਕੇ ਲਿਆਇਆ ਤਾਂ ਸਬੰਧਤ ਔਰਤ ਡਾਕਟਰ ਡਿਊਟੀ ’ਤੇ ਨਹੀਂ ਮਿਲੀ ਤਾਂ ਹੁਣ ਉਹ ਮਰੀਜ਼ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਮਦਨ ਮੋਹਨ ਨੂੰ ਮਿਲਿਆ ਤਾਂ ਡਾ. ਮਾਧੁਰ ਮੋਹਨ ਨੇ ਡਾਕਟਰ ਨੂੰ ਸਪੱਸ਼ਟ ਕੀਤਾ ਕਿ ਨਿਰਦੇਸ਼ਾਂ ਅਨੁਸਾਰ ਮਰੀਜ਼ ਦੇ ਬੇਨਤੀ ਪੱਤਰ ’ਤੇ ਪਰਚਾ ਕੱਟਿਆ ਜਾ ਸਕਦਾ ਹੈ। ਤੁਸੀਂ ਇਵੇਂ ਕਿਉਂ ਨਹੀਂ ਕੀਤਾ ਭਾਵ ਮਰੀਜ਼ਾਂ ਨੂੰ ਮੈਡੀਕਲ ਲੀਗਲ ਦੇ ਕੇਸ ਵਿਚ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਵਲੋਂ ਸਬੰਧਤ ਡਾਕਟਰ ਦੀ ਜਵਾਬਤਲਬੀ ਤਾਂ ਮੌਕੇ ’ਤੇ ਕਰ ਲਈ ਗਈ ਪਰ ਅਕਸਰ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਮੈਡੀਕਲ ਲੀਗਲ ਕੇਸਾਂ ਦੇ ਲਈ ਐੱਮ.ਐੱਲ.ਆਰ ਮੰਗਵਾਈ ਜਾਂਦੀ ਹੈ। ਮਰੀਜ਼ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ ਅਤੇ ਕੁਝ ਅਧਿਕਾਰੀ ਕੁਝ ਵੀ ਨਹੀਂ ਕਰਦੇ।
ਦਿਸ਼ਾ-ਨਿਰਦੇਸ਼ਾਂ ਨੂੰ ਪੰਜਾਬੀ ’ਚ ਐਮਰਜੈਂਸੀ ਦੇ ਬਾਹਰ ਲਿਖ ਕੇ ਲਗਾਉਣਾ ਚਾਹੀਦੈ
ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਅਕਸਰ ਹੀ ਜ਼ਿਆਦਾਤਰ ਡਾਕਟਰ ਮੈਡੀਕਲ ਲੀਗਲ ਦੇ ਮਾਮਲੇ ਵਿਚ ਐੱਮ.ਐੱਲ.ਆਰ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਹੈ ਪਰ ਕੁਝ ਡਾਕਟਰ ਅਜਿਹੇ ਹਨ ਜੋ ਇਨ੍ਹਾਂ ਨਿਯਮਾਂ ਨੂੰ ਜਾਣਦੇ ਹੋਏ ਵੀ ਨਜਰਅੰਦਾਜ਼ ਕਰਦੇ ਹਨ। ਵਿਭਾਗ ਨੂੰ ਸਮੂਹ ਡਾਕਟਰਾਂ ਨੂੰ ਹਦਾਇਤ ਜਾਰੀ ਕਰਨੀ ਚਾਹੀਦੀ ਕਿ ਉਹ ਆਪਣੀ ਐਮਰਜੈਂਸੀ ਦੇ ਬਾਹਰ ਪੰਜਾਬੀ ਭਾਸ਼ਾ ਵਿੱਚ ਲਿਖ ਕੇ ਸਪੱਸ਼ਟ ਕਰਨ ਕਿ ਲੜਾਈ-ਝਗੜੇ ਦੇ ਕੇਸਾਂ ਲਈ ਐੱਮ.ਐੱਲ.ਆਰ ਦੀ ਕੋਈ ਲੋੜ ਨਹੀਂ ਹੈ, ਮਰੀਜ਼ ਆਪਣੇ ਬਿਨੈ ਪੱਤਰ ’ਤੇ ਪਰਚੀ ਕੱਟਵਾ ਸਕਦਾ ਹੈ, ਇਸ ਤਰ੍ਹਾਂ ਦੀ ਕਾਰਵਾਈ ਨਾਲ ਜਿੱਥੇ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲੇਗਾ, ਉੱਥੇ ਉਨ੍ਹਾਂ ਨੂੰ ਡਾਕਟ ਦੀ ਚਿੰਤਾ ਨਹੀਂ ਕਰਨੀ ਪਵੇਗੀ।
ਇਹ ਵੀ ਪੜ੍ਹੋ- ਬਟਾਲਾ ਦੇ 22 ਸਾਲਾ ਨੌਜਵਾਨ ਦੀ ਸ਼ਮਸ਼ਾਨਘਾਟ ’ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਾਕਟਰ ਖ਼ਿਲਾਫ਼ ਹੋਵੇ ਕਾਰਵਾਈ
ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਮਹੰਤ ਰਮੇਸ਼ ਆਨੰਦ ਸਰਸਵਤੀ ਨੇ ਕਿਹਾ ਕਿ ਮੈਡੀਕਲ ਲੀਗਲ ਤਹਿਤ ਨਿਯਮ ਜਾਰੀ ਕੀਤੇ ਗਏ ਹਨ ਪਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਾਕਟਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਆਮ ਆਦਮੀ ਪਾਰਟੀ ਦੀ ਸਰਕਾਰ ਇਕ ਪਾਸੇ ਲੋਕਾਂ ਨੂੰ ਸਮੇਂ ’ਤੇ ਨਿਆ ਅਤੇ ਇਲਾਜ ਕਰਵਾਉਣ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਜੋ ਡਾਕਟਰ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ।
ਮਾਮਲਾ ਨਹੀਂ ਆਇਆ ਧਿਆਨ ’ਚ ਸੀਨੀਅਰ ਮੈਡੀਕਲ ਅਫਸਰਾਂ ਨੂੰ ਜਾਰੀ ਕੀਤੇ ਜਾਣਗੇ ਦਿਸ਼ਾਂ-ਨਿਰਦੇਸ਼
ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਆ, ਜਦੋਂ ਵੀ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਹੁੰਦੀ ਹੈ ਤਾਂ ਉਨ੍ਹਾਂ ਨੂੰ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੁਝ ਹੋਇਆ ਹੈ ਤਾ ਸੀਨੀਅਰ ਮੈਡੀਕਲ ਅਫਸਰਾਂ ਨੂੰ ਦੁਬਾਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਨਿਯਮਾਂ ਦੀ ਪਾਲਣਾ ਕਰਨੀ ਸਾਰਿਆਂ ਲਈ ਜ਼ਰੂਰੀ ਹੈ।
ਇਹ ਵੀ ਪੜ੍ਹੋ- ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ, ਜਾਣੋ ਆਉਣ ਵਾਲੇ 5 ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਆਈ ਖ਼ਾਸ ਖ਼ਬਰ, ਪਤਨੀ ਨੇ ਮੁਲਾਕਾਤ ਮਗਰੋਂ ਦੱਸੀਆਂ ਇਹ ਗੱਲਾਂ
NEXT STORY