ਦੌਰਾਂਗਲਾ (ਨੰਦਾ)- ਪਿਛਲੇ ਦਿਨਾਂ ਤੋਂ ਹੋਈ ਬਾਰਿਸ਼ ਮਗਰੋਂ ਅਚਾਨਕ ਮੌਸਮ 'ਚ ਤਬਦੀਲੀ ਹੋਣ ਨਾਲ ਹੱਡ ਚੀਰਵੀਂ ਠੰਡ, ਧੁੰਦ ਅਤੇ ਸੀਤ ਲਹਿਰ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਸ਼ੂ-ਪੰਛੀਆਂ ਦੇ ਨਾਲ-ਨਾਲ ਮਨੁੱਖ ਲਗਾਤਾਰ ਬੀਮਾਰ ਹੋ ਰਹੇ ਹਨ। ਠੰਡ ਨੇ ਪਸ਼ੂ ਪਾਲਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕੜਾਕੇ ਦੀ ਠੰਡ ਕਾਰਨ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ 20 ਫ਼ੀਸਦੀ ਤਕ ਘੱਟ ਗਈ ਹੈ।
ਸਰਦੀਆਂ ਦੇ ਮੌਸਮ ਵਿਚ ਪਸ਼ੂਆਂ ਨੂੰ ਮੁੱਖ ਚਾਰੇ ਵਜੋਂ ਵਰਤੀ ਜਾਣ ਵਾਲ ਬਰਸੀਨ ਦੀ ਫ਼ਸਲ ਵੀ ਵੱਧ-ਫੁੱਲ ਨਹੀਂ ਰਹੀ। ਇਸ ਤੋਂ ਇਲਾਵਾ ਇਹ ਠੰਡ ਤੇ ਧੁੰਦ ਦੋਧੀਆਂ ਲਈ ਵੀ ਵੱਡੀ ਮੁਸੀਬਤ ਬਣੀ ਹੋਈ ਹੈ ਕਿਉਂਕਿ ਇਸ ਮੌਸਮ ਵਿਚ ਸਵੇਰੇ ਜਲਦੀ ਉੱਠ ਕੇ ਸ਼ਹਿਰਾਂ ਵਿਚ ਦੁੱਧ ਪਾਉਣ ਜਾਣਾ ਦੋਧੀਆਂ ਲਈ ਬਹੁਤ ਔਖਾ ਹੋ ਗਿਆ ਹੈ।
ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ, ਮੋਟਰ ਤੋਂ ਕਰੰਟ ਲੱਗਣ ਕਾਰਨ ਹੋ ਗਈ ਮੌਤ
ਸਰਹੱਦੀ ਇਲਾਕੇ ਦੋਰਾਂਗਲਾ, ਭੁੱਲਾ, ਦਬੂੜੀ, ਧੂਤ, ਸੇਖਾਂ, ਡੁੱਗਰੀ ਦੇ ਪਸ਼ੂ ਪਾਲਕਾਂ ਪਰਮਜੀਤ ਸਿੰਘ ਢੀਂਡਸਾ, ਨਰੇਸ਼ ਸ਼ਰਮਾ, ਅਮਰਜੀਤ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੀ ਗਊ ਪਹਿਲਾਂ 20-25 ਕਿੱਲੋ ਦੁੱਧ ਪ੍ਰਤੀ ਦਿਨ ਦਿੰਦੀ ਸੀ, ਹੁਣ 15-18 ਕਿੱਲੋ ਹੀ ਦੇ ਰਹੀ ਹੈ। ਇਸੇ ਤਰ੍ਹਾਂ ਜਿਹੜੀ ਮੱਝ ਪ੍ਰਤੀ ਦਿਨ 12-14 ਕਿੱਲੋ ਦੁੱਧ ਦਿੰਦੀ ਸੀ, ਹੁਣ 8-10 ਕਿੱਲੋ ਪ੍ਰਤੀ ਦਿਨ ਦੇ ਰਹੀ ਹੈ।
ਪਿਛਲੇ ਦਿਨਾਂ ਤੋਂ ਧੁੱਪ ਨਾ ਨਿਕਲਣ ਕਾਰਨ ਪਸ਼ੂਆਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਅਤੇ ਦਿਨ-ਰਾਤ ਪਸ਼ੂ ਇਕ ਜਗ੍ਹਾ 'ਤੇ ਹੀ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਪਸ਼ੂਆਂ ਥੱਲੇ ਫ਼ਰਸ਼ ਗਿੱਲਾ ਰਹਿੰਦਾ ਹੈ। ਪਸ਼ੂ ਪਾਲਕਾਂ ਵੱਲੋਂ ਗਿੱਲੇ ਫਰਸ਼ 'ਤੇ ਪਰਾਲੀ ਤਾਂ ਵਿਛਾਈ ਜਾ ਰਹੀ ਹੈ, ਪਰ ਇਹ ਫਿਰ ਵੀ ਨਾਕਾਫ਼ੀ ਹੈ। ਪਸ਼ੂਆਂ ਨੂੰ ਕੰਬਲਾਂ (ਝੁਲਾਂ) ਨਾਲ ਢੱਕਣਾ ਪੈ ਰਿਹਾ ਹੈ ਅਤੇ ਅੱਗ ਬਾਲ ਕੇ ਪਸ਼ੂਆਂ ਨੂੰ ਠੰਢ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਛੋਟੀ ਉਮਰ ਦੇ ਕੱਟੇ/ ਵੱਛੇ ਨਮੋਨੀਆ ਤੇ ਡਾਇਰੀਆ ਦਾ ਸ਼ਿਕਾਰ ਹੋ ਰਹੇ ਹਨ ਅਤੇ ਵੱਡੇ ਪਸ਼ੂ ਵੀ ਆਮ ਨਾਲੋਂ ਵਧੇਰੇ ਬਿਮਾਰ ਹੋ ਰਹੇ ਹਨ। ਇਹੀ ਕਾਰਨ ਹੈ ਕਿ ਪਸ਼ੂ ਹੁਣ ਪਹਿਲਾਂ ਨਾਲੋਂ 20 ਫ਼ੀਸਦੀ ਘੱਟ ਦੁੱਧ ਦੇ ਰਹੇ ਹਨ।
ਇਹ ਵੀ ਪੜ੍ਹੋ- ਪੁਲਸ ਨੂੰ ਮਿਲੀ ਵੱਡੀ ਸਫ਼ਲਤਾ ; ਥਾਣਿਆਂ 'ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਸਣੇ 5 ਕੀਤੇ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਨੂੰ ਮਿਲੀ ਵੱਡੀ ਸਫ਼ਲਤਾ ; ਥਾਣਿਆਂ 'ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਸਣੇ 5 ਕੀਤੇ ਗ੍ਰਿਫ਼ਤਾਰ
NEXT STORY