ਲੋਪੋਕੇ (ਸਤਨਾਮ) : ਅੰਮ੍ਰਿਤਸਰ ਦਿਹਾਤੀ ਪੁਲਸ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਤੋਂ ਕੁਝ ਕੁ ਦੂਰੀ 'ਤੇ ਨਸ਼ੇ ਦੀ ਓਵਰਡੋਜ਼ ਕਾਰਣ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਰਾਹਗੀਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਪੁਲਸ ਥਾਣਾ ਲੋਪੋਕੇ ਤੇ ਡੀ.ਐੱਸ.ਪੀ ਰਾਜਾਸਾਂਸੀ ਦੇ ਦਫਤਰ ਤੋਂ ਕੁਝ ਹੀ ਦੂਰੀ 'ਤੇ ਪਿੰਡ ਟਪਿਆਲਾ ਦੇ ਨਖਾਸੂ ਕੋਲ ਇਸ ਨੌਜਵਾਨ ਦੀ ਲਾਸ਼ ਨੂੰ ਦੇਖਿਆ ਜਿਸ ਕੋਲ ਨਸ਼ੇ ਦੀ ਸਰਿੰਜ ਤੇ ਸੂਈਆਂ ਪਈਆਂ ਹੋਈਆਂ ਸਨ। ਇਸ ਸਬੰਧੀ ਜਦੋਂ ਪੁਲਸ ਥਾਣਾ ਲੋਪੋਕੇ ਵਿਖੇ ਇਤਲਾਹ ਦਿੱਤੀ ਗਈ ਤਾਂ ਪੁਲਸ ਡੇਢ ਘੰਟਾ ਬੀਤਣ ਪਿੱਛੋਂ ਵੀ ਘਟਨਾ ਸਥਾਨ 'ਤੇ ਨਹੀਂ ਪੁੱਜੀ। ਇਸ ਸਬੰਧੀ ਜਦੋਂ ਮ੍ਰਿਤਕ ਦੇ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਲਾਸ਼ ਨੂੰ ਆਪਣੇ ਘਰ ਪਿੰਡ ਓਠੀਆਂ ਲੈ ਗਏ। ਇਸ 'ਚ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਪਿੰਡ ਓਠੀਆਂ ਉਮਰ 35 ਕੁ ਸਾਲ ਵਜੋ ਹੋਈ।
ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਅਤੇ ਇਕ ਲੜਕੀ ਦਾ ਬਾਪ ਸੀ ਅਤੇ ਉਹ ਨਸ਼ੇ ਦਾ ਆਦੀ ਸੀ। ਦੋਸ਼ ਹੈ ਕਿ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡਾਂ ਵਿਚ ਵੱਡੇ ਪੱਧਰ 'ਤੇ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ। ਇਸ ਕਾਰਨ ਅਨੇਕਾਂ ਹੀ ਨੌਜਵਾਨ ਇਸ ਨਸ਼ੇ ਦੀ ਭੇਟ ਚੜ ਰਹੇ ਹਨ। ਲੋਕਾਂ ਨੇ ਸਖ਼ਤੀ ਨਾਲ ਨਸ਼ੇ 'ਤੇ ਨੱਥ ਪਾਉਣ ਦੀ ਮੰਗ ਕੀਤੀ ਹੈ।
ਪੰਜਾਬ ਪੁਲਸ ਤੇ ਕਤਲ ਦੇ ਮੁਲਜ਼ਮ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਬਦਮਾਸ਼ ਜ਼ਖਮੀ
NEXT STORY