ਗੁਰਦਾਸਪੁਰ (ਹਰਮਨ)- ਪੰਜਾਬ ਅਤੇ ਹਰਿਆਣਾ ਵਿੱਚ 15 ਮਾਰਚ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਕਣਕ ਦੇ ਕਿਸਾਨਾਂ ਲਈ ਵੱਡੀ ਰਾਹਤ ਲਿਆਂਦੀ ਹੈ। ਇਸ ਮੌਸਮੀ ਤਬਦੀਲੀ ਨੇ ਫ਼ਸਲ ਦੀ ਸਥਿਤੀ ਵਿੱਚ ਸੁਧਾਰ ਕਰਦਿਆਂ ਇੱਕ ਵਾਰ ਫਿਰ ਬੰਪਰ ਪੈਦਾਵਾਰ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ। ਖਾਸ ਤੌਰ ’ਤੇ ਗੁਰਦਾਸਪੁਰ ਜਿਲੇ ਅੰਦਰ ਕਿਸਾਨ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ ਜਿਥੇ ਤਕਰੀਬਨ ਪੌਣੇ 2 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਕਾਸ਼ਤ ਕੀਤੀ ਗਈ ਹੈ।
ਇਹ ਵੀ ਪੜ੍ਹੋ- DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਬਿਕਰਮ ਮਜੀਠੀਆ ਨੇ ਘੇਰੀ 'ਆਪ' ਸਰਕਾਰ ! CBI ਜਾਂਚ ਦੀ ਕੀਤੀ ਮੰਗ
ਜ਼ਿਕਰਯੋਗ ਹੈ ਕਿ 12 ਮਾਰਚ ਦੇ ਆਸ-ਪਾਸ ਅਚਾਨਕ ਤਾਪਮਾਨ 34°C ਤੋਂ 37°C ਤੱਕ ਪਹੁੰਚ ਗਿਆ ਸੀ, ਜੋ ਆਮ ਨਾਲੋਂ 5-6 ਡਿਗਰੀ ਜ਼ਿਆਦਾ ਸੀ। ਇਨ੍ਹਾਂ ਹਾਲਾਤਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਸੀ ਕਿਉਂਕਿ ਕਣਕ ਦੀ ਫ਼ਸਲ ਦਾਣਾ ਬਣਨ ਦੇ ਨਾਜ਼ੁਕ ਪੜਾਅ 'ਤੇ ਸੀ। ਅਜਿਹੀ ਗਰਮੀ ਨਾਲ ਦਾਣਾ ਸੁੰਗੜਨ ਅਤੇ ਫ਼ਸਲ ਸਮੇਂ ਤੋਂ ਪਹਿਲਾਂ ਪੱਕਣ ਦਾ ਖ਼ਤਰਾ ਸੀ, ਜਿਸ ਨਾਲ ਝਾੜ 'ਤੇ ਮਾੜਾ ਅਸਰ ਪੈ ਸਕਦਾ ਸੀ। ਪਰ ਬਾਅਦ ਵਿਚ 20 ਮਾਰਚ ਤੱਕ ਤਾਪਮਾਨ ਵਿੱਚ 13°C ਤੋਂ 18°C ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 18°C ਤੋਂ 24°C ਦੇ ਵਿਚਕਾਰ ਰਿਹਾ। ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 10°C ਤੱਕ ਡਿੱਗ ਗਿਆ ਸੀ ਜੋ ਫ਼ਸਲ ਲਈ ਬੇਹੱਦ ਲਾਹੇਵੰਦ ਹੈ। ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ ਅਨੁਸਾਰ ਕੁਝ ਥਾਵਾਂ 'ਤੇ ਫ਼ਸਲ ਵਿਛਣ (ਲੌਜਿੰਗ) ਨੂੰ ਛੱਡ ਕੇ ਅਜੇ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਉਲਟਾ, ਇਸ ਮੀਂਹ ਨੇ ਗਰਮੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕ ਲਿਆ ਹੈ ਅਤੇ ਦਾਣਾ ਭਰਨ ਵਿੱਚ ਮਦਦ ਕੀਤੀ ਹੈ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਈ ਹੈ ਕਿਉਂਕਿ ਕਿਸਾਨਾਂ ਨੂੰ ਸਿੰਚਾਈ ਦੀ ਲੋੜ ਘੱਟ ਪਈ ਹੈ। ਦੂਜੇ ਪਾਸੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਮੀਂਹ 25 ਮਾਰਚ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ, ਤਾਂ ਇਹ ਫ਼ਸਲ ਲਈ ਨੁਕਸਾਨਦੇਹ ਹੋ ਸਕਦਾ ਹੈ। ਤੇਜ਼ ਹਵਾਵਾਂ ਨਾਲ ਫ਼ਸਲ ਵਿਛ ਸਕਦੀ ਹੈ ਅਤੇ ਵਾਢੀ ਵਿੱਚ ਦੇਰੀ ਹੋ ਸਕਦੀ ਹੈ। ਕਿਸਾਨਾਂ ਨੂੰ ਨੀਵੇਂ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ- MP ਔਜਲਾ ਨੇ DM ਰੰਧਾਵਾ ਦੇ ਹੱਕ 'ਚ ਚੁੱਕੀ ਆਵਾਜ਼, ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਕੀਤੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੱਤਾ ਦਾ ਦੁਰਉਪਯੋਗ ਕਰਨਾ 'ਆਪ' ਸਰਕਾਰ ਦੇ ਅਸਲ ਚਿਹਰੇ ਨੂੰ ਨੰਗਾ ਕਰਦੈ : ਸੁਖਬੀਰ ਬਾਦਲ
NEXT STORY