ਤਰਨਤਾਰਨ (ਰਮਨ)- ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਖੇ ਸ਼੍ਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤਹਿਤ ਪੂਰੇ ਦੇਸ਼ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਘਰ-ਘਰ ਦੂਸਰੀ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸਥਾਨਕ ਸ਼ਹਿਰ ਤਰਨਤਾਰਨ ਵਿਖੇ ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਜੈ ਸ੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਸ਼ਹਿਰ ਵਿਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਜਾਈ ਗਈ ਸੁੰਦਰ ਪਾਲਕੀ ਉੱਪਰ ਜਗ੍ਹਾ-ਜਗ੍ਹਾ ਫੁੱਲਾਂ ਨਾਲ ਵਰਖਾ ਕਰਦੇ ਹੋਏ ਸਵਾਗਤ ਕੀਤਾ ਗਿਆ ਉੱਥੇ ਹੀ ਸ਼ਹਿਰ ਦੇ ਬਾਜ਼ਾਰਾਂ ਨੂੰ ਸੁੰਦਰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ।
ਇਹ ਵੀ ਪੜ੍ਹੋ : ਭਗਵਾਨ ਸ਼੍ਰੀ ਰਾਮ ਦੀ ਭਗਤੀ ’ਚ ਰੰਗੀ ਗੁਰੂ ਨਗਰੀ, ਦੀਵੇ ਜਗਾ ਕੇ ਅੱਜ ਹੋਵੇਗਾ ਸ਼੍ਰੀ ਰਾਮ ਲੱਲਾ ਦਾ ਸਵਾਗਤ
ਸ਼੍ਰੀ ਰਾਮ ਮੰਦਰ ਜਨਮ ਭੂਮੀ ਅਯੋਧਿਆ ਟਰੱਸਟ ਵਿਖੇ ਬੀਤੀ 16 ਜਨਵਰੀ ਤੋਂ ਸ਼੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਇਸ ਵਿਸ਼ੇਸ਼ ਉਤਸਵ ਮੌਕੇ ਦੇਸ਼ ਭਰ ਵਿਚ ਹਿੰਦੂ ਸਮਾਜ ਵੱਲੋਂ ਦੂਸਰੀ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਖੁਸ਼ੀਆਂ ਮਨਾਉਂਦੇ ਹੋਏ ਇਸ ਸਬੰਧੀ ਘਰ-ਘਰ ਦੀਪਮਾਲਾ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਵਿਸ਼ੇਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਥਾਨਕ ਸ਼ਹਿਰ ਵਿਚ ਸ੍ਰੀ ਰਾਮ ਚੰਦਰ ਜੀ ਦੀ ਸੁੰਦਰ ਪਾਲਕੀ ਸਜਾਉਂਦੇ ਹੋਏ ਸ਼ਹਿਰ ਵਿਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਯਾਤਰਾ ਸਥਾਨਕ ਸ਼ਨੀ ਮੰਦਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿਚ ਸ਼ਹਿਰ ਦੀਆਂ ਵੱਖ-ਵੱਖ ਹਿੰਦੂ ਜਥੇਬੰਦੀਆਂ, ਜਿਨਾਂ ਵਿਚ ਸ਼੍ਰੀ ਸਨਾਤਨ ਧਰਮ ਸਭਾ, ਸ਼੍ਰੀ ਚਮੁੰਡਾ ਸੇਵਕ ਸਭਾ, ਸ੍ਰੀ ਬਾਂਕੇ ਬਿਹਾਰੀ ਸਭਾ, ਜੈ ਮਾਂ ਲੰਗਰ ਸਭਾ, ਸ਼੍ਰੀ ਰਾਮਲੀਲਾ ਕਲੱਬ, ਮਾਂ ਜਵਾਲਾਮੁਖੀ ਲੰਗਰ ਸਭਾ, ਸ਼੍ਰੀ ਗਣੇਸ਼ ਸੇਵਕ ਦਲ, ਮਾਂ ਚਿੰਤਪੁਰਨੀ ਲੰਗਰ ਸੇਵਕ ਸਭਾ, ਸ਼੍ਰੀ ਨੀਲ ਕੰਠ ਸੇਵਕ ਸਭਾ, ਸ਼੍ਰੀ ਰਾਧਾ ਕ੍ਰਿਸ਼ਨ ਸੇਵਕ ਸਭਾ ਆਦਿ ਸ਼ਾਮਲ ਸਨ। ਇਸ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ਉੱਪਰ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਗਿਆ। ਇਸ ਦੌਰਾਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸ਼ਰਧਾਲੂ ਭਜਨ ਗਾਉਂਦੇ ਹੋਏ ਵੇਖੇ ਗਏ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ਦੀ ਤਰੱਕੀ ਰੋਕਣ ਲਈ ਬੰਦ ਕੀਤੀ ਅਟਾਰੀ ਸਰਹੱਦ
ਇਸ ਸ਼ੋਭਾ ਯਾਤਰਾ ਦਾ ਸਥਾਨਕ ਗਗਨ ਸਵੀਟਸ ਵਿਖੇ ਭਰਵਾਂ ਸਵਾਗਤ ਕਰਦੇ ਹੋਏ ਲੱਡੂ ਵੰਡੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗਗਨ ਸਵੀਟਸ ਦੇ ਮਾਲਕ ਰਵੀ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਰਾਮ ਮੰਦਰ ਅਯੋਧਿਆ ਭੂਮੀ ਵਿਖੇ ਬਣਾਏ ਗਏ ਮੰਦਰ ਦੀ ਖੁਸ਼ੀ ਨਾਲ ਦੇਸ਼ ਵਾਸੀ ਝੂਮਦੇ ਨਜ਼ਰ ਆ ਰਹੇ ਹਨ ਉਹਨਾਂ ਸਮੂਹ ਦੇਸ਼ਵਾਸੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੂਸਰੀ ਦੀਵਾਲੀ ਨੂੰ ਮਨਾਉਂਦੇ ਹੋਏ 22 ਜਨਵਰੀ ਦੀ ਰਾਤ ਘਰ ਘਰ ਦੀਪਮਾਲਾ ਕੀਤੀ ਜਾਵੇ। ਇਸ ਸ਼ੋਭਾ ਯਾਤਰਾ ਵਿਚ ਪੰਡਤ ਅਸ਼ੋਕ ਕੁਮਾਰ ਬੰਡਾਲੇ ਵਾਲੇ, ਪੰਡਤ ਮਹਾਵੀਰ, ਰਵੀ ਕੁਮਾਰ ਸ਼ਰਮਾ ਗਗਨ ਵਾਲੇ, ਪ੍ਰਮੋਦ ਕੁਮਾਰ ਬਿੱਟੂ ਸ਼ਾਹ, ਸੁਰਜੀਤ ਕੁਮਾਰ ਅਹੂਜਾ, ਨਰੇਸ਼ ਚਾਵਲਾ, ਹੰਸਰਾਜ ਚੌਧਰੀ, ਹਰਿੰਦਰ ਅਗਰਵਾਲ, ਸੰਜੇ ਗੁਪਤਾ, ਕਮਲ ਵਾਂਸਲ, ਵਿੱਕੀ ਕੁਮਾਰ ਵਾਲੇ, ਅਭਿਸ਼ੇਕ ਜੋਸ਼ੀ, ਲਲਿਤ ਕੁਮਾਰ, ਮਨੀਸ਼ ਕੁਮਾਰ ਬਲੌਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਿੰਦੂ ਸਮਾਜ ਦੇ ਲੋਕ ਮੌਜੂਦ ਸਨ।
ਇਹ ਵੀ ਪੜ੍ਹੋ : ਬਟਾਲਾ 'ਚ ਵੱਡੀ ਵਾਰਦਾਤ, 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਸ਼੍ਰੀ ਅਯੋਧਿਆ ਮੰਦਰ ਜਾਣ ਵਾਲੇ ਰਾਮ ਭਗਤ ਸਨਮਾਨਿਤ
ਸ਼੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ੍ਰੀ ਰਾਮ ਮੰਦਰ ਨੂੰ ਬਣਾਉਣ ਦੇ ਹੱਕ ਵਿਚ ਅਯੋਧਿਆ ਵਿਖੇ ਸੰਨ 1990 ਅਤੇ 1992 ਵਿਚ ਕਾਫ਼ਲਾ ਬਣਾ ਕੇ ਜਾਣ ਵਾਲੇ ਰਾਮ ਭਗਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਲ ਵਾਂਸਲ ਨੇ ਦੱਸਿਆ ਕਿ ਉਸ ਸਮੇਂ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਵਿਖੇ ਰਾਮ ਮੰਦਰ ਦੇ ਚੱਲ ਰਹੇ ਵਿਵਾਦ ਦੌਰਾਨ ਮੰਦਰ ਦੀ ਉਸਾਰੀ ਨੂੰ ਕਰਨ ਲਈ ਸਿਰ ਧੜ ਦੀ ਬਾਜ਼ੀ ਲਗਾ ਕੇ ਕਾਫ਼ਲੇ ਦੇ ਰੂਪ ਵਿਚ ਪੁੱਜਣ ਵਾਲੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸੁਨੀਲ ਕੁਮਾਰ ਸ਼ੀਲਾ, ਹਰਿੰਦਰ ਕੁਮਾਰ ਅਗਰਵਾਲ ਤੋਂ ਇਲਾਵਾ ਅੰਮ੍ਰਿਤਸਰ ਦੇ ਇਕ ਕਮਿਸ਼ਨਰ ਸਮੇਤ ਵੱਡੀ ਗਿਣਤੀ ਵਿਚ ਰਾਮ ਭਗਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਦੌਰਾਨ ਵੱਖ-ਵੱਖ ਸਭਾ ਵੱਲੋਂ ਲੋਕਾਂ ਨੂੰ 22 ਜਨਵਰੀ ਦੀ ਰਾਤ ਦੀਪਮਾਲਾ ਕਰਨ ਲਈ ਮਿੱਟੀ ਦੇ ਬਣੇ ਹੋਏ ਹਜ਼ਾਰਾਂ ਦੀ ਗਿਣਤੀ ਵਿਚ ਦੀਵੇ ਵੰਡੇ ਗਏ। ਇਸੇ ਤਰ੍ਹਾਂ ਸ੍ਰੀ ਹਨੂਮਾਨ ਚਲੀਸਾ ਅਤੇ ਧਾਰਮਿਕ ਪੁਸਤਕਾਂ ਵੀ ਵਡੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਗਵਾਨ ਸ਼੍ਰੀ ਰਾਮ ਦੀ ਭਗਤੀ ’ਚ ਰੰਗੀ ਗੁਰੂ ਨਗਰੀ, ਦੀਵੇ ਜਗਾ ਕੇ ਅੱਜ ਹੋਵੇਗਾ ਸ਼੍ਰੀ ਰਾਮ ਲੱਲਾ ਦਾ ਸਵਾਗਤ
NEXT STORY