ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਰੀਅਲ ਅਸਟੇਟ ਖੇਤਰ ਨੂੰ ਬੈਂਕਾਂ ਵੱਲੋਂ ਦਿੱਤਾ ਕੁਲ ਕਰਜ਼ਾ ਵਿੱਤੀ ਸਾਲ 2024-25 ਦੇ ਆਖਿਰ ਤੱਕ ਵਧ ਕੇ 35.4 ਲੱਖ ਕਰੋੜ ਰੁਪਏ ਹੋ ਗਿਆ। ਇਹ ਪਿਛਲੇ 4 ਸਾਲਾਂ ’ਚ ਲੱਗਭਗ ਦੁੱਗਣਾ ਹੋ ਗਿਆ ਹੈ।
ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਵੀ ਹੈ ਇਹ 5 ਰੁਪਏ ਦਾ ਨੋਟ... ਹੋ ਜਾਓਗੇ ਮਾਲਾਮਾਲ
ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਵਧਾਈ ਚਿੰਤਾ : Air India, IndiGo ਤੇ SpiceJet ਵੱਲੋਂ ਯਾਤਰੀਆਂ ਲਈ ਜਾਰੀ ਹੋਈ Advisory
ਰੀਅਲ ਅਸਟੇਟ ਸਲਾਹਕਾਰ ਕੰਪਨੀ ਕੋਲੀਅਰਸ ਇੰਡੀਆ ਨੇ ਇਸ ਰਿਪੋਰਟ ’ਚ ਕਿਹਾ ਕਿ ਇਹ ਅੰਕੜਾ ਦੇਸ਼ ਦੀਆਂ ਟਾਪ 50 ਸੂਚੀਬੱਧ ਰੀਅਲ ਅਸਟੇਟ ਕੰਪਨੀਆਂ ਦੇ ਵਿੱਤੀ ਬਿਊਰਿਆਂ ਦੇ ਵਿਸ਼ਲੇਸ਼ਣ ’ਤੇ ਆਧਾਰਿਤ ਹੈ। ਕੋਲੀਅਰਸ ਇੰਡੀਆ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ,‘‘ਵਿੱਤੀ ਸਾਲ 2020-21 ’ਚ ਕੁਲ ਬੈਂਕ ਕਰਜ਼ਾ 109.5 ਲੱਖ ਕਰੋੜ ਰੁਪਏ ਸੀ, ਉਹ 2024-25 ’ਚ ਵਧ ਕੇ 182.4 ਲੱਖ ਕਰੋੜ ਰੁਪਏ ਹੋ ਗਿਆ। ਇਸ ਮਿਆਦ ’ਚ ਰੀਅਲ ਅਸਟੇਟ ਖੇਤਰ ਨੂੰ ਬੈਂਕ ਕਰਜ਼ਾ 17.8 ਲੱਖ ਕਰੋੜ ਤੋਂ ਵਧ ਕੇ 35.4 ਲੱਖ ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ : Credit Card ਤੋਂ ਲੈ ਕੇ UPI ਤੱਕ, 4 ਦਿਨਾਂ ਬਾਅਦ ਬਦਲ ਜਾਣਗੇ ਕਈ ਨਿਯਮ
ਇਹ ਵੀ ਪੜ੍ਹੋ : ਕਰਜ਼ੇ ਦੇ ਜਾਲ 'ਚ ਫਸ ਰਹੇ ਭਾਰਤੀ, ਰਕਮ 44% ਵਧ ਕੇ ਪਹੁੰਚੀ 33,886 ਕਰੋੜ ਰੁਪਏ ਦੇ ਪਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ ਤੋਂ ਬਾਅਦ ਹੁਣ ਵਧੇਗੀ ਚਾਂਦੀ ਦੀ 'ਚਮਕ'!
NEXT STORY