ਪਠਾਨਕੋਟ, (ਸ਼ਾਰਦਾ)- ਜ਼ਿਲਾ ਪਠਾਨਕੋਟ ’ਚ ਮੰਗਲਵਾਰ ਨੂੰ 210 ਲੋਕਾਂ ਦੀ ਮੈਡੀਕਲ ਰਿਪੋਰਟ ਆਈ, ਜਿਸ ’ਚ 20 ਲੋਕ ਕੋਰੋਨਾ ਪਾਜ਼ੇਟਿਵ ਆਏ, ਇਸ ਤੋਂ ਇਲਾਵਾ 6 ਲੋਕ ਐਂਟੀਜਨ ਟੈਸਟ ’ਚ ਪਾਜ਼ੇਟਿਵ ਆਏ ਅਤੇ ਇਕ ਪਿਛਲੇ ਦਿਨ ਦੌਰਾਨ, ਜਿਸ ਕੋਰੋਨਾ ਪਾਜ਼ੇਟਿਵ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਉਨ੍ਹਾਂ ਦੇ ਨਾਲ ਸਬੰਧਤ ਆਇਆ ਹੈ, ਇਸ ਤਰ੍ਹਾਂ ਨਾਲ ਕੁੱਲ 27 ਲੋਕ ਪਾਜ਼ੇਟਿਵ ਆਏ ਹਨ। ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਨ ਨੇ ਅੱਜ ਜਿਨ੍ਹਾਂ 27 ਲੋਕਾਂ ਦੀ ਮੈਡੀਕਲ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ’ਚੋਂ 9 ਘਰਥੋਲੀ ਮੁਹੱਲਾ, 1 ਪਿੰਡ ਘੋਹ, 1 ਪੰਗੋਲੀ, 9 ਸਰੀਫ ਚੱਕ ਤੋਂ ਇਲਾਵਾ ਐਂਟੀਜਨ ਟੈਸਟ ’ਚੋਂ ਪਾਜ਼ੇਟਿਵ ਆਏ 6 ਲੋਕਾਂ ’ਚੋਂ 1 ਚਾਰ ਮਰਲਾ ਕੁਆਰਟਰ, 1 ਧੀਰਾ, 1 ਮਹਿਲਾ ਜੋ ਡਾਕਟਰ ਦੀ ਪਤਨੀ ਹੈ, 1 ਬਜਰੀ ਕੰਪਨੀ, 1 ਉਪਰਲਾ ਜੁਗਿਆਲ ਅਤੇ ਇਕ ਢਾਂਗੂ ਰੋਡ ਅਤੇ ਇਕ ਵਿਅਕਤੀ ਜੋ ਪਾਜ਼ੇਟਿਵ ਆਇਆ ਹੈ। ਇਸ ਤੋਂ ਇਲਾਵਾ ਜਿਨ੍ਹਾਂ 5 ਲੋਕਾਂ ਨੂੰ ਅੱਜ ਕਿਸੇ ਤਰ੍ਹਾਂ ਦਾ ਲੱਛਣ ਨਾ ਹੋਣ ’ਤੇ ਘਰ ਭੇਜਿਆ ਗਿਆ ਹੈ ਉਨ ’ਚੋਂ 3 ਲੋਕ ਆਰਮੀ ਨਾਲ ਸਬੰਧਤ ਹਨ ਅਤੇ 2 ਲੋਕ ਸੈਨਗੜ੍ਹ ਦੇ ਹਨ।
ਬਾਜਵਾ ਦਾ ਡੀ. ਜੀ. ਪੀ. ਨੂੰ ਪੱਤਰ, ਮੇਰਾ ਜਾਨੀ-ਮਾਲੀ ਨੁਕਸਾਨ ਹੋਣ 'ਤੇ ਕੈਪਟਨ ਤੇ ਦਿਨਕਰ ਗੁਪਤਾ ਹੋਣਗੇ ਜ਼ਿੰਮੇਵਾਰ
NEXT STORY