ਪਠਾਨਕੋਟ (ਸ਼ਾਰਦਾ) : ਮੰਗਲਵਾਰ ਇਕ ਵਿਆਹੁਤਾ ਦੀ ਸ਼ੱਕੀ ਹਾਲਤਾਂ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਭਰਾ ਸੁਨੀਲ ਕੁਮਾਰ ਪੁੱਤਰ ਲਾਲ ਚੰਦ ਵਾਸੀ ਜੰਮੂ-ਘਲਿਆਰੀ ਮੋੜ ਸੁਜਾਨਪੁਰ ਨੇ ਦੱਸਿਆ ਕਿ ਉਸ ਦੀ ਭੈਣ ਸਵਿਤਾ ਦਾ ਵਿਆਹ ਰਾਜੂ ਪੁੱਤਰ ਦਾਸ ਮਲ ਵਾਸੀ ਪਿੰਡ ਮਹਾਭਾਟੀ (ਜੰਮੂ-ਕਸ਼ਮੀਰ) ਨਾਲ ਹੋਇਆ ਸੀ। ਉਸ ਦਾ ਜੀਜਾ ਉਸ ਦੀ ਭੈਣ ਦੇ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਦਾ ਸੀ ਅਤੇ 2 ਅਗਸਤ 2017 ਨੂੰ ਉਹ ਉਸ ਦੀ ਭੈਣ ਦੀ ਕੁੱਟਮਾਰ ਕਰਕੇ ਉਸ ਨੂੰ ਪੇਕੇ ਘਰ ਛੱਡ ਗਿਆ ਸੀ ਪਰ ਕੁਝ ਮੋਹਤਬਰ ਲੋਕਾਂ ਦੇ ਕਹਿਣ ਤੇ ਸਹੁਰੇ ਵਾਪਸ ਲੈ ਗਏ ਅਤੇ 20 ਸਤੰਬਰ ਨੂੰ ਉਸ ਦੀ ਭੈਣ ਸਵਿਤਾ ਨੂੰ ਕੁੱਟ-ਮਾਰਕੇ ਦੁਬਾਰਾ ਸਹੁਰੇ ਪੱਖ ਵਾਲੇ ਉਸ ਨੂੰ ਛੱਡ ਗਏ ਜਿਸ ਨੂੰ ਲੈ ਕੇ ਆਪਣੀ ਭੈਣ ਸਵਿਤਾ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਸੀ ਪਰ ਡਾਕਟਰਾਂ ਵਲੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾ ਦੇ ਭਰਾ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਅੰਮ੍ਰਿਤਸਰ ਲੈ ਕੇ ਜਾਣ ਦੀ ਹੈਸੀਅਤ ਨਹੀਂ ਸੀ ਜਿਸ ਨੂੰ ਲੈ ਕੇ ਉਹ ਆਪਣੀ ਬੀਮਾਰ ਭੈਣ ਦਾ ਇਲਾਜ ਕਰਵਾਉਣ 'ਚ ਅਸਮਰਥ ਸਨ ਅਤੇ ਉਸ ਨੂੰ ਉਹ ਆਪਣੇ ਘਰ ਲੈ ਗਏ, ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਦੀ ਮੌਤ ਹੋ ਗਈ।ਇਸ ਘਟਨਾ ਸਬੰਧੀ ਸੂਚਨਾ ਉਨ੍ਹਾਂ ਨੇ ਸੁਜਾਨਪੁਰ ਪੁਲਸ ਨੂੰ ਦੇ ਦਿੱਤੀ ਹੈ।
ਦੂਜੇ ਪਾਸੇ ਸੁਜਾਨਪੁਰ ਥਾਣੇ 'ਚ ਤਾਇਨਾਤ ਏ.ਐੱਸ.ਆਈ. ਸਤਿੰਦਰ ਪਾਲ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਆਈ.ਪੀ.ਸੀ. ਦੀ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਲਾਸ਼ ਦਾ ਸਥਾਨਕ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਕਾਂਗਰਸ ਪਾਰਟੀ ਦੀ ਇਤਿਹਾਸਕ ਜਿੱਤ ਨੇ ਵਿਰੋਧੀਆਂ ਦੀ ਕੀਤੀ ਬੋਲਤੀ ਬੰਦ : ਆਗੂ
NEXT STORY