ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ)- ਅੱਜ ਬਹੁਤ ਹੀ ਖੁਸੀ ਦਾ ਦਿਨ ਹੈ ਕਿ ਏ.ਪੀ.ਕੇ. ਰੋਡ ਤੋਂ ਪਿੰਡ ਕਟਾਰੂਚੱਕ ਚਟਪਟ ਬਨੀ ਮੰਦਿਰ ਤੱਕ ਜਾਣ ਵਾਲੀ ਸੜਕ ਦਾ ਨਵੀਨੀਕਰਨ ਕਰਨ ਦੇ ਲਈ ਅਤੇ ਰੋਡ ਦੀ ਚੋੜਾਈ ਵਧਾਉਂਣ ਦੇ ਲਈ ਨਿਰਮਾਣ ਕਾਰਜ ਦਾ ਸੁਭਾਅਰੰਭ ਕੀਤਾ ਗਿਆ ਹੈ ਅਤੇ ਜਲਦੀ ਹੀ ਇਹ ਰੋਡ ਦਾ ਨਿਰਮਾਣ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਏ.ਪੀ.ਕੇ. ਰੋਡ ਦੇ ਨਜਦੀਕ ਰੋਡ ਦੇ ਨਿਰਮਾਣ ਕਾਰਜ ਦਾ ਸੁਭਾਅਰੰਭ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਭੁਪਿੰਦਰ ਸਿੰਘ ਕਟਾਰੂਚੱਕ, ਤਰਸੇਮ ਸਿਹੋੜਾ, ਸੋਹਣ ਲਾਲ ਭਟਵਾ, ਪੰਕਜ ਕਟਾਰੂਚੱਕ, ਰਾਜੂ ਝਾਖੋਲਾਹੜੀ, ਪ੍ਰੇਮ ਰਤਨਗੜ ਸਰਪੰਚ, ਅਮਨਦੀਪ ਸਿੰਘ ਐਕਸੀਅਨ ਮੰਡੀ ਬੋਰਡ, ਰਾਕੇਸ ਕੁਮਾਰ ਐਸ.ਡੀ.ਓ. ਮੰਡੀ ਬੋਰਡ ਅਤੇ ਹੋਰ ਪਾਰਟੀ ਦੇ ਕਾਰਜਕਰਤਾ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਿੰਡ ਕਟਾਰੂਚੱਕ ਦੇ ਨਜਦੀਕ ਚਟਪਟਬਨੀ ਮੰਦਿਰ ਬਹੁਤ ਹੀ ਇਤਹਾਸਿਕ ਮੰਦਿਰ ਹੈ ਅਤੇ ਲੋਕਾਂ ਨੂੰ ਮੰਦਿਰ ਜਾਣ ਲੱਗਿਆ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਦੇ ਨਾਲ ਹੀ ਖੇਤਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਪਿੰਡ ਨੂੰ ਜਾਣ ਵਾਲਾ ਰਸਤਾ ਚੋੜਾ ਕੀਤਾ ਜਾਵੈ। ਉਨ੍ਹਾਂ ਕਿਹਾ ਕਿ ਅੱਜ ਏ.ਪੀ.ਕੇ. ਰੋਡ ਤੋਂ ਪਿੰਡ ਡਿਬਕੂ, ਧਲੋਰੀਆਂ, ਪਿੰਡ ਕਟਾਰੂਚੱਕ ਤੋਂ ਹੁੰਦੇ ਹੋਏ ਮੰਦਿਰ ਚਟਪਟਬਨੀ ਤੱਕ ਇਸ ਮਾਰਗ ਦਾ ਨਵੀਨੀ ਕਰਨ ਕੀਤਾ ਜਾਣਾ ਹੈ। ਜਿਸ ਤੇ ਕਰੀਬ 2 ਕਰੋੜ 24 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਅਤੇ ਕਰੀਬ ਸਾਢੇ ਪੰਜ ਕਿਲੋਮੀਟਰ ਰੋਡ ਦੀ ਚੋੜਾਈ ਵੀ ਜਿੱਥੇ ਪਹਿਲਾ 9 ਫੁੱਟ ਸੀ ਹੁਣ 16 ਫੁੱਟ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਉਪਰਾਲਿਆਂ ਸਦਕਾ ਜਿਲ੍ਹਾ ਪਠਾਨਕੋਟ ਅੰਦਰ ਬਹੁਤ ਸਾਰੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਥੋੜੇ ਹੀ ਸਮੇਂ ਅੰਦਰ ਲੋਕਾਂ ਨੂੰ ਬਹੁਤ ਹੀ ਵਧੀਆਂ ਸੜਕਾਂ ਦਾ ਬਣਾ ਕੇ ਸਮਰਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਰੋਡ ਦਾ ਨਿਰਮਾਣ ਕਾਰਜ ਵੀ ਨਿਰਧਾਰਤ ਸਮੇਂ ਅੰਦਰ ਕੀਤਾ ਜਾਵੇਗਾ, ਉਨ੍ਹਾਂ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਬਹੁਤ ਹੀ ਵਧੀਆ ਕਵਾਲਿਟੀ ਦਾ ਰੋਡ ਬਣਾਇਆ ਜਾਵੈ ਤਾਂ ਜੋ ਆਉਂਣ ਵਾਲੇ ਲੰਮੇ ਸਮੇਂ ਤੱਕ ਖੇਤਰ ਵਾਸੀਆਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਹਲਕਾ ਭੋਆ ਦੀਆ ਸਰਬਸਮੰਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਕੈਬਨਿਟ ਮੰਤਰੀ ਨੇ ਵੰਡੇ ਚੈੱਕ
NEXT STORY