ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) - ਇਕ ਅਧਿਆਪਕ ਦੀ ਚੇਨ ਖੋਹਣ ਵਾਲੇ ਮੋਟਰਸਾਈਕਲ ਸਵਾਰ ਦੋਸ਼ੀ ਖਿਲਾਫ ਦੀਨਾਨਗਰ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਤਾਲਾਸ਼ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਜੋਤੀ ਕੌਰ ਪਤਨੀ ਸਵ. ਹਰਪਾਲ ਸਿੰਘ ਵਾਸੀ ਸਰਨਾ ਕਮਲਪ੍ਰੀਤ ਕੌਰ ਪੁਤਰੀ ਸੁਲੱਖਣ ਸਿੰਘ ਵਾਸੀ ਮਾਡਲ ਟਾਊਨ ਪਠਾਨਕੋਟ ਨਾਲ ਸਕੂਲ ਦੇ ਨਿੱਜੀ ਕੰਮ ਲਈ ਸਕੂਟਰੀ 'ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਪਠਾਨਕੋਟ ਜਾ ਰਹੀਆਂ ਸਨ।
ਸ਼ਾਮ 4.30 ਵਜੇ ਜਦੋਂ ਉਹ ਦੀਨਾਨਗਰ ਬਾਈਪਾਸ ਛੀਨਾ ਪੈਟਰੋਲ ਪੰਪ ਨੇੜੇ ਪਹੁੰਚੀਆਂ ਤਾਂ ਇਕ ਅਣਪਛਾਤਾ ਮੋਟਰਸਾਈਕਲ ਸਵਾਰ ਵਿਅਕਤੀ ਝਪਟਾ ਮਾਰ ਕੇ ਉਸ ਦੇ ਗਲੇ 'ਚ ਪਾਈ ਡੇਢ ਤੋਲੇ ਸੋਨੇ ਦੀ ਚੇਨੀ ਖਿੱਚ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਪੀੜਤ ਔਰਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
ਝਬਾਲ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਦਿੱਲੀ ਵਿਖੇ ਹਾਦਸੇ 'ਚ ਮੌਤ
NEXT STORY