ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ’ਚ ਨਸ਼ੀਲੇ ਕੈਪਸੂਲ, ਤੰਬਾਕੂ, ਬੀੜੀਆਂ ਦੇ ਬੰਡਲ ਅਤੇ ਸ਼ਰਾਬ ਲਵਾਰਿਸ ਹਾਲਤ ’ਚ ਬਰਾਮਦ ਹੋਈ ਹੈ। ਇਸ ਸਬੰਧੀ ਸਹਾਇਕ ਸੁਪਰਡੈਂਟ ਕੰਵਲਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ’ਚ ਤਲਾਸ਼ੀ ਦੌਰਾਨ ਟਾਵਰ ਨੰਬਰ 4 ਅਤੇ 5 ਦੇ ਪਿੱਛੇ ਲਵਾਰਿਸ ਹਾਲਤ ’ਚ 8 ਪੈਕੇਟ ਮਿਲੇ ਜਿਨ੍ਹਾਂ ’ਚੋਂ 260 ਕੈਪਸੂਲ, 19 ਪੁੜੀਆਂ ਤੰਬਾਕੂ, 35 ਬੰਡਲ ਬੀੜੀਆਂ, 6 ਕੂਲਲਿਪ ਪੈਕੇਟ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ- ਦੁਨੀਆ ਭਰ 'ਚ 26 ਕਰੋੜ ਲੋਕ ਇਸ ਗੰਭੀਰ ਬੀਮਾਰੀ ਨਾਲ ਪੀੜਤ, ਪੰਜਾਬ 'ਚ ਵੀ ਹਾਲਾਤ ਚਿੰਤਾਜਨਕ
ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਟਾਵਰ ਨੰਬਰ 5 ਅਤੇ 6 ਦੇ ਵਿਚਕਾਰ ਜੇਲ੍ਹ ’ਚ ਕੀਤੀ ਗਈ ਚੈਕਿੰਗ ਦੌਰਾਨ ਲਵਾਰਿਸ ਹਾਲਤ ’ਚ ਪੈਕੇਟ ਮਿਲੇ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ 5 ਬੋਤਲਾਂ ਸ਼ਰਾਬ, 160 ਕੈਪਸੂਲ, 12 ਪੁੜੀਆਂ ਤੰਬਾਕੂ, 24 ਬੰਡਲ ਬੀੜੀਆਂ ਅਤੇ 1 ਪੈਕੇਟ ਸਿਗਰੇਟ ਦਾ ਮਿਲਿਆ ਹੈ। ਓਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਦੇ ਵਿਰੁੱਧ ਪ੍ਰੀਜ਼ਨ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਰੇ ਪੁਰਾਣੇ ਰਿਕਾਰਡ ਟੁੱਟੇ, 10 ਗੁਣਾ ਵਧੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗੁਰਦਾਸਪੁਰ ਦੇ ਪਿੰਡ ਧੂਤ ’ਚ ਕਿਸਾਨ ਦੀ ਹਵੇਲੀ ਨੂੰ ਲੱਗੀ ਅੱਗ, ਤੂੜੀ ਤੇ ਸਾਮਾਨ ਸੜ ਕੇ ਸੁਆਹ
NEXT STORY