ਅੰਮ੍ਰਿਤਸਰ (ਦਲਜੀਤ)- ਜ਼ਿਲ੍ਹੇ ਦੇ 55 ਪ੍ਰਾਈਵੇਟ ਸਕੂਲ ਵਿਦਿਆਰਥੀਆਂ ਦੇ ਆਧਾਰ ਕਾਰਡ ਸਰਕਾਰੀ ਪੋਰਟਲ ’ਤੇ ਅਪਲੋਡ ਕਰਨ ਵਿਚ ਲਾਪ੍ਰਵਾਹੀ ਵਰਤ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਉਕਤ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਹੋਇਆ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਵਿਭਾਗ ਨੇ ਸਪਸ਼ੱਟ ਕੀਤਾ ਹੈ ਕਿ ਜੇਕਰ ਸਕੂਲਾਂ ਦੇ ਜਵਾਬ ਤਸੱਲੀਬਖਸ਼ ਨਹੀਂ ਪਾਏ ਗਏ ਤਾਂ ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ, ਓਧਰ ਦੂਸਰੇ ਪਾਸੇ ਜਿਨ੍ਹਾਂ ਵਿਦਿਆਰਥੀਆਂ ਦੇ ਆਧਾਰ ਕਾਰਡ ਸਰਕਾਰੀ ਪੋਰਟਲ ’ਤੇ ਅਪਲੋਡ ਨਹੀਂ ਹੋਏ ਹਨ, ਉਨ੍ਹਾਂ ਦੀ ਗਿਣਤੀ 5000 ਤੋਂ ਵਧ ਹੈ।
ਇਹ ਵੀ ਪੜ੍ਹੋ- ਤਰਨਤਾਰਨ ਦੇ 3 ਪਿੰਡਾਂ ਵੱਲੋਂ ਨਸ਼ਿਆਂ ਖ਼ਿਲਾਫ਼ 'ਜੰਗ' ਦਾ ਆਗਾਜ਼, ਲਿਆ ਵੱਡਾ ਫ਼ੈਸਲਾ
ਜਾਣਕਾਰੀ ਅਨੁਸਾਰ ਸਰਕਾਰੀ ਪੋਰਟਲ ’ਤੇ ਆਧਾਰ ਕਾਰਡ ਅਪਲੋਡ ਕਰਨ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਵੇਖਣ ਵਿਚ ਆਇਆ ਹੈ ਕਿ ਜ਼ਿਲ੍ਹੇ ਦੇ ਕਈ ਸਕੂਲ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਐਲੀਮੈਂਟਰੀ ਵਿੰਗ ਦੀ ਗੱਲ ਕਰੀਏ ਤਾਂ 18 ਦੇ ਕਰੀਬ ਸਕੂਲਾਂ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰੇਖਾ ਮਹਾਜਨ ਵੱਲੋਂ ਨੋਟਿਸ ਜਾਰੀ ਕੀਤੇ ਗਏ ਜਦਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਵੱਲੋਂ 37 ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ- ਅਮਿਤ ਸ਼ਾਹ ਦੇ ਸ਼ਾਰਦਾਪੀਠ ਕਾਰੀਡੋਰ ਦੇ ਸੁਝਾਅ ਨੂੰ POK ਦੀ ਅਸੈਂਬਲੀ ’ਚ ਮਨਜ਼ੂਰੀ ਮਿਲਣ ’ਤੇ ਪਾਕਿ ਚਿੰਤਤ
ਮੈਡਮ ਰੇਖਾ ਮਹਾਜਨ ਨੇ ਦੱਸਿਆ ਕਿ ਕਈ ਸਕੂਲਾਂ ਵੱਲੋਂ ਜਵਾਬ ਆ ਚੁੱਕੇ ਹਨ ਅਤੇ ਉਹ ਆਪਣੇ ਵਿਦਿਆਰਥੀਆਂ ਦੇ ਆਧਾਰ ਕਾਰਡ ਸਰਕਾਰੀ ਪੋਰਟਲ ’ਤੇ ਅਪਲੋਡ ਕਰ ਰਹੇ ਹਨ, ਜਿਹੜੇ ਸਕੂਲ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਆਧਾਰ ਕਾਰਡ ਸਰਕਾਰੀ ਪੋਰਟਲ ’ਤੇ ਅਪਲੋਡ ਹੋਣੇ ਜ਼ਰੂਰੀ ਹਨ। ਆਧਾਰ ਕਾਰਡ ਦੇ ਨਾਲ ਪ੍ਰਾਈਵੇਟ ਸਕੂਲਾਂ ਦਾ ਸਾਰਾ ਡਾਟਾ ਵਿਦਿਆਰਥੀਆਂ ਸਬੰਧੀ ਸਿੱਖਿਆ ਵਿਭਾਗ ਕੋਲ ਮੌਜੂਦ ਹੁੰਦਾ ਹੈ। ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਵਿਸ਼ੇਸ਼ ਯੋਜਨਾ ਬਣਾਉਂਦਾ ਹੋਇਆ ਸਕੀਮਾਂ ਉਲੀਕੀਆਂ ਜਾਂਦੀਆਂ ਹਨ ਆਧਾਰ ਕਾਰਡ ਅਪਡੇਟ ਹੋਣ ਦੇ ਨਾਲ ਹੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਅਤੇ ਵਿਦਿਆਰਥੀਆਂ ਦੇ ਵਰਗ ਦਾ ਪਤਾ ਚਲਦਾ ਹੈ।
ਇਹ ਵੀ ਪੜ੍ਹੋ- ਪੰਜਾਬ ਲਈ ਜਲਵਾਯੂ ਪਰਿਵਰਤਨ ਖ਼ਤਰੇ ਦੀ ਘੰਟੀ, 2050 ਤੱਕ ਪਾਣੀ ਦੀ ਘਾਟ ਕਾਰਨ ਖੜਾ ਹੋਵੇਗਾ ਵੱਡਾ ਸੰਕਟ
ਸਾਰਾ ਡਾਟਾ ਸਰਕਾਰੀ ਪੋਰਟਲ ’ਤੇ ਹੋਣ ਦੇ ਕਾਰਨ ਪ੍ਰਾਈਵੇਟ ਸਕੂਲ ਕੋਈ ਵੀ ਸਿੰਚਾਈ ਵਿਭਾਗ ਕੋਲ ਬਚ ਨਹੀਂ ਸਕਦੇ। ਰੰਧਾਵਾ ਨੇ ਦੱਸਿਆ ਕਿ 37 ਸਕੂਲ ਅਜਿਹੇ ਹਨ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੇ ਜਵਾਬ ਨਹੀਂ ਆਏ ਹਨ, ਉਨ੍ਹਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਰੰਧਾਵਾ ਨੇ ਕਿਹਾ ਕਿ ਲਾਪ੍ਰਵਾਹੀ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਤਰਨਤਾਰਨ ਦੇ 3 ਪਿੰਡਾਂ ਵੱਲੋਂ ਨਸ਼ਿਆਂ ਖ਼ਿਲਾਫ਼ 'ਜੰਗ' ਦਾ ਆਗਾਜ਼, ਲਿਆ ਵੱਡਾ ਫ਼ੈਸਲਾ
NEXT STORY