ਗੁਰਦਾਸਪੁਰ(ਵਿਨੋਦ)- ਨਸ਼ਾ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਰਾਣਾ ਸ਼ਾਲਾ ਪੁਲਸ ਸਟੇਸ਼ਨ’ਚ ਤਾਇਨਾਤ ਏ.ਐੱਸ.ਆਈ ਅਮਰੀਕ ਚੰਦ ਨੇ ਦੱਸਿਆ ਕਿ ਉਸ ਨੇ ਨਜ਼ਦੀਕ ਬਿਜਲੀ ਘਰ ਪੁਰਾਣਾ ਸ਼ਾਲਾ ਬਿਰਾਨ ਗੋਦਾਮ ਟੁੱਟੇ ਹੋਏ ਕਮਰੇ ਵਿਚ ਰੇਡ ਕਰਕੇ ਦੋਸ਼ੀ ਰੋਬਿਨ ਕੁਮਾਰ ਪੁੱਤਰ ਰਮੇਸ ਕੁਮਾਰ ਵਾਸੀ ਅਵਾਂਖਾ ,ਜੋ ਨਸ਼ੇ ਦਾ ਸੇਵਨ ਕਰ ਰਿਹਾ ਸੀ, ਨੂੰ ਸਿਲਵਰ ਪੰਨੀ, ਲਾਇਟਰ ਅਤੇ 10 ਰੁਪਏ ਦੇ ਨੋਟ ਸਮੇਤ ਕਾਬੂ ਕੀਤਾ।
ਇਹ ਵੀ ਪੜ੍ਹੋ- ਤਰਨਤਾਰਨ: ਦੁਕਾਨਦਾਰ ਦੇ ਕਤਲ ਮਗਰੋਂ ਇਕ ਹੋਰ ਕਰਿਆਨਾ ਸਟੋਰ 'ਤੇ ਵਾਰਦਾਤ, ਦਹਿਸ਼ਤ 'ਚ ਇਲਾਕਾ ਵਾਸੀ
ਇਸ ਤਰ੍ਹਾਂ ਸਦਰ ਪੁਲਸ ਗੁਰਦਾਸਪੁਰ ’ਚ ਤਾਇਨਾਤ ਏੇ.ਐੱਸ.ਆਈ ਟੇਕ ਰਾਮ ਅਨੁਸਾਰ ਉਸ ਨੇ ਮੁਲਜ਼ਮ ਦੀਪ ਮਸੀਹ ਪੁੱਤਰ ਹੀਰਾ ਮਸੀਹ ਵਾਸੀ ਭੁੱਲੇਚੱਕ ਥਾਣਾ ਤਿੱਬੜ ਹਾਲ ਵਾਸੀ ਨਬੀਪੁਰ ਕਲੋਨੀ ਨੂੰ ਨਸ਼ੇ ਦਾ ਸੇਵਨ ਕਰਦੇ ਸਮੇ ਸਿਲਵਰ ਪੰਨੀ, ਲਾਇਟਰ ਅਤੇ 10 ਰੁਪਏ ਦੇ ਨੋਟ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ। ਜਦਕਿ ਕਾਹਨੂੰਵਾਨ ਪੁਲਸ ਸਟੇਸ਼ਨ ’ਚ ਤਾਇਨਾਤ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਦੋਸੀ ਰਵੀ ਕੁਮਾਰ ਪੁੱਤਰ ਲਖਵਿੰਦਰ ਵਾਸੀ ਕਾਹਨੂੰਵਾਨ ਜੋ ਲੁਕ ਛਿਪ ਕੇ ਨਸ਼ਾ ਕਰ ਰਿਹਾ ਸੀ, ਨੂੰ ਸਿਲਵਰ ਪੰਨੀ, ਲਾਇਟਰ ਅਤੇ 20 ਰੁਪਏ ਦੇ ਨੋਟ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ।
ਇਹ ਵੀ ਪੜ੍ਹੋ- ਪੰਜਾਬ: ਇੰਨਾ ਭਿਆਨਕ ਹਾਦਸਾ, ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ
ਟਰੱਕ ਡਰਾਈਵਰ ਨਾਲ ਕੁੱਟਮਾਰ ਕਰਨ ਤੇ ਨਕਦੀ ਖੋਹਣ ਵਾਲੀਆਂ 2 ਔਰਤਾਂ ਸਮੇਤ 4 ਗ੍ਰਿਫਤਾਰ
NEXT STORY