ਅੰਮ੍ਰਿਤਸਰ (ਜਸ਼ਨ) - ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰ ਅਤੇ ਲੋੜੀਂਦੇ ਮੁਲਜ਼ਮ ਗਜੀਤ ਸਿੰਘ ਉਰਫ ਜੱਗੀ ਵਾਸੀ ਹਵੇਲੀਆ ਸਰਾਏ ਅਮਾਨਤ ਖਾਂ (ਤਰਨਤਾਰਨ) ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਉਕਤ ਮੁਲਜ਼ਮ ਫਿਲਹਾਲ ਗਲੀ ਨੰਬਰ-5 ਹਰਕ੍ਰਿਸ਼ਨ ਨਗਰ ਕਾਲੇ ਰੋਡ ਛੇਹਰਟਾ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਮੁਲਜ਼ਮ ਨੂੰ ਖੱਦਰ ਭੰਡਾਰ ਵਾਲੀ ਗਲੀ ਪ੍ਰਤਾਪ ਸਟੀਲ ਮਿਲ ਛੇਹਰਟਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਕੋਲੋਂ ਇਕ ਮੋਟਰਸਾਈਕਲ ਅਤੇ 2 ਮੋਬਾਈਲ ਬਰਾਮਦ ਕੀਤੇ ਹਨ।
ਥਾਣਾ ਛੇਹਰਟਾ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਜਦੋਂ ਉਕਤ ਮੁਲਜ਼ਮ ਤੋਂ ਬਾਰੀਕੀ ਨਾਲ ਮੁੱਢਲੀ ਜਾਂਚ ਕੀਤੀ ਤਾਂ ਉਸ ਨੇ ਬਾਅਦ ’ਚ 30 ਬੋਰ ਦਾ ਇਕ ਪਿਸਟਲ, 2 ਮੈਗਜ਼ੀਨ, ਇਕ ਡਰੋਨ, 8 ਜ਼ਿੰਦਾ ਰੌਂਦ ਬਰਾਮਦ ਕਰਵਾਏ। ਪਤਾ ਲੱਗਾ ਹੈ ਕਿ ਮੁਲਜ਼ਮ ਨੇ ਮੰਨਿਆ ਹੈ ਕਿ 7 ਅਪ੍ਰੈਲ ਨੂੰ ਜੋ ਇਕ ਮਾਮਲੇ ਵਿਚ ਡਰੋਨ ਬਰਾਮਦ ਹੋਇਆ ਸੀ, ਉਹ ਡਰੋਨ ਵੀ ਉਸ ਦਾ ਹੀ ਸੀ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਗੈਸ ਸਿਲੰਡਰ 'ਤੇ ਚਾਹ ਬਣਾਉਂਦਿਆਂ ਅੱਗ ਲੱਗਣ ਕਾਰਨ ਔਰਤ ਦੀ ਮੌਤ
NEXT STORY