ਅੰਮ੍ਰਿਤਸਰ: ਕੇਂਦਰ ਸਰਕਾਰ ਦੇ ਹੁਕਮਾਂ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਰਾਹੀਂ 12 ਸਾਲਾਂ ਬਾਅਦ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਚੋਣ ਕਰਵਾਉਣ ਦੀਆਂ ਤਿਆਰੀਆਂ ਅਤੇ ਪੰਥਕ ਖੇਤਰਾਂ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਕਮਿਸ਼ਨਰ ਸੇਵਾਮੁਕਤ ਜਸਟਿਸ ਐੱਸਐੱਸ ਸਰਾਓ ਵੱਲੋਂ ਪੰਜਾਬ ਦੇ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ ਅਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰਾਂ ਦੇ ਸੁਝਾਅ ਤਿਆਰ ਕਰਨ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਵੱਖ- ਵੱਖ ਧੜਿਆਂ 'ਚ ਰੋਸ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ- ਓਡੀਸ਼ਾ 'ਚ ਵਾਪਰੇ ਦਰਦਨਾਕ ਰੇਲ ਹਾਦਸੇ 'ਤੇ MP ਸੰਨੀ ਦਿਓਲ ਨੇ ਪ੍ਰਗਟਾਇਆ ਦੁੱਖ
ਮਤਦਾਤਾ ਬਣਨ ਦੀਆਂ ਸ਼ਰਤਾਂ
ਵੋਟ ਉਸ ਦੀ ਹੀ ਬਣੇਗੀ ਜੋ ਐਕਟ ਅਨੁਸਾਰ ਨਿਰਧਾਰਤ ਸ਼ਰਤਾਂ ਪੂਰੀਆਂ ਕਰਦਾ ਹੈ। ਵੋਟ ਪਾਉਣ ਲਈ ਅਪਲਾਈ ਕਰਨ ਵਾਲਾ ਵਿਅਕਤੀ ਪੂਰਨ ਸਿੱਖ ਹੋਣਾ ਚਾਹੀਦਾ ਹੈ, ਭਾਵ ਉਸ ਦੇ ਵਾਲ ਅਤੇ ਦਾੜ੍ਹੀ ਹੋਣੀ ਚਾਹੀਦੀ ਹੈ ਅਤੇ ਸ਼ਰਾਬ, ਸਿਗਰਟ ਤੇ ਤੰਬਾਕੂ ਦਾ ਸੇਵਨ ਨਾ ਕਰਦਾ ਹੋਵੇ ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਮਿਲਣ ਦੀ ਅਫ਼ਵਾਹ, ਪੁਲਸ ਨੇ ਨਿਹੰਗ ਸਣੇ 4 ਨਾਬਾਲਗਾਂ ਨੂੰ ਲਿਆ ਹਿਰਾਸਤ 'ਚ
ਕੁੱਲ 191 ਸੀਟਾਂ 'ਚੋਂ 19 ਮੈਂਬਰ ਨਾਮਜ਼ਦ
ਸ਼੍ਰੋਮਣੀ ਕਮੇਟੀ 'ਚ ਕੁੱਲ 191 ਸੀਟਾਂ ਹਨ, ਜਿਨ੍ਹਾਂ 'ਚ 157 ਮੈਂਬਰ ਸਿੱਧੇ ਤੌਰ 'ਤੇ ਚੁਣੇ ਗਏ ਹਨ, ਜਦਕਿ 15 ਨਾਮਜ਼ਦ ਹਨ। ਇਸ ਦੇ ਨਾਲ ਇਕ ਮੈਂਬਰ ਹਿਮਾਚਲ ਤੋਂ ਅਤੇ ਇਕ ਚੰਡੀਗੜ੍ਹ ਤੋਂ ਚੁਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ 11 ਮੈਂਬਰ ਹਰਿਆਣਾ ਤੋਂ ਚੁਣੇ ਜਾਂਦੇ ਹਨ। ਹੁਣ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਹੈ। ਇਸ ਲਈ ਇਸ ਦੇ ਮੈਂਬਰ ਅਤੇ ਉਥੇ ਵੋਟਰ ਸ਼ਾਮਲ ਨਹੀਂ ਕੀਤੇ ਜਾਂਦੇ। ਇਸ 'ਚ 5 ਤਖ਼ਤਾਂ ਦੇ ਜਥੇਦਾਰਾਂ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਇਸ ਦੇ ਮੈਂਬਰ ਹਨ। 2011 ਦੀਆਂ ਚੋਣਾਂ ਦੌਰਾਨ, 50 ਸੀਟਾਂ ਰਾਖਵੀਆਂ ਸਨ, ਜਿਨ੍ਹਾਂ 'ਚੋਂ 30 ਔਰਤਾਂ ਲਈ ਅਤੇ 20 ਅਨੁਸੂਚਿਤ ਜਾਤੀਆਂ ਲਈ ਸਨ। 120 ਸੀਟਾਂ ਜਨਰਲ ਵਰਗ ਲਈ ਸਨ। ਜੇਕਰ ਇਸ ਵਾਰ ਵੋਟਰਾਂ ਦੀ ਗਿਣਤੀ ਵਧਦੀ ਹੈ ਤਾਂ ਸੀਟਾਂ ਦੀ ਗਿਣਤੀ ਅਤੇ ਖ਼ੇਤਰ 'ਚ ਵੀ ਬਦਲਾਅ ਹੋਵੇਗਾ।
ਇਹ ਵੀ ਪੜ੍ਹੋ- ਗਰਮੀਆਂ ਦੀਆਂ ਛੁੱਟੀਆਂ 'ਚ ਅੰਮ੍ਰਿਤਸਰ ਤੋਂ ਜੈਨਗਰ ਤੇ ਅਜ਼ਮੇਰ ਤੋਂ ਦਰਭੰਗਾ ਤੱਕ ਚੱਲਣਗੀਆਂ 2 ਸਪੈਸ਼ਲ ਰੇਲਗੱਡੀਆਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਲੰਧਰ ’ਚ ਜਾ ਕੇ ਸ਼ਾਪਿੰਗ ਕਰਨੀ ਪੈ ਗਈ ਮਹਿੰਗੀ, ਚੋਰਾਂ ਨੇ ਘਰ 'ਚੋਂ ਗਹਿਣੇ ਤੇ ਨਗਦੀ ਕੀਤੀ ਚੋਰੀ
NEXT STORY