ਅੰਮ੍ਰਿਤਸਰ, (ਅਰੁਣ)- ਬੀਤੀ 13 ਅਗਸਤ 2018 ਨੂੰ ਸ਼ਰੇਆਮ ਗੋਲੀਅਾਂ ਚਲਾਉਂਦਿਆਂ ਪ੍ਰਾਪਰਟੀ ਡੀਲਰ ਪ੍ਰਤਾਪ ਸਿੰਘ ਦਾ ਕਤਲ ਕਰਨ ਵਾਲੇ ਮੁੱਖ ਦੋਸ਼ੀ ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਵਾਸੀ ਰਸੂਲਪੁਰ ਕੱਲਰ ਨੂੰ ਥਾਣਾ ਕੋਟ ਖਾਲਸਾ ਦੀ ਪੁਲਸ ਨੇ ਗ੍ਰਿਫਤਾਰ ਕਰਦਿਆਂ ਪਟਿਆਲਾ ਕੇਂਦਰੀ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਥਾਣਾ ਕੋਟ ਖਾਲਸਾ ਮੁਖੀ ਇੰਸਪੈਕਟਰ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਜੁਝਾਰ ਸਿੰਘ ਦੀ ਭਰਜਾਈ ਲੱਗਦੀ ਹੈ, ਘਰੇਲੂ ਤਕਰਾਰ ਕਾਰਨ ਜੁਝਾਰ ਸਿੰਘ ਤੇ ਉਸ ਦੇ 2 ਹੋਰ ਸਾਥੀਆਂ ਨੇ ਸ਼ਰੇਆਮ ਗੋਲੀਆਂ ਚਲਾ ਕੇ ਪ੍ਰਤਾਪ ਸਿੰਘ ਨੂੰ ਮੌਕੇ ’ਤੇ ਮਾਰ ਦਿੱਤਾ ਸੀ। ਇਸ ਹਮਲੇ ਦੌਰਾਨ ਪ੍ਰਤਾਪ ਸਿੰਘ ਦੀ ਪਤਨੀ ਸਿਮਰਨਜੀਤ ਕੌਰ ਤੇ ਮਾਂ ਦਲਬੀਰ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈਅਾਂ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜੁਝਾਰ ਸਿੰਘ ਦੇ ਇਕ ਸਾਥੀ ਲਵਪ੍ਰੀਤ ਸਿੰਘ ਲਵ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ, ਜਦਕਿ ਇਕ ਹੋਰ ਸਾਥੀ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
ਐੱਨ. ਡੀ. ਪੀ. ਐੱਸ. ਤੇ ਅਸਲਾ ਐਕਟ ਤਹਿਤ ਮੋਹਾਲੀ ਪੁਲਸ ਨੇ ਕੀਤਾ ਸੀ ਗ੍ਰਿਫਤਾਰ
ਕੇਂਦਰੀ ਜੇਲ ਪਟਿਆਲਾ ’ਚ ਬੰਦ ਮੁਲਜ਼ਮ ਜੁਝਾਰ ਸਿੰਘ ਨੂੰ ਮੋਹਾਲੀ ਪੁਲਸ ਵੱਲੋਂ ਐੱਨ. ਡੀ. ਪੀ. ਐੱਸ. ਤੇ ਅਸਲਾ ਐਕਟ ਤਹਿਤ ਦਰਜ ਇਕ ਮਾਮਲੇ ’ਚ ਗ੍ਰਿਫਤਾਰ ਕਰਨ ਮਗਰੋਂ ਕੇਂਦਰੀ ਜੇਲ ਪਟਿਆਲਾ ਭੇਜਿਆ ਗਿਆ ਸੀ।
ਰਿਮਾਂਡ ਦੌਰਾਨ ਪੁਲਸ ਕਰੇਗੀ ਬਾਰੀਕੀ ਨਾਲ ਪੁੱਛਗਿੱਛ
ਥਾਣਾ ਕੋਟ ਖਾਲਸਾ ਮੁਖੀ ਇੰਸਪੈਕਟਰ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਰਿਮਾਂਡ ਦੌਰਾਨ ਇਸ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਨਸ਼ੇ ਵਾਲੇ ਪਦਾਰਥਾਂ ਦੇ 11 ਧੰਦੇਬਾਜ਼ ਗ੍ਰਿਫਤਾਰ
NEXT STORY