ਜੰਡਿਆਲਾ ਗੁਰੂ(ਸੁਰਿੰਦਰ, ਸ਼ਰਮਾ)-ਸ਼ਹਿਰ ਜੰਡਿਆਲਾ ਗੁਰੂ ਵਿਚ ਲੁਟੇਰਿਆਂ ਨੇ ਫਿਰ ਸਿਰ ਚੁੱਕ ਲਿਆ ਹੈ। ਬੀਤੇ ਦਿਨ ਦੁਪਹਿਰੇ ਵੇਲੇ ਲੁਟੇਰਿਆਂ ਨੇ ਮਸ਼ਹੂਰ ਬੀਜ ਵਿਕ੍ਰੇਤਾ ਦੇ ਮਾਲਕ ਦੀਪਕ ਜੈਨ ਦੇ ਪੁੱਤਰ ਰਿਦਮ ਜੈਨ ਨੂੰ ਲੁੱਟ-ਖੋਹ ਦੀ ਨੀਅਤ ਨਾਲ ਗੰਭੀਰ ਜ਼ਖਮੀ ਕਰ ਕੇ ਲੁੱਟ ਲਿਆ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਬਾਗੀ ਧੜਾ, ਸੁਖਬੀਰ ਦੇ ਅਸਤੀਫੇ ਨੂੰ ਲੈ ਕੇ ਹੋ ਸਕਦੀ ਗੱਲ
ਜਾਣਕਾਰੀ ਅਨੁਸਾਰ ਰਿਦਮ ਜੈਨ ਅੱਜ ਦੁਪਹਿਰ ਸਮੇਂ ਜਦੋਂ ਆਪਣੇ ਘਰੋਂ ਨੇੜੇ ਹੀ ਆਪਣੀ ਦੁਕਾਨ ’ਤੇ ਜਾਣ ਲਈ ਬਾਜ਼ਾਰ ਵਿਚ ਆਇਆ ਤਾਂ ਗਲੀ ਵਿਚ ਲੁਟੇਰੇ ਨੇ ਉਸ ਦੇ ਗਲੇ ਦੀ ਚੈਨ ਖਿੱਚ ਲਈ ਅਤੇ ਇਸ ਵਿਚਾਲੇ ਲੁਟੇਰੇ ਅਤੇ ਰਿਦਮ ਜੈਨ ਵਿਚ ਹੱਥੋਪਾਈ ਹੋ ਗਈ। ਇੰਨੀ ਦੇਰ ਨੂੰ ਲੁਟੇਰੇ ਦਾ ਦੂਸਰਾ ਸਾਥੀ ਜੋ ਕਿ ਨੇੜੇ ਹੀ ਖੜ੍ਹਾ ਸੀ , ਉਹ ਵੀ ਉੱਥੇ ਭੱਜ ਕੇ ਆ ਗਿਆ ਅਤੇ ਦੋਵੇਂ ਹੀ ਲੁਟੇਰੇ ਉਕਤ ਨੌਜਵਾਨ ਦੀ ਮਾਰ ਕੁਟਾਈ ਕਰਨ ਲੱਗ ਪਏ, ਜਿਸ ਕਾਰਨ ਲੁਟੇਰਿਆਂ ਨੇ ਨੌਜਵਾਨ ਦੇ ਸਿਰ ਵਿਚ ਕੋਈ ਤੇਜ਼ ਧਾਰ ਦੀ ਸੱਟ ਮਾਰੀ। ਜਿਸ ਕਾਰਨ ਉਹ ਗੰਭੀਰ ਫੱਟੜ ਹੋ ਗਿਆ ਅਤੇ ਲੂਹ ਲੂਹਾਨ ਹੋ ਗਿਆ।
ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਸੀਤ ਲਹਿਰ ਦੀ ਚਿਤਾਵਨੀ ਨਾਲ ਧੁੰਦ ਦਾ ਅਲਰਟ, ਮੀਂਹ ਦੀ ਸੰਭਾਵਨਾ
ਫੱਟੜ ਹੋਏ ਨੌਜਵਾਨ ਦੀਆਂ ਅਵਾਜਾਂ ਸੁਣ ਕੇ ਨੇੜਲੇ ਘਰਾਂ ਦੀਆਂ ਦੋ ਔਰਤਾਂ ਵੀ ਭੱਜ ਕੇ ਬਾਹਰ ਉਸ ਦੇ ਬਚਾਅ ਲਈ ਆਈਆਂ ਤਾਂ ਉਕਤ ਦੋ ਲੁਟੇਰੇ ਉਸਦੀ ਮਾਰ ਕੁੱਟ ਕਰ ਕੇ ਫਰਾਰ ਹੋ ਗਏ। ਲੁਟੇਰੇ ਫਰਾਰ ਹੋਣ ਲੱਗੇ ਤਾਂ ਸਟੋਰ ’ਤੇ ਕੰਮ ਕਰਦੇ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਵਿੱਚੋਂ ਇਕ ਲੁਟੇਰੇ ਨੂੰ ਫੜ ਲਿਆ ਗਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਕਰੋੜ ਦੀ ਹੈਰੋਇਨ ਤੇ ਕਾਰ ਸਮੇਤ ਨੰਬਰਦਾਰ ਗ੍ਰਿਫ਼ਤਾਰ, ਪਾਕਿ ਦੇ ਸਮੱਗਲਰਾਂ ਕੋਲੋਂ ਮੰਗਵਾਉਂਦਾ ਸੀ ਖੇਪਾਂ
NEXT STORY