ਪੱਟੀ (ਸੌਰਭ)-ਪੁਲਸ ਥਾਣਾ ਸਦਰ ਪੱਟੀ ਅਧੀਨ ਖੇਮਕਰਨ ਪੱਟੀ ਮਾਰਗ ’ਤੇ ਬੋਪਾਰਾਏ ਨੇੜੇ ਇਕ ਅਣਪਛਤੇ ਵਾਹਨ ਵੱਲੋਂ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰਨ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੁਲਸ ਥਾਣਾ ਸਦਰ ਪੱਟੀ ਦੇ ਜਾਂਚ ਅਧਿਕਾਰੀ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਅਨਾਂ ’ਚ ਅਰਵਿੰਦਰ ਸਿੰਘ ਪੁੱਤਰ ਵਿਜੈ ਪ੍ਰਤਾਪ ਵਾਸੀ ਭੂਰ੍ਹਾਂ ਕੋਹਨਾ ਨੇ ਦੱਸਿਆ ਕਿ ਉਸ ਦਾ ਭਰਾ ਵਜਿੰਦਰ ਸਿੰਘ ਪਾਵਰਕਾਮ ਮਹਿਕਮੇ ’ਚ ਬਤੌਰ ਸਰਕਲ ਇੰਚਾਰਜ ਮੀਟਰ ਰੀਡਿੰਗ ਪੱਟੀ ਤੋਂ ਆਪਣੀ ਡਿਊਟੀ ਖਤਮ ਕਰਕੇ ਮੋਟਰਸਾਈਕਲ ਤੇ ਵਾਪਿਸ ਪਿੰਡ ਭੂਰਾ ਕੋਹਨ੍ਹਾਂ ਜਾ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ ਵਿਚ ਇਕ ਹੋਰ ਛੁੱਟੀ ਦਾ ਐਲਾਨ
ਜਦ ਉਹ ਬੋਪਾਰਾਏ ਨੇੜੇ ਪੁੱਜਾ ਤਾਂ ਪਰਾਲੀ ਨਾਲ ਲੱਦੀ ਟਰਾਈ ਨੇ ਉਸ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਿਸਾਂ ਨੂੰ ਸੌਪ ਦਿੱਤੀ ਹੈ।
ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੇਚਕਸ ਮਾਰ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ’ਚ ਸ਼ਾਮਲ 2 ਹੋਰ ਗਿਫ਼ਤਾਰ, ਬਾਕੀਆਂ ਦੀ ਭਾਲ ਜਾਰੀ
NEXT STORY