ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ ਦੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਵਸੇ ਪਿੰਡਾਂ 'ਚ ਕਿਸ਼ਤੀ ਰਾਹੀਂ ਲੋਕ ਅਤੇ ਵੋਟਿੰਗ ਸਟਾਫ ਚੋਣਾਂ ਕਰਵਾਉਣ ਲਈ ਪਹੁੰਚੇਗਾ।
ਜਾਣਕਾਰੀ ਅਨੁਸਾਰ ਇੱਧਰ ਵਸੇ ਵਧੇਰੇ ਲੋਕਾਂ ਨੇ ਬਰਸਾਤ ਨੂੰ ਮੁੱਖ ਰੱਖਦੇ ਹੋਏ ਰਾਵੀ ਦਰਿਆ ਤੋਂ ਪਾਰਲੇ ਪਾਸੇ ਆਪਣੇ ਰਹਿਣ ਲਈ ਛੋਟੇ ਮੋਟੇ ਘਰ ਬਣਾਏ ਹੋਏ ਹਨ ਅਤੇ ਜਦ ਇਸ ਰਾਵੀ ਦਰਿਆ ਤੇ ਪਲਟੂਨ ਪੁਲ ਪੈ ਜਾਂਦਾ ਤਾਂ ਲੋਕ ਪੱਕੇ ਤੌਰ 'ਤੇ ਹੀ ਰਾਵੀ ਦਰਿਆ ਤੋਂ ਪਾਰਲੇ ਪਾਸੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਪਰ ਅੱਜ-ਕੱਲ ਪਲਟੂਨ ਪੁਲ ਨਾ ਹੋਣ ਕਾਰਨ ਜ਼ਿਆਦਾਤਰ ਲੋਕ ਰਾਵੀ ਦਰਿਆ ਦੇ ਇਸ ਪਾਸੇ ਰਹਿ ਰਹੇ ਹਨ, ਜਿਨ੍ਹਾਂ ਨੂੰ ਹੁਣ ਕਿਸ਼ਤੀ ਰਾਹੀਂ ਪਾਰਲੇ ਪਾਸੇ ਪਿੰਡਾਂ ਵਿੱਚ ਜਾ ਕੇ ਵੋਟਾਂ ਪਾਉਣ ਲਈ ਜਾਣਾ ਪਵੇਗਾ।
ਜਾਣਕਾਰੀ ਅਨੁਸਾਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਵਸੇ ਅੱਧੀ ਦਰਜਨ ਪਿੰਡਾਂ ਵਿੱਚੋਂ 2 ਪਿੰਡ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਅੰਦਰ ਆਉਂਦੇ ਹਨ ਅਤੇ ਬਾਕੀ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਆਉਂਦੇ ਹਨ, ਜਿਨ੍ਹਾਂ 'ਚ ਪਿੰਡ ਭਰਿਆਲ ਅਤੇ ਤੂਰ ਵਿਖੇ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਂ ਦੀ ਚੋਣ ਪਹਿਲਾਂਹੀ ਹੋ ਚੁੱਕੀ ਹੈ। ਜੋ ਬਾਕੀ ਪਿੰਡ ਮੰਮੀ ਚਕਰੰਜਾ, ਰਾਜਪੁਰ ਚੇਬੇ , ਲਸਿਆਣ ਅਤੇ ਕਾਜਲ ਝੁੰਬਰ ਵਿਖੇ ਆਮ ਦੀ ਤਰ੍ਹਾਂ ਚੋਣਾਂ ਰਾਹੀਂ ਪੰਚਾਇਤ ਚੁਣੀ ਜਾਵੇਗੀ।
ਇਸ ਦੌਰਾਨ ਇਨ੍ਹਾਂ ਚੋਣਾਂ ਦੀ ਮੁਕੰਮਲ ਤਿਆਰੀ ਹੋ ਚੁੱਕੀ ਹੈ ਇਸ ਦੌਰਾਨ ਵੋਟਿੰਗ ਸਟਾਫ ਨੂੰ ਕਿਸ਼ਤੀ ਰਾਹੀਂ ਦਰਿਆ ਪਾਰ ਕੇ ਇਨ੍ਹਾਂ ਪਿੰਡਾਂ ਵਿੱਚ ਜਾਣਾ ਪਵੇਗਾ ਅਤੇ ਜੋ ਲੋਕਾਂ ਦਰਿਆ ਤੋਂ ਇਸ ਪਾਸੇ ਰਹਿ ਰਹੇ ਹਨ, ਉਹ ਵੀ ਭਲਕੇ ਕਿਸ਼ਤੀ ਰਾਹੀਂ ਆਪਣੀ ਵੋਟਿੰਗ ਕਰਨ ਲਈ ਜਾਣਗੇ ਅਤੇ ਕਿਸ਼ਤੀ ਰਾਹੀਂ ਵਾਪਸ ਆਉਣਗੇ। ਉਧਰ ਇਸ ਸਬੰਧੀ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਦੀ ਸੁਰੱਖਿਆ ਨੂੰ ਲੈ ਕੇ ਪੂਰੇ ਇਲਾਕੇ 'ਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ ਦਾ ਅਨੋਖਾ ਪਿੰਡ, ਜਿੱਥੇ ਪੰਚਾਇਤੀ ਚੋਣਾਂ 'ਚ ਮਾਂ-ਪੁੱਤ ਹੋਣਗੇ ਆਹਮੋ-ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਡੀਆਂ ’ਚ ਖਰੀਦੇ ਝੋਨੇ ਬਦਲੇ ਕਿਸਾਨਾਂ ਨੂੰ 8 ਕਰੋੜ 46 ਲੱਖ ਰੁਪਏ ਦੀ ਕੀਤੀ ਅਦਾਇਗੀ
NEXT STORY