ਅੰਮ੍ਰਿਤਸਰ (ਸਰਬਜੀਤ) : ਦਿੱਲੀ ਦੀ ਸਿੱਖ ਰਾਜਨੀਤੀ ਵਿਚ ਉਸ ਵੇਲੇ ਇਕ ਨਵਾਂ ਭੂਚਾਲ ਆ ਗਿਆ, ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਸਮਰਥਕਾਂ ਨੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਅਗਵਾ ਕਰ ਪੰਜਾਬ ਛੱਡ ਦਿੱਤਾ। ਜਿਸ ਮਗਰੋਂ ਦਿੱਲੀ ਵਿਚ ਅਗਵਾ ਕਰਨ ਦੀ ਐੱਫਆਈਆਰ ਦਰਜ ਹੋ ਗਈ ਅਤੇ ਦੂਜੇ ਪਾਸੇ ਜੀ.ਕੇ. ਉਕਤ ਗੁਰਦੁਆਰਾ ਸਾਹਿਬ ਵਿਚ ਸੁੱਖ ਆਸਨ ਵਾਲੀ ਥਾਂ ਛੋਟੀ ਕਰ ਕੇ ਆਪਣਾ ਦਫਤਰ ਉਥੇ ਖੋਲ੍ਹਣ ਦੇ ਹੁਕਮ ਦੇਣਾ ਮਰਿਆਦਾ ਦੀ ਬਹੁਤ ਭਾਰੀ ਉਲੰਘਣਾ ਕਰਨ ਨਾਲੋਂ ਘੱਟ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ।
ਇਹ ਵੀ ਪੜ੍ਹੋ : ਧਰੁਵ ਰਾਠੀ ਦੀ ਵੀਡੀਓ 'ਤੇ SGPC ਦਾ ਸਖ਼ਤ ਇਤਰਾਜ਼
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਕਾਲਕਾ ਅਤੇ ਸ. ਕਾਹਲੋਂ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ 4-5 ਦਿਨਾਂ ਤੋਂ ਮਨਜੀਤ ਸਿੰਘ ਜੀ.ਕੇ. ਆਪਣੀ ਆਦਤ ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਯਤਨਸ਼ੀਲ ਸਨ ਪਰ ਮਾਮਲੇ ਦੀ ਐੱਫਆਈਆਰ ਦਰਜ ਹੋਣ ਮਗਰੋਂ ਹੁਣ ਸਾਰੀ ਸੱਚਾਈ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇਤਾ ਜੀ ਨਗਰ ਵਿਖੇ ਪਿਛਲੇ 20-25 ਸਾਲਾਂ ਤੋਂ ਕੰਮ ਕਰ ਰਹੇ ਗ੍ਰੰਥੀ ਸਿੰਘ ਨੂੰ ਹਟਾ ਕੇ ਤਰਸੇਮ ਸਿੰਘ ਨਾਂ ਦੇ ਗ੍ਰੰਥੀ ਨੂੰ ਨਿਯੁਕਤ ਕੀਤਾ ਗਿਆ ਅਤੇ ਇਲਾਕੇ ਦੇ ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖੀਵਾ, ਜੋ ਕਿ ਜੀ.ਕੇ. ਧੜੇ ਦੇ ਮੈਂਬਰ ਹਨ, ਨੂੰ ਕਮੇਟੀ ਦਾ ਪ੍ਰਧਾਨ ਐਲਾਨ ਦਿੱਤਾ ਗਿਆ।
ਉਹਨਾਂ ਕਿਹਾ ਕਿ ਜਦੋਂ ਗ੍ਰੰਥੀ ਤਰਸੇਮ ਸਿੰਘ ਦੀ ਸਥਾਨਕ ਸੰਗਤ ਨਾਲ ਵਾਪਰੇ ਘਟਨਾਕ੍ਰਮ ਬਾਰੇ ਗੱਲਬਾਤ ਹੋਈ ਤਾਂ ਸਤਨਾਮ ਸਿੰਘ ਖੀਵਾ ਤੇ ਉਹਨਾਂ ਦੇ ਸਮਰਥਕਾਂ ਨੇ ਤਰਸੇਮ ਸਿੰਘ ਨੂੰ ਤੁਰੰਤ ਅਹੁਦਾ ਛੱਡਣ ਵਾਸਤੇ ਆਖਿਆ ਜਿਸਦੇ ਜਵਾਬ ਵਿਚ ਉਹਨਾਂ ਆਖ ਦਿੱਤਾ ਕਿ ਉਹ 11 ਮਈ ਨੂੰ ਚਾਬੀਆਂ ਸੌਂਪ ਕੇ ਸੇਵਾ ਸੌਂਪ ਦੇਣਗੇ, ਪਰ 11 ਮਈ ਦਾ ਇੰਤਜ਼ਾਰ ਕਰਨ ਦੀ ਥਾਂ 6 ਮਈ ਦੀ ਰਾਤ ਨੂੰ ਮਨਜੀਤ ਸਿੰਘ ਜੀ.ਕੇ. ਕੇ ਮੰਨੇ-ਪ੍ਰਮੰਨੇ ਸਮਰਥਕ ਅਤੇ ਹੋਰ ਸਾਥੀਆਂ ਨੇ ਗ੍ਰੰਥੀ ਤਰਸੇਮ ਸਿੰਘ ਨੂੰ ਅਗਵਾ ਕਰ ਲਿਆ, ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਪੰਜਾਬ ਦੇ ਜੰਡਿਆਲਾ ਗੁਰੂ ਵਿਚ ਉਸਦੇ ਪਿੰਡ ਤੋਂ 15 ਕਿਲੋਮੀਟਰ ਪਹਿਲਾਂ ਛੱਡ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਮਗਰੋਂ ਤਰਸੇਮ ਸਿੰਘ ਹਸਪਤਾਲ ਦਾਖਲ ਹੋਇਆ ਤੇ ਤੰਦਰੁਸਤ ਹੋਣ ਮਗਰੋਂ ਵਾਪਸ ਦਿੱਲੀ ਪਰਤਿਆ ਤਾਂ ਸਾਰੇ ਭੇਦ ਖੁੱਲ੍ਹੇ ਤੇ ਐੱਫਆਈਆਰ ਦਰਜ ਹੋਈ। ਉਨ੍ਹਾਂ ਕਿਹਾ ਕਿ ਅਸਲ ਵਿਚ ਜਦੋਂ ਗ੍ਰੰਥੀ ਤਰਸੇਮ ਸਿੰਘ ਨੇ ਗੁਰੂ ਘਰ ਵਿਚ ਵਾਪਰ ਰਹੇ ਘਟਨਾਕ੍ਰਮ ਤੋਂ ਸਮੁੱਚੀ ਸੰਗਤ ਨੂੰ ਜਾਣੂ ਕਰਵਾਇਆ ਤਾਂ ਇਹ ਸਾਰੀ ਘਟਨਾ ਵਾਪਰੀ। ਉਹਨਾਂ ਇਹ ਵੀ ਦੱਸਿਆ ਕਿ ਗੁਰੂ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੁੱਖ ਆਸਨ ਵਾਸਤੇ ਜਿਹੜੀ ਥਾਂ ਬਣੀ ਹੈ, ਉਹ ਵੀ ਮਨਜੀਤ ਸਿੰਘ ਜੀ.ਕੇ. ਨੇ ਅੱਧੀ ਕਰ ਕਰਕੇ ਉਥੇ ਆਪਣਾ ਦਫਤਰ ਬਣਾਉਣ ਦੇ ਹੁਕਮ ਦੇ ਦਿੱਤੇ ਸਨ।
ਇਹ ਵੀ ਪੜ੍ਹੋ : UPI ਪੇਮੈਂਟ ਕਰਨ ਵਾਲਿਆਂ ਦੀਆਂ ਲੱਗਣਗੀਆਂ ਮੌਜਾਂ, 100 ਦਾ ਸਾਮਾਨ ਮਿਲੇਗਾ 98 ਰੁਪਏ 'ਚ, ਜਾਣੋ ਕਿਵੇਂ?
ਉਨ੍ਹਾਂ ਦੱਸਿਆ ਕਿ ਗੁਰੂ ਘਰ ਦੀ ਪ੍ਰਾਈਮ ਪ੍ਰਾਪਰਟੀ ’ਤੇ ਕਬਜ਼ਾ ਕਰਨ ਵਾਸਤੇ ਮਨਜੀਤ ਸਿੰਘ ਜੀ.ਕੇ. ਵੱਲੋਂ ਇਹ ਖੇਡ ਰਚੀ ਗਈ ਹੈ। ਉਹਨਾਂ ਦੱਸਿਆ ਕਿ ਕਮੇਟੀ ਵੱਲੋਂ ਸਾਬਕਾ ਮੈਂਬਰ ਓਂਕਾਰ ਸਿੰਘ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਸੀ ਜੋ ਸਾਰੇ ਪਾਸੇ ਰਾਬਤਾ ਰੱਖ ਸਕੇ ਜਿਸ ਮਗਰੋਂ ਐੱਫਆਈਆਰ ਧਾਰਾ 140, 115 ਅਤੇ 3 (5) ਬੀਐਨਐਸ ਅਧੀਨ ਦਰਜ ਹੋਈ ਹੈ। ਉਹਨਾਂ ਦੱਸਿਆ ਕਿ ਇਕ ਹੋਰ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਦਿਨ ਇਸ ਸਾਰੇ ਮਾਮਲੇ ਦਾ ਖੁਲ੍ਹਾਸਾ ਹੋਇਆ ਤਾਂ ਉਸੇ ਦਿਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫਤਰ ਤੋਂ ਸਾਨੂੰ ਇਕ ਪੱਤਰ ਪ੍ਰਾਪਤ ਹੋਇਆ ਜਿਸ ਵਿਚ ਮਾਮਲੇ ਬਾਰੇ ਚਰਚਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਬਹੁਤ ਹੀ ਮਾਣ ਤੇ ਸਤਿਕਾਰਯੋਗ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਪੱਸ਼ਟ ਕੀਤਾ ਜਾਵੇ ਕਿ ਕੀ ਅਜਿਹੀ ਕਮੇਟੀ ਬਣਨੀ ਜਾਇਜ਼ ਹੈ ਜਾਂ ਨਹੀਂ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨਜੀਤ ਸਿੰਘ ਦੇ ਸਮਰਥਕਾਂ ਨੇ ਗੁਰਦੁਆਰੇ ’ਤੇ ਕਬਜ਼ਾ ਕਰਨ ਲਈ ਗ੍ਰੰਥੀ ਨੂੰ ਅਗਵਾ ਕਰ ਪੰਜਾਬ ਛੱਡਿਆ, FIR ਦਰਜ
NEXT STORY