ਬਟਾਲਾ (ਸਾਹਿਲ)-ਬੀਤੀ ਅੱਧੀ ਰਾਤ ਨੂੰ ਘਰ ਵਿਚ ਦਾਖਲ ਹੋਏ ਲੁਟੇਰਿਆਂ ਵੱਲੋਂ ਇਕ ਬਜ਼ੁਰਗ ਔਰਤ ਨੂੰ ਕੁੱਟਣ ਤੇ ਲੁੱਟਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਕੁਲਬੀਰ ਕੌਰ ਪਤਨੀ ਜੁਗਰਾਜ ਸਿੰਘ ਵਾਸੀ ਬੋਦੇ ਦੀ ਖੂਹੀ, ਜੋ ਕਿ ਬੀਤੀ ਰਾਤ ਘਰ ਵਿਚ ਇਕੱਲੀ ਅਤੇ ਇਸਦੇ ਪਰਿਵਾਰ ਵਾਲੇ ਕਿਸੇ ਰਿਸ਼ਤੇਦਾਰ ਘਰ ਗਏ ਸਨ, ਦੇ ਘਰ ਬੀਤੀ ਅੱਧੀ ਰਾਤ ਨੂੰ ਕੁਝ ਅਣਪਛਾਤੇ ਲੁਟੇਰੇ ਕੰਧ ਟੱਪ ਕੇ ਦਾਖਲ ਹੋ ਗਏ, ਜਿਨ੍ਹਾਂ ਉਕਤ ਬਜ਼ੁਰਗ ਔਰਤ ਦੀ ਜਿਥੇ ਕੁੱਟਮਾਰ ਕੀਤੀ, ਉਥੇ ਨਾਲ ਹੀ ਲੱਤ ਤੋੜ ਦਿੱਤੀ।
ਇਹ ਵੀ ਪੜ੍ਹੋ- 'ਮਹਾਂਪੁਰਸ਼ ਬਹੁਤ ਪਹੁੰਚੇ ਹੋਏ ਹਨ', ਇਹ ਸੁਣਦੇ ਹੀ ਬਜ਼ੁਰਗ ਜੋੜੇ ਨੇ ਆਪਣੇ ਹੱਥੀਂ ਉਜਾੜ ਲਿਆ ਘਰ
ਇਸਦੇ ਬਾਅਦ ਲੁਟੇਰਿਆਂ ਨੇ ਦਹਿਸ਼ਤ ਦਾ ਨੰਗਾ-ਨਾਚ ਨੱਚਦਿਆਂ ਘਰ ਅੰਦਰੋਂ ਸਮਾਨ ਦੀ ਫਰੋਲਾ ਫਰਾਲੀ ਕਰਦਿਆਂ ਅਲਮਾਰੀ ’ਚੋਂ 40 ਹਜ਼ਾਰ ਨਕਦੀ ਅਤੇ ਇਕ ਜੋੜਾ ਸੋਨੇ ਦੇ ਟਾਪਸ ਲੁੱਟ ਕੇ ਲੈ ਗਏ। ਇਸ ਬਾਰੇ ਪਤਾ ਲੱਗਦਿਆਂ ਹੀ ਪਰਿਵਾਰ ਵਾਲੇ ਤੁਰੰਤ ਘਰ ਪਹੁੰਚੇ ਅਤੇ ਬਜ਼ੁਰਗ ਮਾਤਾ ਕੁਲਬੀਰ ਕੌਰ ਨੂੰ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ, ਜਿਥੇ ਹਾਲਤ ਜ਼ਿਆਦਾ ਖਰਾਬ ਹੋਣ ਇਸ ਨੂੰ ਰੈਫਰ ਕਰ ਦਿੱਤਾ। ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਉਕਤ ਪਰਿਵਾਰ ਵਾਲਿਆਂ ਨੇ ਸੂਚਨਾ ਦੇ ਦਿੱਤੀ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 53 ਪਟਵਾਰੀਆਂ ਦੇ ਹੋਏ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਜੀਤ ਸਿੰਘ ਔਜਲਾ ਨੇ ਸੰਸਦ 'ਚ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਚੁੱਕਿਆ
NEXT STORY