ਅੰਮ੍ਰਿਤਸਰ (ਨੀਰਜ)- ਵਾਲਡ ਸਿਟੀ ਨੂੰ ਪੇਂਡੂ ਲਿੰਕ ਸੜਕਾਂ ਨਾਲ ਜੋੜਨ ਵਾਲਾ ਸ਼ਹਿਰ ਦਾ ਇਕਲੌਤਾ ਰੀਗੋ ਪੁਲ 182 ਸਾਲ ਪੁਰਾਣਾ ਹੈ ਅਤੇ ਇਸ ਨੂੰ ਕੰਡਮ ਕਰਾਰ ਕੀਤੇ ਕਈ ਸਾਲ ਬੀਤ ਚੁੱਕੇ ਹਨ, ਪਿਛਲੇ ਮਹੀਨਿਆਂ ਦੌਰਾਨ ਇਸ ਪੁਲ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਤਾਂ ਹਾਹਾਕਾਰ ਮਚ ਗਈ। ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਅੱਜ ਵੀ ਆਮ ਲੋਕ ਇਸ ਕੰਡਮ ਪੁਲ ਤੋਂ ਆਪਣੇ ਵਾਹਨ ਨਿਕਾਲਣ ਲਈ ਮਜ਼ਬੂਰ ਹਨ ਕਿਉਂਕਿ ਇਸ ਦੇ ਨਾਲ ਲੱਗਦਾ ਹੋਰ ਕੋਈ ਪੁਲ ਨਹੀਂ ਹੈ।
ਪ੍ਰਸ਼ਾਸਨ ਵਲੋਂ ਜਦੋਂ 22 ਨੰਬਰ ਫਾਟਕ ਵਾਲੇ ਪੁਲ ਨੂੰ ਨਿਰਮਾਣ ਕਾਰਨ ਬੰਦ ਕਰ ਦਿੱਤਾ ਗਿਆ ਸੀ ਅਤੇ ਰੀਗੋ ਪੁਲ ਦੇ ਕੰਡਮ ਹੋਣ ਸਬੰਧੀ ਐੱਸ.ਡੀ. ਐੱਮ. ਦੀ ਜਾਂਚ ਰਿਪੋਰਟ ਸਾਬਕਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਤਾਂ ਡੀ. ਸੀ. ਨੇ ਤੁਰੰਤ ਪ੍ਰਭਾਵ ਨਾਲ ਇਸ ਪੁਲ ’ਤੇ ਆਵਾਜਾਈ ਬੰਦ ਕਰ ਦਿੱਤੀ ਸੀ। ਇਹ ਮਾਮਲਾ ਭਾਜਪਾ ਦੇ ਸਥਾਨਕ ਸੀਨੀਅਰ ਆਗੂ ਤਰੁਣ ਚੁੱਘ ਅਤੇ ਅਨਿਲ ਮਹਿਰਾ ਵੱਲੋਂ ਕੇਂਦਰ ਸਰਕਾਰ ਕੋਲ ਉਠਾਇਆ ਗਿਆ ਅਤੇ ਸਥਾਨਕ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਮਾਮਲਾ ਉਠਾਇਆ ਗਿਆ ਤਾਂ ਇਸ ਪੁਲ ਦੇ ਨਿਰਮਾਣ ਲਈ 43 ਕਰੋੜ ਰੁਪਏ ਜਾਰੀ ਕਰਨ ਦੇ ਐਲਾਨ ਕੀਤੇ ਗਏ ਹਨ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ
ਪੁਲ ਨਾਲ ਬਣ ਰਹੇ ਹੋਟਲ ਦੀ ਉਸਾਰੀ ਦਾ ਕੰਮ ਪੂਰੀ ਰਫ਼ਤਾਰ ਨਾਲ ਜਾਰੀ
ਕੰਡਮ ਰੀਗੋ ਪੁਲ ਦਾ ਮੁੱਦਾ ਇਸ ਲਈ ਵੀ ਗਰਮਾ ਗਿਆ ਕਿਉਂਕਿ ਪੁਲ ਦੇ ਬਿਲਕੁਲ ਨਾਲ ਹੀ ਇਕ ਨਿੱਜੀ ਕੰਪਨੀ ਵੱਲੋਂ ਹੋਟਲ ਬਣਾਉਣ ਲਈ ਬੇਸਮੈਂਟ ਪੁੱਟੀ ਗਈ ਸੀ, ਇਸ ਮੁੱਦੇ ਨੂੰ ਕਈ ਸਥਾਨਕ ਆਗੂਆਂ ਵੱਲੋਂ ਉਠਾਇਆ ਗਿਆ ਸੀ, ਪਰ ਜਿਉਂ ਹੀ ਮਾਮਲਾ ਰਫ਼ਾ-ਦਫ਼ਾ ਹੋਇਆ ਤਾਂ ਪੁਲ ਇਸ ਲਈ ਵੱਡੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਪਰ ਹੋਟਲ ਦਾ ਨਿਰਮਾਣ ਅਜੇ ਵੀ ਜਾਰੀ ਹੈ ਕਿਉਂਕਿ ਇਸ ਸਬੰਧੀ ਰੇਲਵੇ ਦਾ ਕਹਿਣਾ ਹੈ ਕਿ ਨਿਰਮਾਣ ਕਾਰਜ ਸਾਰੇ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ
ਹਾਦਸਾ ਵਾਪਰਿਆ ਤਾਂ ਕੌਣ ਲਵੇਗਾ ਜ਼ਿੰਮੇਵਾਰੀ?
ਪ੍ਰਸ਼ਾਸਨ ਵੱਲੋਂ ਜਾਰੀ ਦਸਤਾਵੇਜ਼ਾਂ ਵਿਚ ਪੁਲ ਨੂੰ ਕੰਡਮ ਦੱਸਿਆ ਗਿਆ ਹੈ ਅਤੇ ਪੁਲ ਦੇ ਦੋਵੇਂ ਪਾਸੇ ਕੰਡੇ ਵੀ ਬਣਾਏ ਗਏ ਹਨ, ਅਜਿਹੇ ਵਿਚ ਜੇਕਰ ਪੁਲ ’ਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਜਾਂ ਸਥਾਨਕ ਆਗੂਆਂ ਦੀ। ਇਸ ਲਈ ਕੋਈ ਤਿਆਰ ਨਹੀਂ ਹੈ। ਦੂਜੇ ਪਾਸੇ ਜਿਸ ਰਫ਼ਤਾਰ ਨਾਲ ਪੁਲ ਦਾ ਨਿਰਮਾਣ ਹੋਣਾ ਚਾਹੀਦਾ ਸੀ, ਉਸ ਨਾਲ ਰਫ਼ਤਾਰ ਨਾਲ ਕੰਮ ਨਹੀਂ ਹੋ ਰਿਹਾ।
ਇਕ ਪਾਸੇ ਹੋਟਲ, ਦੂਜੇ ਪਾਸੇ ਸਕੂਲ, ਕਿਵੇਂ ਪੁਲ ਹੋਵੇਗਾ ਚੌੜਾ ?
ਸਮੇਂ ਦੀ ਲੋੜ ਅਨੁਸਾਰ ਇਸ ਪੁਲ ਨੂੰ ਮੌਜੂਦਾ ਚੌੜਾਈ ਨਾਲੋਂ ਦੋ ਤੋਂ ਤਿੰਨ ਗੁਣਾ ਚੌੜਾ ਕੀਤਾ ਜਾਣਾ ਚਾਹੀਦਾ ਹੈ ਪਰ ਇੱਕ ਪਾਸੇ ਪੁਲ ਨਾਲ ਹੋਟਲ ਬਣਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਪ੍ਰਾਈਵੇਟ ਸਕੂਲ ਹੈ, ਅਜਿਹੀ ਸਥਿਤੀ ਵਿਚ ਜੇਕਰ ਪੁਲ ਦਾ ਪ੍ਰਾਜੈਕਟ ਪਾਸ ਹੋ ਜਾਂਦਾ ਹੈ ਤਾਂ ਇਸ ਨੂੰ ਚੌੜਾ ਕਿਵੇਂ ਕੀਤਾ ਜਾਵੇਗਾ, ਇਹ ਵੀ ਤਕਨੀਕੀ ਹੈ ਮਾਹਿਰਾਂ ਨੂੰ ਸਪੱਸ਼ਟ ਨਹੀਂ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਨੀ ਦਿਓਲ ਵੱਲੋਂ ਤੌਬਾ ਕਰਨ 'ਤੇ ਗੁਰਦਾਸਪੁਰ ਲੋਕ ਸਭਾ ਸੀਟ ’ਤੇ ਅਹਿਮ ਰੋਲ ਨਿਭਾਉਣਗੇ ਨਵੇਂ ਚਿਹਰੇ
NEXT STORY