ਅੰਮ੍ਰਿਤਸਰ (ਸੰਜੀਵ)- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਾਇਨਾਤ ਜੇਲ੍ਹ ਵਾਰਡਰ ਰੋਬਿਨਪ੍ਰੀਤ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਨੇ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 79.40 ਗ੍ਰਾਮ ਅਫ਼ੀਮ, 41.18 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਾਊਡਰ, 93.32 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ, 14 ਪੀਸ ਕੂਲ-ਲਿਪ, 215 ਗ੍ਰਾਮ ਤੰਬਾਕੂ, 205 ਪੈਕੇਟ ਨਸ਼ਾ ਸਨੀਫਿੰਗ ਪੇਪਰ, ਇਕ ਮੋਬਾਈਲ ਫ਼ੋਨ ਅਤੇ ਇਕ ਸਿਮ ਕਾਰਡ ਬਰਾਮਦ ਹੋਇਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ਆਉਣ ਵਾਲੇ ਯਾਤਰੀਆਂ ਤੇ ਸ਼ਰਧਾਲੂਆਂ ਲਈ ਐਡਵਾਈਜ਼ਰੀ ਜਾਰੀ
ਵਧੀਕ ਜੇਲ ਸੁਪਰਡੈਂਟ ਸਾਹਿਬ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਜੇਲ੍ਹ ਵਾਰਡਰ ਰੋਬਿਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਬਾਅਦ ਹੋਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਜੇਲ੍ਹ ਵਾਰਡਰ ਤੋਂ ਬਰਾਮਦ ਹੋਇਆ ਸਾਮਾਨ ਜੇਲ੍ਹ ਵਿਚ ਬੰਦ ਹਵਾਲਾਤੀ ਰਾਹੁਲ ਕੁਮਾਰ ਨੂੰ ਸੌਂਪਿਆ ਜਾਣਾ ਸੀ। ਪੁਲਸ ਨੇ ਹਵਾਲਾਤੀ ਰਾਹੁਲ ਨੂੰ ਵੀ ਪਰਚੇ ਵਿਚ ਸ਼ਾਮਲ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਭਲਕੇ ਤੋਂ 4 ਜੁਲਾਈ ਤੱਕ ਨੂੰ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ-ਹਨੇਰੀ ਦਾ ਅਲਰਟ
‘ਜਗ ਬਾਣੀ’ ਦੀ ਖ਼ਬਰ ਦਾ ਵੱਡਾ ਅਸਰ, ਜੇਲ੍ਹ ਪ੍ਰਸ਼ਾਸਨ ਦੀਆਂ ‘ਕਾਲੀਆਂ ਭੇਡਾਂ’ ਬੇਨਕਾਬ
‘ਜਗ ਬਾਣੀ’ ਵੱਲੋਂ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀਆਂ ਕੋਲੋਂ ਲਗਾਤਾਰ ਬਰਾਮਦ ਹੋ ਰਹੇ ਮੋਬਾਈਲ ਫ਼ੋਨਾਂ ਅਤੇ ਨਸ਼ੀਲੇ ਪਦਾਰਥਾਂ ਦੇ ਪਿੱਛੇ ਮੌਜੂਦ ਕਾਲੀਆਂ ਭੇਡਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਫੜਨ ਲਈ ਬੀਤੀ 8 ਮਈ ਅਤੇ 27 ਜੂਨ ਨੂੰ ਪ੍ਰਮੁੱਖਤਾ ਨਾਲ ਮੁੱਦਾ ਉਠਾਇਆ ਗਿਆ ਸੀ। ਖ਼ਬਰ ਵਿਚ ਇਹ ਸਾਫ਼ ਕੀਤਾ ਗਿਆ ਸੀ ਕਿ ਸਖ਼ਤ ਸੁਰੱਖਿਆ ਦੇ ਬਾਵਜੂਦ ਹਵਾਲਾਤੀਆਂ ਤੱਕ ਪਹੁੰਚ ਰਹੇ ਮੋਬਾਈਲ ਫ਼ੋਨਾਂ ਅਤੇ ਨਸ਼ੀਲੇ ਪਦਾਰਥਾਂ ਦੇ ਪਿੱਛੇ ਕੇਂਦਰੀ ਜੇਲ੍ਹ ਵਿਚ ਤਾਇਨਾਤ ਕੁਝ ਕਾਲੀਆਂ ਭੇਡਾਂ ਕੰਮ ਕਰ ਰਹੀਆਂ ਹਨ। ਇਸ ਤੋਂ ਬਾਅਦ ਹੋਈ ਕਾਰਵਾਈ ਦੌਰਾਨ ਬੀਤੇ ਦਿਨ ਜੇਲ੍ਹ ਵਾਰਡਰ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਪ੍ਰਸ਼ਾਸਨ ਅੰਦਰ ਚੱਲ ਰਹੇ ਵੱਡੇ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ।
ਇਹ ਵੀ ਪੜ੍ਹੋ- ਬਟਾਲਾ: ਕਰਜ਼ੇ 'ਚ ਡੁੱਬੇ ਨੌਜਵਾਨ ਦੀ ਚਮਕੀ ਕਿਸਮਤ, ਲੱਗੀ 1,00,00,000 ਰੁਪਏ ਦੀ ਲਾਟਰੀ
ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਹੋਵੇਗੀ ਡੂੰਘਾਈ ਨਾਲ ਜਾਂਚ
ਪੁਲਸ ਹੁਣ ਜੇਲ੍ਹ ਵਾਰਡਰ ਅਤੇ ਹਵਾਲਾਤੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਪ੍ਰਕਿਰਿਆ ਕਰ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਚਿਹਰਿਆਂ ਦਾ ਵੀ ਖੁਲਾਸਾ ਹੋਵੇਗਾ ਜੋ ਗ੍ਰਿਫ਼ਤਾਰ ਜੇਲ੍ਹ ਵਾਰਡਰ ਦਾ ਸਾਥ ਦੇ ਰਹੇ ਸਨ। ਫਿਲਹਾਲ ਜੇਲ੍ਹ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਅਤੇ ਡੂੰਘਾਈ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀਆਂ ਦੇਸ਼-ਵਿਰੋਧੀ ਸਰਗਰਮੀਆਂ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਸੇਵਾਮੁਕਤ ਫ਼ੌਜੀ ਦੇ ਘਰ ਦੀ ਛੱਤ 'ਤੇ ਡਿੱਗੀ 20 ਕਰੋੜ ਦੀ ਹੈਰੋਇਨ, ਸੁਰੱਖਿਆ ਏਜੰਸੀਆਂ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 3 ਗ੍ਰਿਫ਼ਤਾਰ
NEXT STORY