ਮਜੀਠਾ/ਕੱਥੂਨੰਗਲ/ਚਵਿੰਡਾ ਦੇਵੀ (ਰਾਜਬੀਰ, ਕੰਬੋ)-ਪੰਜਾਬ ’ਚ ਮੱਝਾਂ-ਗਾਵਾਂ ਦੇ ਅਸਲੀ ਦੁੱਧ ਦੀ ਪੈਦਾਵਾਰ ਨਾਲੋਂ ਨਕਲੀ ਮਿਲਾਵਟੀ ਕਾਸਟ ਪਾਊਡਰ ਤੇ ਹੋਰ ਕੈਮੀਕਲ ਪਾ ਕੇ ਨਕਲੀ ਦੁੱਧ ਲੱਖਾਂ ਕੁਇੰਟਲਾਂ ’ਚ ਤਿਆਰ ਹੋ ਰਿਹਾ ਹੈ ਤੇ ਮਿਲਾਵਟੀ ਜ਼ਹਿਰ ਨਾਲ ਨਕਲੀ ਦੁੱਧ, ਦਹੀਂ, ਪਨੀਰ ਤੇ ਦੇਸੀ ਘਿਉ ਰੋਜ਼ਾਨਾ ਤਿਆਰ ਕਰ ਕੇ ਸ਼ਰੇਆਮ ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿਚ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ-ਦੀਵਾਲੀ ਤੋਂ ਪਹਿਲਾਂ CM ਮਾਨ ਦਾ ਵੱਡਾ ਤੋਹਫਾ, ਮੁਆਵਜ਼ਾ ਰਾਸ਼ੀ ਵੰਡਣ ਦੀ ਕੀਤੀ ਸ਼ੁਰੂਆਤ
ਸਮਾਜ ਸੁਧਾਰ ਸੰਸਥਾ ਪੰਜਾਬ ਪ੍ਰਧਾਨ ਰਣਜੀਤ ਸਿੰਘ ਭੋਮਾ ਨੇ ਮਿਲਾਵਟੀ ਜ਼ਹਿਰ ਤਿਆਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪਿੰਡਾਂ-ਸ਼ਹਿਰਾਂ ’ਚ ਨਕਲੀ ਦੁੱਧ, ਦਹੀਂ ਪਨੀਰ, ਦੇਸੀ ਘਿਉ ਰੋਜ਼ਾਨਾ ਹੀ ਵੱਡੀ ਤਾਦਾਦ ’ਚ ਲੋਕਾਂ ਨੂੰ ਸ਼ਰੇਆਮ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਦੇ ਹੱਡਾਂ ’ਚ ਭ੍ਰਿਸ਼ਟਾਚਾਰ ਦੀ ਬੀਮਾਰੀ ਵੜੀ ਹੋਈ ਹੈ ਜੋ ਲੱਖਾਂ ਰੁਪਏ ਦੀਆਂ ਤਨਖਾਹਾਂ ਲੈਣ ਦੇ ਬਾਵਜੂਦ ਮਿਲਾਵਟੀ ਵਸਤੂਆਂ ਤਿਆਰ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਅਸਲ ’ਚ ਚਾਹੀਦਾ ਤਾਂ ਹੈ ਕਿ ਇਨਸਾਨੀਅਤ ਤੇ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ-ਪੰਜਾਬ ਦਾ ਮੌਸਮ ਲੈ ਰਿਹਾ ਕਰਵਟ, ਪੜ੍ਹੋ ਵਿਭਾਗ ਦੀ ਨਵੀਂ ਅਪਡੇਟ
ਉਨ੍ਹਾਂ ਕਿਹਾ ਪੰਜਾਬ ’ਚ ਪਹਿਲਾਂ ਨਸ਼ਿਆਂ (ਚਿੱਟੇ) ਨਾਲ ਪੰਜਾਬ ਦੀ ਜਵਾਨੀ 50 ਫੀਸਦੀ ਖਤਮ ਹੋ ਗਈ ਹੈ ਤੇ ਬਾਕੀ ਪਬਲਿਕ ਨਕਲੀ ਮਿਲਾਵਟੀ ਖਾਣ ਵਾਲੀਆਂ ਵਸਤੂਆਂ ਨਾਲ ਭਿਆਨਕ ਬੀਮਾਰੀਆਂ ਦੀ ਸ਼ਿਕਾਰ ਹੋ ਕੇ ਹਸਪਤਾਲਾਂ ਵਿਚ ਖੱਜਲ ਹੋ ਰਹੀ ਹੈ। ਪ੍ਰਧਾਨ ਭੋਮਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਟੀਮਾਂ ਦੁੱਧ ਡੇਅਰੀਆਂ, ਹੋਟਲਾਂ ਤੇ ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਆਦਿ ’ਚ ਚੈਕਿੰਗ ਕਰਕੇ ਸੈਂਪਲ ਭਰੇ ਤੇ ਫੇਲ ਹੋਣ ’ਤੇ ਦੁਕਾਨਾਂ ਸੀਲ ਕੀਤੀਆਂ ਜਾਣ ਅਤੇ ਗਲਤ ਕੰਮ ਕਰਨ ਵਾਲਿਆਂ ਨੂੰ ਸਖਤ ਕਾਰਵਾਈ ਕਰਕੇ ਜੇਲਾਂ ’ਚ ਸੁੱਟਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝੋਨੇ ਦੀ ਵਾਢੀ ਦਾ ਸਮਾਂ ਨਿਧਾਰਿਤ, ਨਿਯਮ ਤੋੜਨ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ
NEXT STORY