ਅੰਮ੍ਰਿਤਸਰ (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਕੌਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀ.ਕੇ. ਨੇ ਮੱਥਾ ਟੇਕਿਆ।ਇਸ ਦੌਰਾਨ ਉਹਨਾਂ ਨੇ ਜਿੱਥੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਉੱਥੇ ਹੀ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ। ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਉਨਾਂ ਕਿਹਾ ਕਿ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਤੇ ਨਤਮਸਤਕ ਹੋਣ ਆਏ ਸੀ ਅਤੇ ਇਥੋਂ ਗੋਇੰਦਵਾਲ ਸਾਹਿਬ ਜਾਣਾ ਚਾਹ ਰਹੇ ਹਾਂ , ਜਿੱਥੇ ਸ਼ਤਾਬਦੀ ਦਾ ਸਾਰਾ ਆਯੋਜਨ ਹੋਇਆ ਹੈ। ਉਨਾਂ ਨੇ ਕਿਹਾ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਜਿਸ ਤਰੀਕੇ ਨਾਲ ਗੁਰੂਆਂ ਨੇ ਕੌਮ ਨੂੰ ਚੜ੍ਹਦੀ ਕਲਾ ਦੇ ਰਾਹ ਪਾਇਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਮੈਂ ਸਾਰੀ ਕੌਮ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਜਾਂਦੇ ਦੋ ਨੌਜਵਾਨਾਂ ਦੀ ਮੌਤ, ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਮਾਰ 'ਤੇ ਸਰਦਾਰ ਮੁੰਡੇ
ਰਾਹੁਲ ਗਾਂਧੀ ਦੇ ਬਿਆਨ ਤੇ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਉਹਦੇ 'ਚ ਕਾਫੀ ਸੱਚਾਈ ਹੈ, ਉਹਨਾਂ ਕਿਹਾ ਕਿ ਹੁਣ ਤੱਕ ਜੋ ਅਸੀਂ ਦੇਖਦੇ ਆਏ ਹਾਂ ਕਿ ਇਮਤਿਹਾਨ ਦੇਣ ਗਏ ਬੱਚਿਆਂ ਦਾ ਕਿਤੇ ਕਿਰਪਾਨ, ਕਿਤੇ ਕੜਾ ਉਤਰਵਾਇਆ ਜਾਂਦਾ ਹੈ।ਇਸ ਤੋਂ ਇਲਾਵਾ ਕਿਤੇ ਗੁਰੂ ਘਰਾਂ 'ਤੇ ਕਬਜ਼ੇ ਹੋ ਰਹੇ ਹਨ। ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਕਿਸਾਨਾਂ ਨੂੰ ਏਅਰਪੋਰਟ 'ਤੇ ਰੋਕਿਆ ਜਾਂਦਾ ਹੈ, ਉਹਨਾਂ ਨੇ ਕਿਰਪਾਨ ਪਾਈ ਹੈ ਜਿਹੜੀ ਕੋਨਸਟੀਟਿਊਸ਼ਨ ਸਾਨੂੰ ਅਲਾਓ ਕਰਦੀ ਹੈ ਲੇਕਿਨ ਮੈਂ ਸਮਝਦਾ ਕਿ ਭਾਵੇਂ ਰਾਹੁਲ ਦੀ ਸਰਕਾਰ ਹੋਵੇ ਭਾਵੇਂ ਅੱਜ ਬੀ. ਜੇ. ਪੀ. ਦੀ, ਸਾਡੇ ਨਾਲ ਇੰਝ ਹੀ ਹੁੰਦਾ ਆਇਆ ਹੈ। ਉਹਨਾਂ ਕਿਹਾ ਕਿ ਜਦੋਂ ਭਾਜਪਾ ਸੱਤਾ ਵਿੱਚ ਨਹੀਂ ਸੀ ਤਾਂ ਮੋਦੀ ਨੇ ਵੱਡੇ-ਵੱਡੇ ਵਾਅਦੇ ਕੀਤੇ ਸੀ ਪਰ ਅੱਜ ਉਹ ਆਪਣੇ ਵਾਦਿਆਂ ਤੋਂ ਕੋਹਾਂ ਦੂਰ ਹਨ ਕਿਉਂਕਿ ਨਾ ਤਾਂ ਅਜੇ ਤੱਕ ਸਾਡੇ ਬੰਦੀ ਸਿੱਖ ਰਿਹਾ ਹੋਏ ਅਤੇ ਨਾ ਹੀ ਸਾਡੇ ਗੁਰਦੁਆਰਿਆਂ ਸਾਹਿਬ ਤੋਂ ਇੰਟਰਫੇਰਸ ਕਰਨੀ ਬੰਦ ਹੋਈ ਹੈ। ਇਸ ਲਈ ਰਾਹੁਲ ਗਾਂਧੀ ਵੱਲੋਂ ਦਿੱਤਾ ਬਿਆਨ ਅਜੇ ਤੱਕ ਠੀਕ ਲੱਗ ਰਿਹਾ ਹੈ ਪਰ ਇਸ ਦੀ ਕੋਈ ਗਰੰਟੀ ਨਹੀਂ ਕਿ ਉਹ ਸਤਾ ਵਿੱਚ ਆਉਣ ਤੋਂ ਬਾਅਦ ਵੀ ਇਸ 'ਤੇ ਕਾਇਮ ਰਹਿੰਦੇ ਹਨ ਜਾਂ ਨਹੀਂ, ਇਹ ਸਮਾਂ ਆਉਣ 'ਤੇ ਹੀ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਨਿਹੰਗ ਸਿੰਘਾਂ ਨੇ ਦਿੱਤੀ ਸਖ਼ਤ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਬੇਖੌਫ਼ ਲੁਟੇਰੇ, ਦਿਨ-ਦਿਹਾੜੇ ਗੋਲਡ ਲੋਨ ਸ਼ਾਖਾ 'ਤੇ ਮਾਰਿਆ ਡਾਕਾ
NEXT STORY