ਅੰਮ੍ਰਿਤਸਰ (ਜ. ਬ.) : ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੌਮੀ ਦਸਤਾਰਬੰਦੀ ਸਬੰਧੀ ਸਮਾਗਮ ਹੋਣ ਜਾ ਰਿਹਾ ਹੈ। ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਰਵਾਏ ਜਾਣ ਵਾਲੇ ਇਸ ਕੌਮੀ ਦਸਤਾਰਬੰਦੀ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ 18 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਹ ਕੌਮੀ ਦਸਤਾਰਬੰਦੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਕੀਤਾ ਜਾ ਸਕਦੈ ਅਹਿਮ ਐਲਾਨ
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੂਰੇ ਸਿੱਖ ਪੰਥ ਨੂੰ ਅਪੀਲ ਹੈ ਕਿ ਤੁਸੀਂ ਵੀ ਆਪਣੇ ਲਾਡਲਿਆਂ ਦੀ ਦਸਤਾਰਬੰਦੀ ਵਾਸਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੈ ਕੇ ਪਹੁੰਚੋ। ਉਨ੍ਹਾਂ ਕਿਹਾ ਕਿ ਤੁਹਾਡੇ ਬੱਚੇ ਵੀ ਖ਼ਾਲਸਾਈ ਵਿਰਾਸਤ ਨਾਲ ਜੁੜ ਕੇ ਕੌਮ ਦੀ ਪਹਿਰੇਦਾਰੀ ਲਈ ਜ਼ਿੰਮੇਵਾਰੀ ਨਾਲ ਸਦਾ ਲਈ ਜੁੜ ਸਕਣ। ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਇਸ ਸਮਾਗਮ ਦਾ ਹਿੱਸਾ ਬਣਨ ਲਈ ਸਾਡੇ ਵੱਲੋਂ ਦੱਸੇ ਵਟਸਐਪ ਨੰਬਰ ਉਪਰ ਵੀ ਆਪਣੇ ਬੱਚੇ ਦਾ ਨਾਂ ਅਤੇ ਹੋਰ ਜਾਣਕਾਰੀ ਭੇਜੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਜਥੇਦਾਰ ਵੱਲੋਂ ‘ਅਕਾਲੀ’ ਹੋਣ ਦਾ ਥਾਪੜਾ ਮਿਲ ਗਿਆ, ਹੋਰ ਸਰਟੀਫ਼ਿਕੇਟ ਦੀ ਲੋੜ ਨਹੀਂ : ਜਗਮੀਤ ਬਰਾੜ
ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੀ ਸਿਆਸਤ ਵਿਚ ਵੱਡਾ ਨਾਂ ਸਨ ਰਣਜੀਤ ਸਿੰਘ ਬ੍ਰਹਮਪੁਰਾ, ਅਜਿਹਾ ਰਿਹਾ ਸਿਆਸੀ ਸਫ਼ਰ
NEXT STORY