ਅੰਮ੍ਰਿਤਸਰ (ਇੰਦਰਜੀਤ)- ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ (ਐੱਮ. ਵੀ.) ਨੇ ਟੈਕਸ ਚੋਰੀ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਬੀਤੇ ਦਿਨ ਇਕ ਅਜਿਹਾ ਵਾਹਨ ਫੜਿਆ ਜੋ ਬੈਟਰੀ ਲੈੱਡ ਮੈਟਲ ਨਾਲ ਲੱਦਿਆ ਹੋਇਆ ਸੀ। ਜਦੋਂ ਮੋਬਾਈਲ ਟੀਮ ਨੂੰ ਵਾਹਨ ’ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਟਰੱਕ ਨੂੰ ਰੋਕ ਲਿਆ, ਜਿਵੇਂ ਹੀ ਉਸ ਨੇ ਵਾਹਨ ਚਾਲਕ ਨੂੰ ਪੁੱਛਿਆ ਕਿ ਇਸ ਟਰੱਕ ਵਿਚ ਕੀ ਲੱਦਿਆ ਹੋਇਆ ਹੈ? ਫਿਰ ਟਰੱਕ ਚਾਲਕ ਨੇ ਤੁਰੰਤ ਕਿਹਾ, ਸਰ, ਇਹ ਟਰੱਕ ਖਾਲੀ ਹੈ ਅਤੇ ਇਸ ਵਿਚ ਕੁਝ ਵੀ ਨਹੀਂ ਹੈ, ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਚੈੱਕ ਕਰ ਸਕਦੇ ਹੋ।
ਡਰਾਈਵਰ ਦਾ ਚਿਹਰਾ ਦੇਖ ਕੇ ਮੋਬਾਈਲ ਵਿੰਗ ਟੀਮ ਦੇ ਇੰਚਾਰਜ ਪੰਡਿਤ ਰਮਨ ਨੂੰ ਸ਼ੱਕ ਹੋਇਆ ਕਿ ਉਹ ਕੁਝ ਲੁਕਾ ਰਿਹਾ ਹੈ, ਜਦੋਂ ਐੱਮ. ਵੀ. ਅਫਸਰ ਨੇ ਜਦੋਂ ਜਵਾਨਾਂ ਨੂੰ ਟਰੱਕ ਦੇ ਪਿਛਲੇ ਹਿੱਸੇ ਦੀ ਜਾਂਚ ਕਰਨ ਲਈ ਕਿਹਾ ਤਾਂ ਹਰ ਕੋਈ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਇਸ ਵਿਚ ਲੈੱਡ ਦੀਆਂ ਸਿੱਲਿਆਂ ਲੱਦੀਆਂ ਹੋਈਆਂ ਸਨ। ਚੋਰੀ ਫੜੀ ਦੇਖ ਕੇ ਵਾਹਨ ਚਾਲਕ ਦੇ ਰੰਗ ਉੱਡਦੇ ਗਏ। ਇਸ ਦੌਰਾਨ ਪੈਂਤਰਾ ਬਦਲਦੇ ਹੋਏ ਵਾਹਨ ਚਾਲਕ ਨੇ ਦੱਸਿਆ ਕਿ ਲੱਦੇ ਹੋਏ ਮਾਲ ਦੀ ‘ਈ-ਵੇਅ ਬਿਲਿੰਗ’ ਹੋ ਚੁੱਕੀ ਸੀ ਪਰ ਮੋਬਾਇਲ ਟੀਮ ਦੀ ਮੁਸਤੈਦੀ ਨੇ ਪੂਰੀ ਦੀ ਪੂਰੀ ਪੋਲ ਖੋਲ੍ਹ ਦਿੱਤੀ ਅਤੇ ਫੜੇ ਹੋਏ ਸਾਮਾਨ ’ਤੇ ਜੁਰਮਾਨਾ ਵਸੂਲ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਰੇਂਜ ਦੇ ਮੋਬਾਈਲ ਵਿੰਗ ਦੇ ਸਹਾਇਕ ਕਮਿਸ਼ਨਰ (ਏ. ਈ. ਟੀ. ਸੀ.) ਮਹੇਸ਼ ਗੁਪਤਾ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਤੋਂ ਬੈਟਰੀ ਲੈੱਡ ਮੈਟਲ ਲੈ ਕੇ ਜਾਣ ਵਾਲਾ ਇਕ ਟਰੱਕ ਬੱਦੀ ਇੰਡਸਟਰੀਅਲ ਏਰੀਆ, ਹਿਮਾਚਲ ਜਾ ਰਿਹਾ ਹੈ। ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਏ. ਈ. ਟੀ. ਸੀ. ਅੰਮ੍ਰਿਤਸਰ ਦੇ ਤੇਜ਼ ਤਰਾਰ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਇੱਕ ਟੀਮ ਬਣਾਈ ਗਈ ਅਤੇ ਕਾਰਵਾਈ ਲਈ ਭੇਜੀ ਗਈ। ਯੋਜਨਾ ਅਨੁਸਾਰ ਜਦੋਂ ਐੱਮ. ਵੀ ਟੀਮਾਂ ਨਿਰਧਾਰਤ ਸਥਾਨ ’ਤੇ ਪਹੁੰਚੀਆਂ ਤਾਂ ਟਰੱਕ ਨੂੰ ਫਗਵਾੜਾ-ਚੰਡੀਗੜ੍ਹ ਰੋਡ ’ਤੇ ਸ਼ੱਕੀ ਹਾਲਤ ਵਿੱਚ ਘੇਰਿਆ ਗਿਆ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਭੂਆ ਘਰ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਦਰਅਸਲ ਇਹ ਸਾਮਾਨ ਟਰੱਕ ਦੇ ਪਿਛਲੇ ਹਿੱਸੇ ਵਿੱਚ ਲੱਦਿਆ ਹੋਇਆ ਸੀ, ਕਿਉਂਕਿ ਇਹ ਸਮੱਗਰੀ ਕੀਮਤੀ ਅਤੇ ਬਹੁਤ ਭਾਰੀ ਹੁੰਦੀ ਹੈ, ਇਸ ਲਈ ਟਰੱਕ ਦੇ ਪਿਛਲੇ ਡਾਲੇ ਦੇ ਹੇਠਲੇ ਹਿੱਸੇ ਵਿਚ ਹੀ ਲੁਕਾਇਆ ਜਾਂਦਾ ਹੈ। ਵਾਹਨ ਚਾਲਕ ਵੱਲੋਂ ਵਿਭਾਗ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮਾਲ ਦੀ ਈ-ਵੇ ਬਿਲਿੰਗ ਤਾਂ ਪਹਿਲਾਂ ਹੀ ਕਰ ਦਿੱਤੀ ਗਈ ਹੈ, ਤਾਂ ਚੈਕਿੰਗ ਕੀਤੀ ਗਈ ਤਾਂ ਜਾਰੀ ਕੀਤਾ ਗਿਆ ਉਕਤ ਬਿੱਲ ਵੀ ਫਰਜ਼ੀ ਨਿਕਿਲਆ। ਐੱਮ. ਵੀ. ਟੀਮਾਂ ਵਲੋਂ ਮੁਲਾਂਕਣ ਤੋਂ ਬਾਅਦ ਸਖਤ ਕਾਰਵਾਈ ਕਰਦੇ ਹੋਏ ਕਾਨੂੰਨ ਅਨੁਸਾਰ 7.86 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
ਪੰਡਿਤ ਰਮਨ ਨੇ ਟਰੱਕ ਦੇ ਟਾਇਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਸੀ, ਜਦੋਂ ਐੱਮ. ਵੀ. ਟੀਮ ਨੇ ਟਰੱਕ ਦਾ ਪਿੱਛਾ ਕੀਤਾ ਤਾ ਰੋਕਣ ’ਤੇ ਅਫਸਰ ਪੰਡਿਤ ਰਮਨ ਟਰੱਕ ਡਰਾਈਵਰ ਦੇ ਚਿਹਰੇ ਤੋਂ ਕੁਝ ਅੰਦਾਜ਼ਾ ਲਗਾਉਣ ਲੱਗ ਪਿਆ। ਇਸ ਦੇ ਨਾਲ , ਜਿਵੇਂ ਹੀ ਉਸ ਨੇ ਟਰੱਕ ਦੇ ਪਹੀਏ ਵੇਖੇ, ਉਸ ਨੂੰ ਸ਼ੱਕ ਹੋ ਗਿਆ, ਕਿਉਂਕਿ ਇਕ ਪਾਸੇ ਟਰੱਕ ਪਿਛਲੇ ਪਾਸੇ ਤੋਂ ਖਾਲੀ ਦਿਖਾਈ ਦੇ ਰਿਹਾ ਸੀ ਪਰ ਟਰੱਕ ਦੇ ਦੱਬੇ ਹੋਏ ਪਹੀਏ ਦੱਸ ਰਹੇ ਸਨ ਕਿ ਇਹ ਭਾਰੀ ਸਾਮਾਨ ਨਾਲ ਲੱਦਿਆ ਹੋਇਆ ਸੀ। ਦੂਜੇ ਪਾਸੇ ਖਾਲੀ ਦੱਸੇ ਗਏ ਟਰੱਕ ਦੇ ਅੱਧੇ ਤੋਂ ਅੱਧ ਪਿਛਲੇ ਟਾਇਰ ਦੱਬੇ ਨਜ਼ਰ ਆ ਰਹੇ ਸਨ। ਅਗਲੇ ਅਤੇ ਪਿਛਲੇ ਟਾਇਰਾਂ ਦੇ ਦਬਾਅ ਨੂੰ ਦੇਖ ਕੇ ਪੋਲ ਖੁੱਲ੍ਹ ਗਈ ਅਤੇ ਮਾਲ ਜ਼ਬਤ ਕੀਤਾ ਗਿਆ, ਜਿਸ ਨੂੰ ਬਾਅਦ ਜੁਰਮਾਨਾ ਲਗਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਬਿੱਟੂ ਗ੍ਰਿਫ਼ਤਾਰ
NEXT STORY