ਬਟਾਲਾ (ਸਾਹਿਲ)- ਪੰਡ ਸ਼ਹਾਬਪੁਰਾ ਵਿਖੇ ਗੁਆਂਢੀਆਂ ਵੱਲੋਂ ਝਗੜਾ ਹੋਣ ’ਤੇ ਗੁਆਂਢੀਆਂ ਘਰ ਇੱਟਾਂ ਰੋੜੇ ਮਾਰਨ ਨਾਲ ਬਜ਼ੁਰਗ ਔਰਤ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ ਜਸਬੀਰ ਕੌਰ ਪਤਨੀ ਜਸਵੰਤ ਸਿੰਘ ਵਾਸੀ ਸ਼ਹਾਬਪੁਰਾ ਨੇ ਦੱਸਿਆ ਕਿ ਸਾਡਾ ਗੁਆਂਢੀਆਂ ਨਾਲ ਬਿਜਲੀ ਦੀ ਤਾਰ ਨੂੰ ਲੈ ਕੇ ਤਕਰਾਰ ਹੋ ਗਿਆ ਤਾਂ ਇਸੇ ਦੌਰਾਨ ਉਨ੍ਹਾਂ ਨੇ ਆਪਣੇ ਘਰ ਦੀ ਛੱਤ 'ਤੇ ਚੜ੍ਹ ਕੇ ਸਾਡੇ ਘਰ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ, ਜੋ ਮੇਰੇ ਸਿਰ ’ਚ ਆਣ ਵੱਜੇ ਤੇ ਮੈਂ ਗੰਭੀਰ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 6 ਤੇ 7 ਜਨਵਰੀ ਨੂੰ Cold Day ਦਾ Alert, ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਇਸ ਤੋਂ ਬਾਅਦ ਮੈਨੂੰ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ। ਉਕਤ ਜ਼ੇਰੇ ਇਲਾਜ ਔਰਤ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਕਾਨੂੰਨ ਵਿਵਸਥਾ ਤੇ ਜੇਲ੍ਹ ਮੈਨੂਅਲ ਦੀ ਪਾਲਣਾ ਯਕੀਨੀ ਬਣਾਉਣ ਲਈ ਕੇਂਦਰੀ ਜੇਲ੍ਹ ’ਚ ਕੀਤੀ ਅਚਨਚੇਤ ਚੈਕਿੰਗ
NEXT STORY