ਅੰਮ੍ਰਿਤਸਰ (ਨੀਰਜ): ਐੱਨ. ਸੀ. ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਨੂੰ ਆਖ਼ਰਕਾਰ ਨਿਊ ਅੰਮ੍ਰਿਤਸਰ ’ਚ ਆਪਣਾ ਨਵਾਂ ਦਫ਼ਤਰ ਮਿਲ ਗਿਆ ਹੈ। ਇਸ ਤੋਂ ਪਹਿਲਾਂ ਵਿਭਾਗ ਦਾ ਦਫ਼ਤਰ ਰਣਜੀਤ ਐਵੀਨਿਊ ’ਚ ਬੀ. ਐੱਸ. ਐੱਨ. ਐੱਲ. ਦੀ ਬਿਲਡਿੰਗ ’ਚ ਸੀ, ਜੋ ਕਿ ਅਸਥਾਈ ਸੀ। ਕੇਂਦਰ ਸਰਕਾਰ ਵੱਲੋਂ ਖ਼ਾਸ ਤੌਰ ’ਤੇ ਸਰਹੱਦੀ ਜ਼ਿਲਾ ਅੰਮ੍ਰਿਤਸਰ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਐੱਨ. ਸੀ. ਬੀ. ਦਾ ਦਫ਼ਤਰ ਖੋਲ੍ਹਿਆ ਗਿਆ ਸੀ, ਜਿਸ ਦੇ ਕਾਫ਼ੀ ਸਾਕਾਰਾਤਮਕ ਨਤੀਜੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਾਤਰ ਕੁੜੀਆਂ ਦਾ ਗਿਰੋਹ ਸਰਗਰਮ, ਹੈਰਾਨ ਕਰੇਗਾ ਪੂਰਾ ਮਾਮਲਾ
ਭਾਰਤ-ਪਾਕਿਸਤਾਨ ਬਾਰਡਰ ਤੋਂ ਲੈ ਕੇ ਟਰਾਮਾਡੋਲ, ਕੋਡੀਨ ਸਿਰਪ ਅਤੇ ਹੋਰ ਨਸ਼ੀਲੇ ਪਦਾਰਥਾਂ ਖ਼ਿਲਾਫ਼ ਵਿਭਾਗ ਨੇ ਸਖ਼ਤ ਐਕਸ਼ਨ ਲਿਆ ਹੈ। ਸਾਲ 2025 ਦੌਰਾਨ 540 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਚੁੱਕੇ ਹਨ, ਜਿਸ ’ਚ ਸਭ ਤੋਂ ਵੱਡਾ ਕੇਸ ਪਾਬੰਦੀਸ਼ੁਦਾ ਟਰਾਮਾਡੋਲ ਗੋਲੀਆਂ ਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਿਊਟੀਸ਼ੀਅਨ ਨੂੰ ਮਾਰੀਆਂ ਤਾਬੜਤੋੜ ਗੋਲੀਆਂ, ਫੈਲੀ ਦਹਿਸ਼ਤ
ਵੱਡੀ ਗਿਣਤੀ ’ਚ ਟਰਾਮਾਡੋਲ ਦੀ ਵਿਕਰੀ ਕਰਨ ਵਾਲੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਈ ਨਾਮੀ ਹਸਪਤਾਲਾਂ ’ਤੇ ਵੀ ਵਿਭਾਗ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ। ਬੀ. ਐੱਸ. ਐੱਫ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਮੱਗਲਰਾਂ ਨੂੰ ਵੀ ਜਾਂਚ ਲਈ ਐੱਨ. ਸੀ. ਬੀ. ਕੋਲ ਹੀ ਭੇਜਿਆ ਜਾਂਦਾ ਹੈ। ਸਮੱਗਲਰਾਂ ਦੀਆਂ ਰਿਹਾਇਸ਼ਾਂ ’ਤੇ ਛਾਪੇਮਾਰੀ ਕਰਨ ਲਈ ਬੀ. ਐੱਸ. ਐੱਫ. ਅਤੇ ਐੱਨ. ਸੀ. ਬੀ. ਵੱਲੋਂ ਕਈ ਸਫਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਠਾਨਕੋਟ 'ਚ ਨਸ਼ਾ ਤਸਕਰ ਦੇ ਘਰ ’ਤੇ ਚਲਿਆ ਪੀਲਾ ਪੰਜਾ
NEXT STORY