ਝਬਾਲ (ਨਰਿੰਦਰ)- ਅੱਜ ਦਿਨ-ਦਿਹਾੜੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਝਬਾਲ ਮਸਾਲਾ ਰੋਡ 'ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ 'ਚੋਂ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ 8 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਅਤੇ ਜਾਂਦੇ ਹੋਏ ਲੁਟੇਰੇ ਸੁਰੱਖਿਆ ਗਾਰਡ ਦੀ ਰਾਈਫਲ ਵੀ ਨਾਲ ਲੈ ਗਏ।
ਇਹ ਵੀ ਪੜ੍ਹੋ : ਪੇਪਰ ਦੇ ਕੇ ਘਰ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਦਰਦਨਾਕ ਮੌਤ, 2 ਗੰਭੀਰ ਜ਼ਖ਼ਮੀ
ਦੱਸ ਦੇਈਏ ਅੱਜ ਦੁਪਹਿਰੇ ਲਗਭਗ 3 ਵਜੇ ਦੇ ਕਰੀਬ ਸਟੇਟ ਬੈਂਕ ਆਫ ਇੰਡੀਆ ਸਥਿਤ ਝਬਾਲ ਵਿਖੇ ਦੋ ਅਣਪਛਾਤੇ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਲੁਟੇਰੇ ਜਾਂਦੇ ਹੋਏ ਬੈਂਕ ਦੇ ਸੁਰੱਖਿਆ ਗਾਰਡ ਦੀ ਰਾਈਫਲ ਵੀ ਨਾਲ ਲੈ ਗਏ। ਜਿਸ ਬੁੱਲਟ ਮੋਟਰਸਾਈਕਲ 'ਤੇ ਲੁਟੇਰੇ ਆਏ ਸਨ, ਉਹ ਮੋਟਰਸਾਈਕਲ ਰਸਤੇ ਵਿੱਚ ਸੁੱਟ ਗਏ, ਅਤੇ ਰਸਤੇ 'ਚ ਖੜੀ ਕਾਰ 'ਚ ਫਰਾਰ ਹੋ ਗਏ ।
ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : ਸੁਖਬੀਰ ਬਾਦਲ ਤੇ ਸੈਣੀ ਨੇ ਸਿਆਸੀ ਲਾਹਾ ਲੈਣ ਲਈ ਰਚੀ ਸਾਜ਼ਿਸ਼, SIT ਨੇ ਕੀਤਾ ਦਾਅਵਾ
ਪੁਲਸ ਨੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਐੱਸਐੱਸਪੀ ਤਰਨ ਤਰਨ ਅਸ਼ਵਨੀ ਕੁਮਾਰ, ਡੀਐੱਸਪੀ ਤਰਸੇਮ ਮਸੀਹ ਅਤੇ ਇੰਸਪੈਕਟਰ ਸੀ.ਆਈ. ਏ ਪ੍ਰਭਜੀਤ ਸਿੰਘ ਸਮੇਤ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ ਹੈ। ਬੈਂਕ 'ਚੋਂ ਲੁੱਟੀ ਗਈ ਰਕਮ ਦਾ ਅਜੇ ਪਤਾ ਨਹੀਂ ਲੱਗ ਸਕਿਆ ਪੁਲਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਨਾਲ ਇਲਾਕੇ ਵਿੱਚ ਕਾਫੀ ਦਹਿਸ਼ਤ ਫੈਲ ਗਈ ਹੈ।
ਇਹ ਵੀ ਪੜ੍ਹੋ : ਸ਼ਰਾਰਤ ਨਾਲ ਗੁਪਤ ਅੰਗ ਰਾਹੀਂ ਢਿੱਡ ’ਚ ਭਰੀ ਹਵਾ, ਵਿਅਕਤੀ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰਾਂ ਦੇ ਹੌਂਸਲੇ ਬੁਲੰਦ, 24 ਘੰਟੇ ਲਗਦੇ ਨਾਕੇ ਸਾਹਮਣੇ ਹੋਈ ਹਥਿਆਰਾਂ ਦੀ ਚੋਰੀ
NEXT STORY