ਅੰਮ੍ਰਿਤਸਰ(ਦਲਜੀਤ)-ਅੰਮ੍ਰਿਤਸਰ ’ਚ ਇਕ ਪ੍ਰਵਾਸੀ ਮਜ਼ਦੂਰ ਨੂੰ ਕਥਿਤ ਤੌਰ ’ਤੇ ਬੰਧਕ ਬਣਾ ਕੇ ਲੱਗਭਗ 10 ਦਿਨਾਂ ਤੱਕ ਕੰਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਵਾਸੀ ਮਹੇਸ਼ ਸਿੰਘ ਨੂੰ ਪੁਲਸ ਅਤੇ ਉੱਤਰ ਪ੍ਰਦੇਸ਼-ਬਿਹਾਰ ਵੈੱਲਫੇਅਰ ਪਰਿਸ਼ਦ, ਪੰਜਾਬ ਦੇ ਅਹੁਦੇਦਾਰਾਂ ਦੇ ਯਤਨਾਂ ਨਾਲ ਮੁਕਤ ਕਰਵਾਇਆ ਗਿਆ। ਪਰਿਸ਼ਦ ਅਨੁਸਾਰ ਮਜ਼ਦੂਰ ਨੂੰ ਕੰਮ ਦਿਵਾਉਣ ਦੇ ਬਹਾਨੇ ਆਪਣੇ ਨਾਲ ਲਿਜਾਇਆ ਗਿਆ ਸੀ। ਪ੍ਰਵਾਸੀ ਭਲਾਈ ਬੋਰਡ, ਪੰਜਾਬ ਸਰਕਾਰ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਉੱਤਰ ਪ੍ਰਦੇਸ਼-ਬਿਹਾਰ ਵੈੱਲਫੇਅਰ ਪਰਿਸ਼ਦ, ਪੰਜਾਬ ਦੇ ਜਨਰਲ ਸਕੱਤਰ ਰਾਮ ਭਵਨ ਗੋਸਵਾਮੀ ਨੇ ਦੱਸਿਆ ਕਿ ਮਹੇਸ਼ ਸਿੰਘ ਪਿਛਲੇ ਲੱਗਭਗ 25 ਸਾਲਾਂ ਤੋਂ ਅੰਮ੍ਰਿਤਸਰ ’ਚ ਰਹਿ ਕੇ ਉਸਾਰੀ ਮਜ਼ਦੂਰੀ ਕਰਦੇ ਹਨ। 7 ਅਗਸਤ 2026 ਦੀ ਸਵੇਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਰਮਾ ਚੌਕ ’ਚ ਮਜ਼ਦੂਰੀ ਦੀ ਭਾਲ ’ਚ ਗਏ ਸਨ। ਉੱਥੇ ਮੌਜੂਦ ਹੋਰ ਮਜ਼ਦੂਰਾਂ ਅਨੁਸਾਰ ਦੋ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਮਜ਼ਦੂਰੀ ਲਈ ਆਪਣੇ ਨਾਲ ਚੱਲਣ ਦੀ ਗੱਲ ਕਹਿ ਕੇ ਮਹੇਸ਼ ਨੂੰ ਲੈ ਗਏ।
ਇਹ ਵੀ ਪੜ੍ਹੋ- ਪੰਜਾਬ Weather: ਜਾਣੋ 22, 23 ਤੇ 24 ਅਗਸਤ ਤੱਕ ਦੀ ਵੱਡੀ ਭਵਿੱਖਬਾਣੀ
ਸ਼ਿਕਾਇਤ ਤੋਂ ਬਾਅਦ ਪੁਲਸ ਅਤੇ ਪਰਿਸ਼ਦ ਨੇ ਸ਼ੁਰੂ ਕੀਤੀ ਭਾਲ
ਸ਼ਾਮ ਤੱਕ ਮਹੇਸ਼ ਦੇ ਵਾਪਸ ਨਾ ਪਰਤਣ ’ਤੇ ਉਨ੍ਹਾਂ ਦੇ ਮਕਾਨ ਮਾਲਕ ਨੇ ਫਰੂਖਾਬਾਦ ’ਚ ਉਨ੍ਹਾਂ ਦੇ ਪੁੱਤਰ ਵਿਪਨ ਕੁਮਾਰ ਨੂੰ ਸੂਚਨਾ ਦਿੱਤੀ। ਵਿਪਨ 11 ਅਗਸਤ ਨੂੰ ਅੰਮ੍ਰਿਤਸਰ ਪਹੁੰਚੇ ਅਤੇ ਪਿਤਾ ਦੀ ਭਾਲ ਸ਼ੁਰੂ ਕੀਤੀ। ਸਾਥੀ ਮਜ਼ਦੂਰਾਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਥਾਣਾ ਸੀ ਡਵੀਜ਼ਨ, ਗਿਲਵਾਲੀ ਗੇਟ ’ਚ ਸ਼ਿਕਾਇਤ ਦਿੱਤੀ। ਸ਼ੁਰੂਆਤੀ ਪੱਧਰ ’ਤੇ ਲੋੜੀਂਦੀ ਕਾਰਵਾਈ ਨਾ ਹੋਣ ’ਤੇ ਵਿਪਨ ਨੇ ਪਰਿਸ਼ਦ ਦੇ ਖੇਤਰੀ ਅਹੁਦੇਦਾਰ ਪ੍ਰਕਾਸ਼ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪਰਿਸ਼ਦ ਦੇ ਸੀਨੀਅਰ ਅਹੁਦੇਦਾਰਾਂ ਨੇ ਮਾਮਲੇ ਨੂੰ ਪੁਲਸ ਦੇ ਸਾਹਮਣੇ ਚੁੱਕਿਆ।
ਇਹ ਵੀ ਪੜ੍ਹੋ- ਪੰਜਾਬ 'ਚ 38,00,00,000 ਦਾ ਨਸ਼ਾ ਬਰਾਮਦ, BSF ਨੂੰ ਵੇਖ ਫਰਾਰ ਹੋਏ ਤਸਕਰ
ਪਰਿਸ਼ਦ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਪਾਲ, ਜਨਰਲ ਸਕੱਤਰ ਰਾਮ ਭਵਨ ਗੋਸਵਾਮੀ, ਮੋਹਨ ਕੁਮਾਰ, ਰਾਮਜਨਮ ਯਾਦਵ, ਪ੍ਰਕਾਸ਼ ਸਮੇਤ ਹੋਰ ਅਹੁਦੇਦਾਰਾਂ ਨੇ 15 ਅਗਸਤ ਨੂੰ ਥਾਣਾ ਮੁਖੀ ਰਣਜੀਤ ਸਿੰਘ ਨਾਲ ਮੁਲਾਕਾਤ ਕਰ ਕੇ ਮਹੇਸ਼ ਸਿੰਘ ਦੀ ਭਾਲ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਥਾਣਾ ਮੁਖੀ ਨੇ ਏ. ਐੱਸ. ਆਈ. ਗੁਰਮੁੱਖ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਗਠਿਤ ਕੀਤੀ। ਪਰਿਸ਼ਦ ਦੇ ਅਹੁਦੇਦਾਰਾਂ ਅਤੇ ਮਹੇਸ਼ ਦੇ ਪੁੱਤਰ ਵਿਪਨ ਕੁਮਾਰ ਨੇ ਵੀ ਪੁਲਸ ਦਾ ਸਹਿਯੋਗ ਕੀਤਾ। ਪੁਲਸ ਦੇ ਯਤਨਾਂ ਤੋਂ ਬਾਅਦ ਮਹੇਸ਼ ਸਿੰਘ ਨੂੰ ਅੰਮ੍ਰਿਤਸਰ ਜ਼ਿਲਾ ਦੇ ਇਕ ਪਿੰਡ ਤੋਂ ਕਥਿਤ ਬੰਧਕ ਸਥਿਤੀ ਤੋਂ ਮੁਕਤ ਕਰਵਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣੀ ਸੀ ਵੱਡੀ ਡਕੈਤੀ, ਪੁਲਸ ਨੇ ਐਨ ਮੌਕੇ ਪਾ'ਤੀ ਵੱਡੀ ਕਾਰਵਾਈ
ਪੀੜਤ ਨੇ ਸੁਣਾਈ ਹੱਡਬੀਤੀ: ਦਿਨ ਭਰ ਕੰਮ ਅਤੇ ਮਿਲਦੀ ਸੀ ਸਿਰਫ਼ ਇਕ ਰੋਟੀ
ਪਰਿਸ਼ਦ ਅਨੁਸਾਰ ਮਹੇਸ਼ ਸਿੰਘ ਦੀ ਹਾਲਤ ਕਾਫ਼ੀ ਤਰਸਯੋਗ ਸੀ। ਪੀੜਤ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਲੱਗਭਗ 10 ਦਿਨਾਂ ਤੱਕ ਸਵੇਰੇ-ਸ਼ਾਮ ਇਕ-ਇਕ ਰੋਟੀ ਦਿੱਤੀ ਜਾਂਦੀ ਸੀ ਅਤੇ ਦਿਨ ਭਰ ਪੱਠੇ ਵੱਢਣ ਅਤੇ ਗੋਹਾ ਚੁੱਕਣ ਦਾ ਕੰਮ ਕਰਵਾਇਆ ਜਾਂਦਾ ਸੀ। ਕੰਮ ਦੌਰਾਨ ਥੱਕਣ ’ਤੇ ਕੁੱਟ-ਕੁੱਟ ਕੇ ਕੁੱਟਮਾਰ ਕਰਨ ਅਤੇ ਪਿਸਤੌਲ ਜਾਂ ਹਥਿਆਰ ਦਿਖਾ ਕੇ ਧਮਕਾਉਣ ਦੇ ਵੀ ਦੋਸ਼ ਲਗਾਏ ਗਏ ਹਨ। ਉਸ ਦੇ ਸਰੀਰ ’ਤੇ ਸੱਟਾਂ ਅਤੇ ਸੋਜ ਦੇ ਨਿਸ਼ਾਨ ਪਾਏ ਜਾਣ ਦੀ ਗੱਲ ਪਰਿਸ਼ਦ ਨੇ ਕਹੀ ਹੈ। ਮਹੇਸ਼ ਦੇ ਸਹੀ-ਸਲਾਮਤ ਮਿਲਣ ’ਤੇ ਉਨ੍ਹਾਂ ਦੇ ਪੁੱਤਰ ਵਿਪਨ ਕੁਮਾਰ ਨੇ ਪਰਿਸ਼ਦ ਦੇ ਅਹੁਦੇਦਾਰਾਂ ਅਤੇ ਪੁਲਸ ਟੀਮ ਦਾ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਝਬਾਲ ਦੇ ਲੋਕਾਂ ਨੇ ਪੰਜਾਬ ਬੰਦ 'ਚ ਦਿੱਤਾ ਸਮਰਥਨ, ਸਾਰੀਆਂ ਦੁਕਾਨਾਂ ਰਹੀਆਂ ਬੰਦ
NEXT STORY