ਗੁਰਦਾਸਪੁਰ (ਜੀਤ ਮਠਾਰੂ) - ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਗੁਰਦੁਆਰਾ ਸਾਹਿਬ 'ਚ ਬਰਤਨ ਲੈਣ ਗਈ ਇਕ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਕੁੜੀ ਨੇ ਦੱਸਿਆ ਕਿ ਉਹ ਨੌਂਵੀ ਜਮਾਤ ਵਿੱਚ ਪੜ੍ਹਦੀ ਹੈ। ਉਹ ਆਪਣੀ ਮਾਂ ਨਾਲ ਪੜਨਾਨੀ ਦੇ ਭੋਗ ’ਤੇ ਨਾਨਕੇ ਪਿੰਡ ਆਈ ਹੋਈ ਸੀ।
ਪੀੜਤ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਰਤਨਾਂ ਵਾਲੇ ਕਮਰੇ ਦੀ ਚਾਬੀ ਉਸ ਦੇ ਨਾਨਕੇ ਘਰ ਦੇ ਗੁਆਂਢੀ ਕੋਲ ਸੀ। ਉਹ ਇਕੱਲੀ ਉਕਤ ਗੁਆਂਢੀ ਨੂੰ ਨਾਲ ਲੈ ਕੇ ਗੁਰੁਦੁਆਰਾ ਸਾਹਿਬ ਤੋਂ ਪਤੀਲਾ ਲੈਣ ਲਈ ਚਲੀ ਗਈ। ਜਦੋਂ ਉਹ ਕਮਰੇ ’ਚ ਗਈ ਤਾਂ ਉਕਤ ਵਿਅਕਤੀ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਕਤ ਵਿਅਕਤੀ ਜਦੋਂ ਉਸ ਦੇ ਜ਼ਬਰਦਸਤੀ ਕੱਪੜੇ ਉਤਾਰਨ ਲੱਗਾ ਤਾਂ ਉਹ ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਾ ਕੇ ਘਰ ਆ ਗਈ। ਉਸ ਨੇ ਇਹ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ। ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।
ਸੱਪ ਅਤੇ ਨਿਓਲੇ ਦੇ ਡੰਗਣ ਨਾਲ 2 ਜਨਾਨੀਆਂ ਸਣੇ 3 ਦੀ ਹਾਲਤ ਵਿਗੜੀ
NEXT STORY