ਗੁਰਦਾਸਪੁਰ (ਵਿਨੋਦ,ਹਰਮਨ)- ਪਿੰਡ ਭੁੱਲੇਚੱਕ ’ਚ ਰਹਿਣ ਵਾਲੇ ਇਕ ਪਰਿਵਾਰ ਨੂੰ ਜਲੰਧਰ ’ਚ ਜਾ ਕੇ ਸ਼ਾਪਿੰਗ ਕਰਨੀ ਮਹਿੰਗੀ ਪੈ ਗਈ। ਘਰ ’ਚੋਂ ਚੋਰ ਸੋਨੇ ਦੇ ਗਹਿਣੇ, ਨਗਦੀ, ਇਕ ਘੜੀ, ਇਕ ਮੋਬਾਇਲ ਫੋਨ ਚੋਰੀ ਕਰ ਕੇ ਲੈ ਗਏ। ਥਾਣਾ ਤਿੱਬੜ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਦੇ ਅਨੁਸਾਰ ਚੋਰ ਘਰ ਤੋਂ 70 ਤੋਲੇ ਸੋਨੇ ਦੇ ਗਹਿਣੇ, 3 ਲੱਖ ਰੁਪਏ ਨਗਦ ਸਮੇਤ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ।
ਇਹ ਵੀ ਪੜ੍ਹੋ- ਓਡੀਸ਼ਾ 'ਚ ਵਾਪਰੇ ਦਰਦਨਾਕ ਰੇਲ ਹਾਦਸੇ 'ਤੇ MP ਸੰਨੀ ਦਿਓਲ ਨੇ ਪ੍ਰਗਟਾਇਆ ਦੁੱਖ
ਜਾਣਕਾਰੀ ਦਿੰਦਿਆਂ ਪੈਨੀਪਾਲ ਸਿੰਘ ਪੁੱਤਰ ਉਮਰਾਉ ਸਿੰਘ ਵਾਸੀ ਭੁੱਲੇਚੱਕ ਨੇ ਦੱਸਿਆ ਕਿ ਉਹ 31-5-23 ਨੂੰ ਆਪਣੇ ਪਰਿਵਾਰ ਸਮੇਤ 11 ਵਜੇ ਜਲੰਧਰ ਸ਼ਾਪਿੰਗ ਕਰਨ ਗਏ ਸੀ ਜਦ 6 ਵਜੇ ਘਰ ਵਾਪਸ ਆਏ ਤਾਂ ਦੇਖਿਆ ਕਿ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਪਿਛਲੇਂ ਦਰਵਾਜੇ ਨੂੰ ਧੱਕਾ ਮਾਰ ਕੇ ਕਮਰਿਆਂ ਵਿਚੋਂ ਲੋਹੇ ਦੀ ਅਲਮਾਰੀ ਵਿਚੋਂ ਸੋਨੇ ਦੇ ਗਹਿਣੇ, ਨਗਦੀ, ਇਕ ਘੜੀ, ਇਕ ਮੋਬਾਇਲ ਫੋਨ ਵੀਵੋ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰ ਘਰ 'ਚੋਂ 70 ਤੋਲੇ ਸੋਨੇ ਦੇ ਜੇਵਰ, 3 ਲੱਖ ਰੁਪਏ ਨਗਦ, ਦੋ ਵਿਦੇਸ਼ੀ ਘੜੀਆਂ ਸਮੇਤ ਇਕ ਮੋਬਾਇਲ ਚੋਰੀ ਕਰ ਕੇ ਲੈ ਗਏ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਮਿਲਣ ਦੀ ਅਫ਼ਵਾਹ, ਪੁਲਸ ਨੇ ਨਿਹੰਗ ਸਣੇ 4 ਨਾਬਾਲਗਾਂ ਨੂੰ ਲਿਆ ਹਿਰਾਸਤ 'ਚ
ਦੂਜੇ ਪਾਸੇ ਥਾਣਾ ਤਿੱਬੜ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੈਨੀਪਾਲ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੀੜਤ ਪਰਿਵਾਰ ਵੱਲੋਂ ਚੋਰੀ ਹੋਏ ਸਾਮਾਨ ਦੀ ਲਿਸਟ ਬਾਅਦ ਵਿਚ ਪੇਸ਼ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਗਰਮੀਆਂ ਦੀਆਂ ਛੁੱਟੀਆਂ 'ਚ ਅੰਮ੍ਰਿਤਸਰ ਤੋਂ ਜੈਨਗਰ ਤੇ ਅਜ਼ਮੇਰ ਤੋਂ ਦਰਭੰਗਾ ਤੱਕ ਚੱਲਣਗੀਆਂ 2 ਸਪੈਸ਼ਲ ਰੇਲਗੱਡੀਆਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਨਿਗਮ ਕਲਰਕ ਨੂੰ ਰੰਗੇ ਹੱਥੀਂ ਫੜਨ ਆਈ ਵਿਜੀਲੈਂਸ ਦੀ ਟੀਮ ਬੇਰੰਗ ਪਰਤੀ ਵਾਪਸ
NEXT STORY