ਕਲਾਨੌਰ (ਮਨਮੋਹਨ)- ਸ਼ਰਾਰਤੀ ਅਨਸਰਾਂ ਵੱਲੋਂ ਸ਼ਿਵ ਮੰਦਰ ਪਾਰਕ ਦੇ ਬਾਥਰੂਮ ਦੇ ਕੀਮਤੀ ਸ਼ੀਸ਼ੇ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਮੰਦਰ ਕਮੇਟੀ ਅਤੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਅਮਰਜੀਤ ਖੁੱਲਰ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਆਲੀਸ਼ਾਨ ਸ਼ਿਵ ਮੰਦਰ ਪਾਰਕ ਕਲਾਨੌਰ ਵਿਖੇ ਲੋਕ ਹਰ ਰੋਜ਼ ਸੈਰ ਅਤੇ ਮਨੋਰੰਜਨ ਲਈ ਆਉਂਦੇ ਹਨ ਪਰ ਕੁਝ ਸ਼ਰਾਰਤੀ ਅਨਸਰ ਆਏ ਦਿਨ ਪਾਰਕ ਦਾ ਕੋਈ ਨਾ ਕੋਈ ਨੁਕਸਾਨ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਸ਼ਰਾਰਤੀ ਅਨਸਰਾਂ ਵੱਲੋਂ ਬਾਥਰੂਮ ’ਚ ਲੱਗੀਆਂ ਕੀਮਤੀ ਟੂਟੀਆਂ , ਲਾਈਟਾਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਸੀ ਅਤੇ ਬੀਤੀ ਰਾਤ ਵੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ਿਵ ਮੰਦਰ ਪਾਰਕ ਦੇ ਬਾਥਰੂਮ ’ਚ ਲੱਗੇ ਕੀਮਤੀ ਸ਼ੀਸ਼ੇ ਤੋੜ ਕੇ ਨੁਕਸਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਦਾਲਤ ਵੱਲੋਂ ਸਖ਼ਤ ਹੁਕਮ ਜਾਰੀ, ਰੇਤ ਦੀਆਂ ਸਰਕਾਰੀ ਖੱਡਾਂ 'ਚ ਸੈਨਾ ਤੇ BSF ਦੀ NOC ਬਿਨਾਂ ਨਹੀਂ ਹੋਵੇਗੀ ਮਾਈਨਿੰਗ
ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਰਕ ’ਚ ਨੁਕਸਾਨ ਕਰਨ ਅਤੇ ਚੋਰੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ਼ਿਵ ਮੰਦਰ ਕਮੇਟੀ ਦੇ ਮੀਤ ਪ੍ਰਧਾਨ ਅਸ਼ਵਨੀ ਮਹਾਜਨ, ਸਕੱਤਰ ਵਿਜੇ ਸੇਠੀ, ਖਜ਼ਾਨਚੀ ਜਿਆ ਲਾਲ ਵਰਮਾ, ਸੁਰਿੰਦਰ ਵਰਮਾ, ਮੰਗਤ ਰਾਮ ਵਿੱਗ, ਮਾਸਟਰ ਹੰਸਰਾਜ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਫਾਈਨਲ ਪ੍ਰੀਖਿਆ ਦੇ ਸਮੇਂ ਚੋਣ ਡਿਊਟੀਆਂ ਦੇ ਖੌਫ਼ ’ਚ ਮਹਿਲਾ ਟੀਚਰ, ਵਿਦਿਆਰਥੀਆਂ ਦੀ ਵੀ ਵਧੇਗੀ ਚਿੰਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਈਨਲ ਪ੍ਰੀਖਿਆ ਦੇ ਸਮੇਂ ਚੋਣ ਡਿਊਟੀਆਂ ਦੇ ਖੌਫ਼ ’ਚ ਮਹਿਲਾ ਟੀਚਰ, ਵਿਦਿਆਰਥੀਆਂ ਦੀ ਵੀ ਵਧੇਗੀ ਚਿੰਤਾ
NEXT STORY