ਵੈਰੋਵਾਲ (ਗਿੱਲ) : ਇਕਾਲੇ ਦੇ ਨਾਮਵਰ ਸਕੂਲ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾਂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ 'ਚ ਕੰਮ ਕਰਨ ਵਾਲੇ ਦਰਜ਼ਾ ਚਾਰ ਕਰਮਚਾਰੀਆਂ ਅਤੇ ਡਰਾਈਵਰਾਂ ਨੂੰ ਸਕੂਲ ਦੇ ਪ੍ਰਿੰਸੀਪਲ ਮੈਡਮ ਜਗਪ੍ਰੀਤ ਕੌਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੈਅਰਮੈਨ ਜਸਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਸਾਡੇ ਦੇਸ਼ 'ਚ ਨਾਂ ਕਮਾਉਣ ਵਾਲੇ ਲੋਕਾਂ ਦੀ ਸਫਲਤਾ ਪਿਛੇ ਹਰ ਸੰਸਥਾ ਨਾਲ ਜੁੜੇ ਮਜ਼ਦੂਰਾਂ ਵਲੋਂ ਕੀਤੀ ਸਖਤ ਮਿਹਨਤ ਦਾ ਅਹਿਮ ਰੋਲ ਹੁੰਦਾ ਹੈ ਅਤੇ ਸਾਨੂੰ ਸਭ ਕਦੇ ਵੀ ਮਜ਼ਦੂਰ ਅਤੇ ਮਾਲਕ 'ਚ ਅੰਤਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਉਨ੍ਹਾਂ ਦੁਆਰਾ ਕੀਤੀ ਮਿਹਨਤ ਸਦਕਾ ਹੀ ਅਸੀਂ ਤਰੱਕੀ ਵੱਲ ਵੱਧਦੇ ਹਾਂ।
ਇਸ ਮੌਕੇ ਸਕੂਲ ਪ੍ਰਿੰਸੀਪਲ ਵਲੋਂ ਸਕੂਲ ਨਾਲ ਜੁੜੇ ਸਾਰੇ ਵਿਅਕਤੀ ਨੂੰ ਕਿਹਾ ਕਿ ਮਿਹਨਤ ਹੀ ਇਨਸਾਨ ਨੂੰ ਹੀਰੇ ਵਾਂਗ ਚਮਕਾ ਕੇ ਰੌਸ਼ਨ ਕਰਦੀ ਹੈ। ਇਨਸਾਨ ਦਾ ਕੱਦ ਕਦੇ ਵੀ ਜਾਤੀ ਅਤੇ ਕੰਮ ਨਾਲ ਛੋਟਾ ਵੱਡਾ ਨਹੀਂ ਹੁੰਦਾ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਭ ਦਾ ਸਨਮਾਨ ਕਰੀਏ। ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤਪਾਲ ਸਿੰਘ, ਮਨਜੀਤ ਸਿੰਘ, ਤਜਿੰਦਰ ਸਿੰਘ ਅਮਰਜੀਤ ਸਿੰਘ ਗੁਰਦਿਆਲ ਸਿੰਘ, ਰੁਪਿੰਦਰ ਕੌਰ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ ਆਦਿ ਮੌਜ਼ੂਦ ਸਨ।
ਹਲਕਾ ਨਿਵਾਸੀਆਂ ਦੀ ਹਰ ਮੁਸ਼ਕਲ ਮੇਰੀ ਅਪਣੀ : ਭਲਾਈਪੁਰ
NEXT STORY